20 ਸਾਲਾ ਅਨਿਸਿਮੋਵਾ ਨੇ ਨਾਓਮੀ ਓਸਾਕਾ ਨੂੰ ਪਹਿਲੇ ਦੌਰ ''ਚ ਹਰਾਇਆ

Wednesday, May 25, 2022 - 11:55 AM (IST)

20 ਸਾਲਾ ਅਨਿਸਿਮੋਵਾ ਨੇ ਨਾਓਮੀ ਓਸਾਕਾ ਨੂੰ ਪਹਿਲੇ ਦੌਰ ''ਚ ਹਰਾਇਆ

ਪੈਰਿਸ- ਚਾਰ ਵਾਰ ਦੀ ਚੈਂਪੀਅਨ ਨਾਓਮੀ ਓਸਾਕਾ ਦੀ ਫ੍ਰੈਂਚ ਓਪਨ 'ਚ ਵਾਪਸੀ ਸੋਮਵਾਰ ਨੂੰ ਇੱਥੇ ਪਹਿਲੇ ਦੌਰ 'ਚ ਹਾਰ ਦੇ ਨਲ ਸਮਾਪਤ ਹੋ ਗਈ। ਚੋਟੀ ਦੀ ਰੈਂਕਿੰਗ 'ਤੇ ਰਹਿ ਚੁੱਕੀ ਇਹ ਖਿਡਾਰਨ ਅਮਾਂਡਾ ਅਨਿਸਿਮੋਵਾ ਤੋਂ ਆਪਣਾ ਪਹਿਲਾ ਮੈਚ 7-5, 6-4 ਨਾਲ ਹਰਾ ਗਈ। ਚਾਰ ਵਾਰ ਦੀ ਗ੍ਰੈਂਡ ਸਲੈਮ ਚੈਂਪੀਅਨ ਓਸਾਕਾ ਨੇ ਪਿਛਲੇ ਸੈਸ਼ਨ 'ਚ ਦੋ ਵਾਰ ਮਾਨਸਿਕ ਸਵਸਥ ਦੇ ਮੁੱਦੇ ਕਾਰਨ ਬ੍ਰੇਕ ਲਈ ਸੀ। ਉਨ੍ਹਾਂ ਨੇ ਇਨ੍ਹਾਂ 'ਚੋਂ ਇਕ ਬ੍ਰੇਕ ਪਿਛਲੇ ਸਾਲ ਦੇ ਫ੍ਰੈਂਚ ਓਪਨ ਦੇ ਦੌਰਾਨ ਵੀ ਲਈ ਸੀ।

ਅਮਰੀਕਾ ਦੀ 20 ਸਾਲਾ ਦੀ ਅਨਿਸਿਮੋਵਾ 2019 'ਚ ਫ੍ਰੈਂਚ ਓਪਨ ਦੇ ਸੈਮੀਫਾਈਨਲ 'ਚ ਪੁੱਜੀ ਸੀ। ਉਨ੍ਹਾਂ ਨੇ ਜਨਵਰੀ 'ਚ ਆਸਟਰੇਲੀਅਨ ਓਪਨ ਦੇ ਤੀਜੇ ਦੌਰ 'ਚ ਵੀ ਓਸਾਕਾ ਨੂੰ ਹਰਾਇਆ ਸੀ। ਓਸਾਕਾ ਨੇ ਦੋਵੇਂ ਸੈੱਟਾਂ 'ਚ ਬ੍ਰੇਕ ਪੁਆਇੰਟ 'ਤੇ ਦੋ ਵਾਰ ਡਬਲ ਫਾਲਟ ਕੀਤਾ। ਓਸਾਕਾ ਆਪਣੇ ਸੱਜੇ ਪੈਰ ਦੇ ਹੇਠਲੇ ਹਿੱਸੇ 'ਤੇ ਟੇਪ ਲਗਾ ਕੇ ਖੇਡ ਰਹੀ ਸੀ। ਦੂਜੇ ਗੇਮ ਦੇ ਸਤਵੇਂ ਸੈੱਟ 'ਚ ਜਦੋਂ ਉਹ ਪਛੜ ਰਹੀ ਸੀ ਤਾਂ ਗੁੱਸੇ ਨਾਲ ਸੱਜੇ ਪੈਰ ਨੂੰ ਖੱਬੇ ਪੈਰ ਨਾਲ ਮਾਰ ਰਹੀ ਸੀ।


author

Tarsem Singh

Content Editor

Related News