ਮਰੇ ਤੇ ਵਾਵਰਿੰਕਾ ਵਿਚਾਲੇ ਹੋਵੇਗਾ ਐਂਟਵਰਪ ਦਾ ਖਿਤਾਬੀ ਮੈਚ

Sunday, Oct 20, 2019 - 06:48 PM (IST)

ਮਰੇ ਤੇ ਵਾਵਰਿੰਕਾ ਵਿਚਾਲੇ ਹੋਵੇਗਾ ਐਂਟਵਰਪ ਦਾ ਖਿਤਾਬੀ ਮੈਚ

ਐਂਟਵਰਪ— ਸਾਬਕਾ ਨੰਬਰ ਇਕ ਖਿਡਾਰੀ ਐਂਡੀ ਮਰੇ ਨੇ 8 ਸਾਲ ਤੇ 8 ਮਹੀਨੇ ਪਹਿਲਾਂ ਦੁਬਈ ਵਿਚ ਜਿੱਤੇ ਖਿਤਾਬ ਤੋਂ ਬਾਅਦ ਆਖਿਰਕਾਰ ਐਤਵਾਰ ਨੂੰ ਏ. ਟੀ. ਪੀ. ਯੂਰਪੀਅਨ ਓਪਨ ਟੈਨਿਸ ਟੂਰਨਾਮੈਂਟ ਦੇ ਫਾਈਨਲ ਵਿਚ ਪ੍ਰਵੇਸ਼ ਕਰ ਲਿਆ, ਜਿੱਥੇ ਉਸਦੇ ਸਾਹਮਣੇ ਸਟੇਨਿਸਲਾਸ ਵਾਵਰਿੰਕਾ ਦੀ ਚੁਣੌਤੀ ਹੋਵੇਗੀ।ਬ੍ਰਿਟਿਸ਼ ਖਿਡਾਰੀ ਨੇ ਪੁਰਜ਼ ਸਿੰਗਲਜ਼ ਸੈਮੀਫਾਈਨਲ ਵਿਚ ਯੂਗੋ ਹੰਮਬਰਟ ਨੂੰ 3-6, 7-5, 6-2 ਨਾਲ ਹਰਾਇਆ। ਮਰੇ ਨੇ 28 ਜਨਵਰੀ ਨੂੰ ਆਪਣੇ ਚੂਲ੍ਹੇ ਦੀ ਸੱਟ ਤੋਂ ਬਾਅਦ ਤੋਂ ਪਹਿਲਾਂ ਵਾਰ ਕਿਸੇ ਟੂਰ ਚੈਂਪੀਅਨਸ਼ਿਪ ਦੇ ਫਾਈਨਲ ਵਿਚ ਜਗ੍ਹਾ ਬਣਾਈ ਹੈ।


Related News