B''day Spl : ਕੁੰਬਲੇ ਦੇ ਇਨ੍ਹਾਂ ਰਿਕਾਰਡਾਂ ਨੂੰ ਤੋੜਨਾ ਬਹੁਤ ਹੈ ਮੁਸ਼ਕਲ

10/17/2018 12:21:26 PM

ਨਵੀਂ ਦਿੱਲੀ— ਟੀਮ ਇੰਡੀਆ ਦੇ ਸਭ ਤੋਂ ਸਫਲ ਸਪਿਨ ਗੇਂਦਬਾਜ਼ ਅਨਿਲ ਕੁੰਬਲੇ ਦਾ ਜਨਮ 17 ਅਕਤੂਬਰ 1970 'ਚ ਬੈਂਗਲੁਰੂ 'ਚ ਹੋਇਆ ਸੀ। ਟੀਮ ਇੰਡੀਆ ਦੇ ਕੋਚ ਵੀ ਰਹਿ ਚੁੱਕੇ ਕੁੰਬਲੇ ਨੇ ਟੈਸਟ ਟੀਮ ਦਾ ਕਪਤਾਨੀ ਵੀ ਕੀਤੀ ਹੈ। ਕੁੰਬਲੇ ਨੇ ਭਾਰਤ ਲਈ 132 ਟੈਸਟ ਅਤੇ 271 ਵਨਡੇ ਮੈਚ ਖੇਡੇ ਹਨ। ਅੱਜ ਕੁੰਬਲੇ ਆਪਣਾ 48ਵਾਂ ਜਨਮਦਿਨ ਮਨਾ ਰਹੇ ਹਨ। ਜੰਬੋ ਦੇ ਨਾਂ ਨਾਲ ਮਸ਼ਹੂਰ ਕੁੰਬਲੇ ਦੇ ਨਾਂ ਕੁਝ ਅਜਿਹੇ ਰਿਕਾਰਡਸ ਹਨ, ਜਿਨ੍ਹਾਂ ਨੂੰ ਤੋੜਨਾ ਕਿਸੇ ਵੀ ਭਾਰਤੀ ਗੇਂਦਬਾਜ਼ ਲਈ ਸੌਥਾ ਨਹੀਂ ਹੋਵੇਗਾ।
PunjabKesari
ਕੁੰਬਲੇ ਇਕ ਵਾਰ ਜ਼ਰੂਰਤ ਪੈਣ 'ਤੇ ਟੁੱਟੇ ਜਬੜੇ ਨਾਲ ਗੇਂਦਬਾਜ਼ੀ ਕਰਨ ਉਤਰੇ ਸਨ ਅਤੇ ਇਹ ਦਿਖਾਉਂਦਾ ਹੈ ਕਿ ਕ੍ਰਿਕਟ ਨੂੰ ਲੈ ਕੇ ਉਨ੍ਹਾਂ ਦਾ ਸਮਰਪਣ ਕਿਸ ਹੱਦ ਤਕ ਸੀ। ਭਾਰਤ ਵੱਲੋਂ ਸਭ ਤੋਂ ਜ਼ਿਆਦਾ ਟੈਸਟ ਵਿਕਟ ਕੁੰਬਲੇ ਦੇ ਨਾਂ ਹੀ ਦਰਜ ਹਨ। ਆਓ ਇਕ ਨਜ਼ਰ ਮਾਰੀਏ ਉਨ੍ਹਾਂ ਦੇ ਵੱਡੇ ਰਿਕਾਰਡਸ 'ਤੇ :-
PunjabKesari
1. ਟੈਸਟ ਕ੍ਰਿਕਟ 'ਚ 500 ਤੋਂ ਜ਼ਿਆਦਾ ਵਿਕਟ ਅਤੇ 2000 ਤੋਂ ਜ਼ਿਆਦਾ ਦੌੜਾਂ ਬਣਾਉਣ ਦਾ ਰਿਕਾਰਡ ਦੋ ਹੀ ਖਿਡਾਰੀਆਂ ਦੇ ਨਾਂ ਹੈ। ਪਹਿਲਾ ਆਸਟਰੇਲੀਆ ਦੇ ਸ਼ੇਨ ਵਾਰਨ ਅਤੇ ਦੂਜੇ ਅਨਿਲ ਕੁੰਬਲੇ। ਭਾਰਤ ਵੱਲੋਂ ਮੌਜੂਦਾ ਸਮੇਂ 'ਚ ਆਰ. ਅਸ਼ਵਿਨ ਅਜਿਹੇ ਖਿਡਾਰੀ ਨਜ਼ਰ ਆਉਂਦੇ ਹਨ ਜੋ ਸ਼ਾਇਦ ਕੁੰਬਲੇ ਦਾ ਰਿਕਾਰਡ ਤੋੜ ਸਕਣ।
PunjabKesari
2. ਕੁੰਬਲੇ ਟੈਸਟ ਦੀ ਇਕ ਪਾਰੀ 'ਚ ਸਾਰੇ 10 ਵਿਕਟ ਲੈਣ ਵਾਲੇ ਇਕਲੌਤੇ ਭਾਰਤੀ ਅਤੇ ਦੁਨੀਆ ਦੇ ਸਿਰਫ ਦੂਜੇ ਬੱਲੇਬਾਜ਼ ਹਨ। ਕੁੰਬਲੇ ਨੇ 1999 'ਚ ਪਾਕਿਸਤਾਨ ਦੇ ਖਿਲਾਫ ਦਿੱਲੀ ਦੇ ਫਿਰੋਜ਼ਸ਼ਾਹ ਕੋਟਲਾ ਮੈਦਾਨ 'ਤੇ ਇਹ ਕਮਾਲ ਕੀਤਾ ਸੀ।
PunjabKesari
3. ਕੁੰਬਲੇ ਨੇ 619 ਟੈਸਟ ਵਿਕਟ ਲਏ ਹਨ, ਜੋ ਕਿਸੇ ਵੀ ਭਾਰਤੀ ਵੱਲੋਂ ਲਏ ਗਏ ਸਭ ਤੋਂ ਜ਼ਿਆਦਾ ਟੈਸਟ ਵਿਕਟ ਹਨ। ਓਵਰਆਲ ਉਹ ਤੀਜੇ ਨੰਬਰ 'ਤੇ ਹਨ ਉਨ੍ਹਾਂ ਤੋਂ ਅੱਗੇ ਮੁੱਥਈਆ ਮੁਰਲੀਧਰਨ ਅਤੇ ਸ਼ੇਨ ਵਾਰਨ ਹਨ। ਇਸ ਤੋਂ ਇਲਾਵਾ ਉਨ੍ਹਾਂ ਨੇ ਕੁਲ 956 ਕੌਮਾਂਤਰੀ ਵਿਕਟ ਲਏ ਹਨ।


Related News