ਕੋਚ ਫੈਸਲੇ ਉੱਤੇ ਪ੍ਰਸ਼ੰਸਕਾਂ ਦੀ ਨਾਰਾਜ਼ਗੀ, ਕਿਹਾ- ਪੂਰੀ ਹੋਈ ਵਿਰਾਟ ਦੀ ਜ਼ਿੱਦ

Wednesday, Jul 12, 2017 - 11:24 AM (IST)

ਕੋਚ ਫੈਸਲੇ ਉੱਤੇ ਪ੍ਰਸ਼ੰਸਕਾਂ ਦੀ ਨਾਰਾਜ਼ਗੀ, ਕਿਹਾ- ਪੂਰੀ ਹੋਈ ਵਿਰਾਟ ਦੀ ਜ਼ਿੱਦ

ਨਵੀਂ ਦਿੱਲੀ— ਆਖ਼ਰਕਾਰ ਕਾਫ਼ੀ ਲੰਬੇ ਇੰਤਜ਼ਾਰ ਬਾਅਦ ਭਾਰਤੀ ਕ੍ਰਿਕਟ ਟੀਮ ਨੂੰ ਆਪਣਾ ਨਵਾਂ ਕੋਚ ਮਿਲ ਗਿਆ ਹੈ। ਕਪਤਾਨ ਵਿਰਾਟ ਕੋਹਲੀ ਦੀ ਪਸੰਦ ਰਵੀ ਸ਼ਾਸਤਰੀ 2019 ਵਰਲਡ ਕੱਪ ਤੱਕ ਭਾਰਤੀ ਟੀਮ ਦੇ ਕੋਚ ਰਹਿਣਗੇ। ਰਵੀ ਸ਼ਾਸਤਰੀ ਦੇ ਇਲਾਵਾ ਜ਼ਹੀਰ ਖਾਨ ਨੂੰ ਟੀਮ ਦਾ ਗੇਂਦਬਾਜ਼ੀ ਕੋਚ ਬਣਾਇਆ ਗਿਆ ਹੈ। ਉਥੇ ਹੀ ਭਾਰਤੀ ਕ੍ਰਿਕਟ ਦੀ ਦੀਵਾਰ ਕਹੇ ਜਾਣ ਵਾਲੇ ਰਾਹੁਲ ਦ੍ਰਵਿੜ ਨੂੰ ਵਿਦੇਸ਼ੀ ਦੌਰੇ ਲਈ ਬੱਲੇਬਾਜ਼ੀ ਕੋਚ ਨਿਯੁਕਤ ਕੀਤਾ ਗਿਆ ਹੈ। ਇਹ ਫੈਸਲਾ ਸਲਾਹਕਾਰ ਕਮੇਟੀ ਦੀ ਅਗਵਾਈ ਵਿੱਚ ਹੋਇਆ। ਇਸ ਫੈਸਲੇ ਨੂੰ ਲੋਕ ਕਈ ਤਰ੍ਹਾਂ ਨਾਲ ਵੇਖ ਰਹੇ ਹਨ। ਰਵੀ ਸ਼ਾਸਤਰੀ ਨੂੰ ਕੋਚ ਨਿਯੁਕਤ ਕੀਤੇ ਜਾਣ ਉੱਤੇ ਲੋਕ ਖੁਸ਼ ਨਹੀਂ ਦਿੱਸੇ। ਬੀ.ਸੀ.ਸੀ.ਆਈ. ਵਲੋਂ ਕੋਚ ਦੇ ਨਾਂ ਦਾ ਐਲਾਨ ਹੁੰਦੇ ਹੀ ਸੋਸ਼ਲ ਮੀਡੀਆ ਉੱਤੇ ਲੋਕਾਂ ਨੇ ਰਵੀ ਸ਼ਾਸਤਰੀ ਪ੍ਰਤੀ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ।
 

