ਨਿਊਜ਼ੀਲੈਂਡ ਵਿਰੁੱਧ ਟੈਸਟ ਸੀਰੀਜ਼ ’ਚੋਂ ਬਾਹਰ ਹੋਇਆ ਆਰਚਰ
Monday, May 17, 2021 - 07:58 PM (IST)
ਲੰਡਨ– ਇੰਗਲੈਂਡ ਦਾ ਤੇਜ਼ ਗੇਂਦਬਾਜ਼ ਜੋਫ੍ਰਾ ਆਰਚਰ ਕੂਹਣੀ 'ਚ ਦਰਦ ਦੇ ਕਾਰਨ ਨਿਊਜ਼ੀਲੈਂਡ ਵਿਰੁੱਧ ਅਗਲੇ ਮਹੀਨੇ ਦੋ ਮੈਚਾਂ ਦੀ ਘਰੇਲੂ ਟੈਸਟ ਸੀਰੀਜ਼ ਵਿਚੋਂ ਬਾਹਰ ਹੋ ਗਿਆ ਹੈ। ਇੰਗਲੈਂਡ ਐਂਡ ਵੇਲਸ ਕ੍ਰਿਕਟ ਬੋਰਡ (ਈ. ਸੀ. ਬੀ.) ਨੇ ਇਸਦੀ ਪੁਸ਼ਟੀ ਕੀਤੀ ਹੈ। ਈ. ਸੀ. ਬੀ. ਨੇ ਇਕ ਬਿਆਨ ਵਿਚ ਕਿਹਾ, ‘‘ਇੰਗਲੈਂਡ ਤੇ ਸਸੈਕਸ ਦੀਆਂ ਮੈਡੀਕਲ ਟੀਮਾਂ ਹੁਣ ਮਾਰਗਦਰਸ਼ਨ ਕਰਨਗੀਆਂ ਅਤੇ ਆਰਚਰ ਆਪਣੀ ਕੂਹਣੀ ਦੀ ਸੱਟ ਦੇ ਪ੍ਰਬੰਧਨ ਨੂੰ ਅੱਗੇ ਵਧਾਉਣ ਲਈ ਇਸ ਹਫਤੇ ਵਿਚ ਇਕ ਡਾਕਟਰੀ ਸਲਾਹਕਾਰ ਦਾ ਰੁਖ ਕਰੇਗਾ।’’
ਇਹ ਖ਼ਬਰ ਪੜ੍ਹੋ- ਬਾਰਸੀਲੋਨਾ ਨੇ ਚੇਲਸੀ ਨੂੰ 4-0 ਨਾਲ ਹਰਾ ਕੇ ਪਹਿਲੀ ਵਾਰ WCL ਖਿਤਾਬ ਜਿੱਤਿਆ
ਜ਼ਿਕਰਯੋਗ ਹੈ ਕਿ ਆਰਚਰ ਨੇ ਕਾਊਂਟੀ ਚੈਂਪੀਅਨਸ਼ਿਪ ਵਿਚ ਸਸੈਕਸ ਵਲੋਂ ਖੇਡਦੇ ਹੋਏ ਕ੍ਰਿਕਟ ਵਿਚ ਵਾਪਸੀ ਕੀਤੀ ਸੀ ਤੇ ਪਹਿਲੀ ਵਾਰ ਵਿਚ ਕੇਂਟ ਦੀਆਂ ਦੋ ਵਿਕਟਾਂ ਵੀ ਲਈਆਂ ਸਨ। ਹਾਲਾਂਕਿ ਉਸ ਨੇ ਮੁਕਾਬਲੇ ਦੇ ਆਖਰੀ ਦੋ ਦਿਨਾਂ ਵਿਚ ਗੇਂਦਬਾਜ਼ੀ ਨਹੀਂ ਕੀਤੀ ਸੀ। ਸੱਜੀ ਕੂਹਣੀ ਵਿਚ ਦਰਦ ਦੇ ਕਾਰਨ ਉਹ ਕੇਂਟ ਵਿਰੁੱਧ ਕਾਊਂਟੀ ਚੈਂਪੀਅਨਸ਼ਿਪ ਦੇ ਹਾਲੀਆ ਮੁਕਾਬਲੇ ਵਿਚ ਦੂਜੀ ਪਾਰੀ 'ਚ ਸਿਰਫ 5 ਓਵਰ ਹੀ ਕਰ ਸਕਿਆ ਸੀ। ਭਾਰਤ ਵਿਰੁੱਧ ਮਾਰਚ ਵਿਚ ਟੀ-20 ਸੀਰੀਜ਼ ਤੋਂ ਬਾਅਦ ਤੋਂ ਹੱਥ ਤੇ ਕੂਹਣੀ ਦੀ ਸੱਟ ਦੀ ਸਮੱਸਿਆ ਦੇ ਕਾਰਨ ਕੁਝ ਸਮੇਂ ਤਕ ਕ੍ਰਿਕਟ ਤੋਂ ਬਾਹਰ ਰਹਿਣ ਵਾਲੇ ਇਸ 26 ਸਾਲਾ ਤੇਜ਼ ਗੇਂਦਬਾਜ਼ ਲਈ ਇਹ ਇਕ ਹੋਰ ਝਟਕਾ ਹੈ। ਉਸ ਨੇ ਇਸ ਮਹੀਨੇ ਦੇ ਅੰਤ ਵਿਚ ਆਪਣੇ ਹੱਤ ਦੀ ਸਰਜਰੀ ਕਰਵਾਈ ਸੀ। ਉਸਦੀ ਉਂਗਲੀ ਵਿਚ ਸੱਟ ਲੱਗ ਗਈ ਸੀ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।