ਅਨੂ ਰਾਣੀ ਨੇ ਰਾਸ਼ਟਰੀ ਰਿਕਾਰਡ ਨਾਲ ਫਾਈਨਲ 'ਚ ਬਣਾਈ ਜਗ੍ਹਾ

10/01/2019 12:40:02 AM

ਦੋਹਾ— ਭਾਰਤ ਦੀ ਜੈਵਲਿਨ ਥ੍ਰੋਅਰ ਅਨੂ ਰਾਣੀ ਨੇ ਵਿਸ਼ਵ ਐਥਲੈਟਿਕਸ ਚੈਂਪੀਅਨਸ਼ਿਪ ਵਿਚ ਇੱਥੇ ਨਵੇਂ ਰਾਸ਼ਟਰੀ ਰਿਕਾਰਡ ਦੇ ਨਾਲ ਫਾਈਨਲ ਲਈ ਕੁਆਲੀਫਾਈ ਕੀਤਾ। 27 ਸਾਲਾ ਅਨੂ ਨੂੰ ਕੁਆਲੀਫਿਕੇਸ਼ਨ ਦੌਰ ਵਿਚ ਗਰੁੱਪ-ਏ ਵਿਚ ਰੱਖਿਆ ਗਿਆ ਸੀ। ਉਸ ਨੇ ਆਪਣੀ ਪਹਿਲੀ ਕੋਸ਼ਿਸ਼ ਵਿਚ 57.05 ਮੀਟਰ ਦੂਰ ਤਕ ਥ੍ਰੋਅ ਕੀਤੀ। ਦੂਜੀ ਕੋਸ਼ਿਸ਼ ਵਿਚ ਉਸਦੀ ਜੈਵਲਿਨ ਨੇ 62.43 ਮੀਟਰ ਦੀ ਦੂਰੀ ਤੈਅ ਕੀਤੀ, ਜਿਹੜਾ ਰਾਸ਼ਟਰੀ ਰਿਕਰਾਡ 62.34 ਮੀਟਰ ਤੋਂ ਬਿਹਤਰ ਹੈ। ਉਸ ਨੇ ਇਹ ਰਾਸ਼ਟਰੀ ਰਿਕਾਰਡ ਇਸ਼ ਸਾਲ ਮਾਰਚ ਵਿਚ ਪਟਿਆਲਾ ਵਿਚ ਹੋਏ ਫੈੱਡਰੇਸ਼ਨ ਕੱਪ ਵਿਚ ਬਣਾਇਆ ਸੀ। ਉਹ ਵਿਸ਼ਵ ਚੈਂਪੀਅਨਸ਼ਿਪ ਵਿਚ ਜੈਵਲਿਨ ਥਰੋਅ ਪ੍ਰਤੀਯੋਗਿਤਾ  ਦੇ ਫਾਈਨਲ ਵਿਚ ਪਹੁੰਚਣ ਵਾਲੀ ਪਹਿਲੀ ਭਾਰਤੀ ਮਹਿਲਾ ਐਥਲੀਟ ਵੀ ਬਣ ਗਈ।
200 ਮੀਟਰ 'ਚ 40ਵੇਂ ਸਥਾਨ 'ਤੇ ਰਹੀ ਅਰਚਨਾ : ਭਾਰਤ ਦੀ ਅਰਚਨਾ ਸੁਸਿੰਦ੍ਰਨ ਵਿਸ਼ਵ ਐਥਲੈਟਿਕਸ ਚੈਂਪੀਅਨਸ਼ਿਪ ਵਿਚ ਮਹਿਲਾਵਾਂ ਦੀ 200 ਮੀਟਰ ਦੌੜ ਵਿਚ ਬੇਹੱਦ ਨਿਰਾਸ਼ਾਜਨਕ ਪ੍ਰਦਰਸ਼ਨ ਕਰਦਿਆਂ ਆਪਣੀ ਹੀਟ ਵਿਚ 8ਵੇਂ ਤੇ ਓਵਰਆਲ 40ਵੇਂ ਸਥਾਨ 'ਤੇ ਰਹੀ। ਭਾਰਤੀ ਐਥਲੀਟ ਹੀਟ-2 ਵਿਚ 23.65 ਸੈਕੰਡ ਦਾ ਸਮਾਂ ਲੈ ਕੇ 8 ਐਥਲੀਟਾਂ ਵਿਚ 8ਵੇਂ ਤੇ ਆਖਰੀ ਸਥਾਨ 'ਤੇ ਰਹੀ। ਉਸ ਨੂੰ ਓਵਰਆਲ 40ਵਾਂ ਸਥਾਨ ਮਿਲਿਆ।


Gurdeep Singh

Content Editor

Related News