ਵਿਰਾਟ ਦੀ ਜ਼ਿੱਦ ਹੋਈ ਪੂਰੀ
ਸਾਬਕਾ ਕ੍ਰਿਕਟਰ ਰਵੀ ਸ਼ਾਸਤਰੀ ਨੂੰ ਭਾਰਤੀ ਟੀਮ ਦੇ ਹੈੱਡ ਕੋਚ ਦੀ ਜ਼ਿੰਮੇਦਾਰੀ ਦਿੱਤੀ ਗਈ ਹੈ, ਜੋ ਕਿ ਵਿਰਾਟ ਦੇ ਪਸੰਦੀਦਾ ਕੋਚ ਸਨ। ਸ਼ਾਸਤਰੀ ਦੇ ਕੋਚ ਬਣਦੇ ਹੀ ਸੋਸ਼ਲ ਮੀਡੀਆ ਉੱਤੇ ਕ੍ਰਿਕਟ ਪ੍ਰਸ਼ੰਸਕਾਂ ਦੀਆਂ ਪ੍ਰਤੀਕਿਰਿਆਵਾਂ ਆਉਣ ਲੱਗੀਆਂ।

 

ਵਿਰਾਟ ਦੇ ਪਸੰਦੀਦਾ ਬਣੇ ਕੋਚ
ਰਵੀ ਸ਼ਾਸਤਰੀ ਦੇ ਨਾਂ ਐਲਾਨ ਹੁੰਦੇ ਹੀ ਪ੍ਰਸ਼ੰਸਕਾਂ ਨੇ ਤਰ੍ਹਾਂ-ਤਰ੍ਹਾਂ ਦੇ ਕੁਮੈਂਟਸ ਕਰਨੇ ਸ਼ੁਰੂ ਕਰ ਦਿੱਤੇ। ਇਸ ਫੈਸਲੇ ਦੇ ਪਿੱਛੇ ਸ਼ਾਸਤਰੀ ਅਤੇ ਵਿਰਾਟ ਨੂੰ ਜ਼ਿੰਮੇਦਾਰ ਦੱਸਿਆ ਗਿਆ ਤੇ ਉਨ੍ਹਾਂ ਦੀ ਖੂਬ ਖਿਚਾਈ ਕੀਤੀ।

 

ਲੋਕਾਂ ਨੇ ਉੱਡਾਇਆ ਮਜ਼ਾਕ
ਰਵੀ ਸ਼ਾਸਤਰੀ ਦੇ ਭਾਰਤੀ ਟੀਮ ਦੇ ਕੋਚ ਬਣਨ ਉੱਤੇ ਲੋਕਾਂ ਨੇ ਉਨ੍ਹਾਂ ਦਾ ਖੂਬ ਮਜ਼ਾਕ ਉਡਾਇਆ। ਕਿਸੇ ਨੇ ਕਿਹਾ ਹੁਣ ਸ਼ਾਸਤਰੀ ਫਰੀ ਦਾ ਵਿਦੇਸ਼ੀ ਦੌਰਾ ਕਰਨਗੇ ਤਾਂ ਕਿਸੇ ਨੇ ਕਿਹਾ ਕਿ ਉਨ੍ਹਾਂ ਨੇ ਆਪਣੀ ਅੰਗਰੇਜ਼ੀ ਨਾਲ ਅਹੁਦਾ ਹਾਸਲ ਕੀਤਾ।


 

ਦੱਸ ਦਈਏ ਕਿ ਪ੍ਰਸ਼ੰਸਕ ਜ਼ਹੀਰ ਅਤੇ ਦ੍ਰਵਿੜ ਲਈ ਖੁਸ਼ ਹਨ ਪਰ ਉਨ੍ਹਾਂ ਨੇ ਸ਼ਾਸਤਰੀ ਦੇ ਕੋਚ ਬਣਨ ਉੱਤੇ ਆਪਣੀ ਨਾਰਾਜ਼ਗੀ ਜ਼ਾਹਿਰ ਕੀਤੀ।


Related News