ਕਾਰਲਸਨ ਨਾਲ ਡਰਾਅ ਖੇਡ ਕੇ ਆਨੰਦ ਸਤਵੇਂ ਸਥਾਨ ''ਤੇ

06/17/2017 4:34:12 PM

ਸਟੈਵੈਂਗਰ— ਸਾਬਕਾ ਵਿਸ਼ਵ ਚੈਂਪੀਅਨ ਵਿਸ਼ਵਨਾਥਨ ਆਨੰਦ ਨੇ ਮੌਜੂਦਾ ਵਿਸ਼ਵ ਚੈਂਪੀਅਨ ਨਾਰਵੇ ਦੇ ਮੈਗਨਸ ਕਾਰਲਸਨ ਨਾਲ ਡਰਾਅ ਖੇਡਿਆ ਅਤੇ ਅਲਟੀਬਾਕਸ ਨਾਰਵੇ ਸ਼ਤਰੰਜ ਚੈਂਪੀਅਨਸ਼ਿਪ ਦੇ ਨੌਵੇਂ ਅਤੇ ਆਖਰੀ ਦੌਰ 'ਚ ਸੰਯੁਕਤ ਸਤਵੇਂ ਸਥਾਨ 'ਤੇ ਰਹੇ। ਪਹਿਲੇ ਚਾਰ ਮੈਚਾਂ 'ਚੋਂ 2 ਹਾਰਨ ਵਾਲੇ ਆਨੰਦ ਨੇ ਲਗਾਤਾਰ ਚਾਰ ਡਰਾਅ ਖੇਡੇ ਹਨ। ਉਨ੍ਹਾਂ ਨੂੰ ਇਕਮਾਤਰ ਜਿੱਤ ਅਮਰੀਕਾ ਦੇ ਫੈਬੀਆਨੋ ਕਾਰੂਆਨਾ ਦੇ ਖਿਲਾਫ ਮਿਲੀ।
ਆਰਮੇਨੀਆ ਦੇ ਲੇਵੋਨ ਆਰੋਨੀਅਨ ਨੇ ਟੂਰਨਾਮੈਂਟ ਜਿੱਤਿਆ ਜਿਨ੍ਹਾਂ ਨੇ ਆਖਰੀ ਦੌਰ 'ਚ ਅਮਰੀਕਾ ਦੇ ਵੇਸਲੇ ਸੋਅ ਨਾਲ ਡਰਾਅ ਖੇਡਿਆ। ਆਰੋਨੀਅਨ ਨੇ 9 'ਚੋਂ 6 ਅੰਕ ਹਾਸਲ ਕੀਤੇ ਅਤੇ ਉਹ ਅਮਰੀਕਾ ਦੇ ਹਿਕਾਰੂ ਨਕਾਮੂਰਾ ਅਤੇ ਰੂਸਦੇ ਵਲਾਦੀਮਿਰ ਕ੍ਰਾਮਨਿਕ ਤੋਂ ਪੂਰੇ ਇਕ ਅੰਕ ਅੱਗੇ ਹਨ। ਕਾਰੂਆਨਾ, ਵੇਸਲੇ ਅਤੇ ਨੀਦਰਲੈਂਡ ਦੇ ਅਨੀਸ਼ ਗਿਰੀ ਸੰਯੁਕਤ ਚੌਥੇ ਸਥਾਨ 'ਤੇ ਰਹੇ ਜਦਕਿ ਫਰਾਂਸ ਦੇ ਮੈਕਸਿਮ ਲਾਗ੍ਰੋਵ, ਆਨੰਦ ਅਤੇ ਕਾਰਲਸਨ ਸਤਵੇਂ ਸਥਾਨ 'ਤੇ ਰਹੇ। ਰੂਸ ਦੇ ਸਰਜੇਈ ਕਰਜ਼ਾਕਿਨ ਆਖਰੀ ਸਥਾਨ 'ਤੇ ਰਹੇ।


Related News