ਜੈਸਲਮੇਰ ''ਚ ਭਾਰਤੀ ਹਵਾਈ ਫ਼ੌਜ ਦਾ ਜਹਾਜ਼ ਹੋਇਆ ਹਾਦਸੇ ਦਾ ਸ਼ਿਕਾਰ

04/25/2024 1:22:17 PM

ਜੈਸਲਮੇਰ- ਭਾਰਤੀ ਹਵਾਈ ਫ਼ੌਜ ਦਾ ਇਕ ਰਿਮੋਟਲੀ ਪਾਇਲੇਟੇਡ ਜਹਾਜ਼ ਵੀਰਵਾਰ ਯਾਨੀ ਕਿ ਅੱਜ ਰਾਜਸਥਾਨ ਦੇ ਜੈਸਲਮੇਰ ਜ਼ਿਲ੍ਹੇ 'ਚ ਹਾਦਸੇ ਦਾ ਸ਼ਿਕਾਰ ਹੋ ਗਿਆ। ਹਵਾਈ ਫ਼ੌਜ ਮੁਤਾਬਕ ਇਸ ਹਾਦਸੇ 'ਚ ਜਾਨੀ-ਮਾਲੀ ਦਾ ਕੋਈ ਨੁਕਸਾਨ ਨਹੀਂ ਹੋਇਆ ਹੈ। ਹਾਦਸਾ ਜੈਸਲਮੇਰ ਦੇ ਪਿਥਲਾ ਪਿੰਡ ਕੋਲ ਇਕ ਖੁੱਲ੍ਹੇ ਮੈਦਾਨ ਵਿਚ ਵਾਪਰਿਆ। ਹਵਾਈ ਫ਼ੌਜ ਨੇ ਸੋਸ਼ਲ ਮੀਡੀਆ ਮੰਚ 'ਐਕਸ' 'ਤੇ ਇਸ ਦੀ ਜਾਣਕਾਰੀ ਦਿੰਦਿਆਂ ਲਿਖਿਆ ਕਿ ਭਾਰਤੀ ਹਵਾਈ ਫ਼ੌਜ ਦਾ ਰਿਮੋਟਲੀ ਪਾਇਲੇਟੇਡ ਏਅਰਕ੍ਰਾਫਟ ਨਿਯਮਿਤ ਸਿਖਲਾਈ ਉਡਾਣ ਦੌਰਾਨ ਅੱਜ ਜੈਲਸਮੇਰ ਕੋਲ ਹਾਦਸੇ ਦਾ ਸ਼ਿਕਾਰ ਹੋ ਗਿਆ। ਗ਼ਨੀਮਤ ਇਹ ਰਹੀ ਕਿ ਕਿਸੇ ਵੀ ਕਰਮੀ ਜਾਂ ਸੰਪਤੀ ਨੂੰ ਕੋਈ ਨੁਕਸਾਨ ਨਹੀਂ ਹੋਇਆ ਹੈ। ਹਾਦਸੇ ਦੇ ਕਾਰਨਾਂ ਦਾ ਪਤਾ ਲਾਉਣ ਲਈ ਕੋਰਟ ਆਫ਼ ਇਨਕੁਆਇਰੀ ਦਾ ਆਦੇਸ਼ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ- ਵੰਦੇ ਭਾਰਤ ਟਰੇਨਾਂ 'ਚ ਯਾਤਰੀਆਂ ਨੂੰ ਹੁਣ ਮਿਲੇਗਾ ਅੱਧਾ ਲੀਟਰ ਪਾਣੀ, ਇਸ ਵਜ੍ਹਾ ਤੋਂ ਲਿਆ ਗਿਆ ਫ਼ੈਸਲਾ

ਹਾਦਸੇ ਦੀ ਸੂਚਨਾ ਮਿਲਦੇ ਹੀ ਜ਼ਿਲ੍ਹਾ ਪ੍ਰਸ਼ਾਸਨ ਸਮੇਤ ਹਵਾਈ ਫ਼ੌਜ ਦੇ ਅਧਿਕਾਰੀ ਮੌਕੇ 'ਤੇ ਰਵਾਨਾ ਹੋ ਗਏ। ਹਾਲਾਂਕਿ  ਜਹਾਜ਼ ਦੇ ਮਲਬੇ ਵਿਚ ਲੱਗੀ ਅੱਗ ਨੂੰ ਫਾਇਰ ਬ੍ਰਿਗੇਡ ਨੇ ਸਮੇਂ ਸਿਰ ਕਾਬੂ ਕਰ ਲਿਆ। ਦਰਅਸਲ ਇਹ ਜਾਸੂਸੀ ਜਹਾਜ਼ ਮਾਨਵ ਰਹਿਤ ਹੈ, ਜੋ ਆਸਮਾਨ ਤੋਂ ਜਾਸੂਸੀ ਗਤੀਵਿਧੀਆਂ 'ਤੇ ਨਜ਼ਰ ਰੱਖਦਾ ਹੈ। ਬੋਲ-ਚਾਲ ਦੀ ਭਾਸ਼ਾ ਵਿਚ ਇਸ ਨੂੰ ਜਾਸੂਸੀ ਜਹਾਜ਼ ਵੀ ਕਿਹਾ ਜਾਂਦਾ ਹੈ। ਥਾਣਾ ਖੂਹੜੀ ਦੇ ਐਸ.ਐਚ.ਓ ਨੇ ਮੌਕੇ ’ਤੇ ਪਹੁੰਚ ਕੇ ਉੱਚ ਅਧਿਕਾਰੀਆਂ ਨੂੰ ਪੂਰੇ ਮਾਮਲੇ ਦੀ ਜਾਣਕਾਰੀ ਦਿੱਤੀ।

ਇਹ ਵੀ ਪੜ੍ਹੋ- ਹੁਣ ਭਾਰਤੀ ਪਹਿਨਣਗੇ ਆਰਾਮਦਾਇਕ ਬੂਟ, 'Bha' ਦਿਵਾਏਗਾ ਪਰਫੈਕਟ ਸ਼ੂ ਸਾਈਜ਼

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 

 


Tanu

Content Editor

Related News