ਆਨੰਦ-ਹੰਪੀ ਵਿਸ਼ਵ ਸ਼ਤਰੰਜ ਰੈਂਕਿੰਗ ''ਚ ਟਾਪ-10 ਵਿਚ ਸ਼ਾਮਲ

03/03/2019 9:46:32 PM

ਨਵੀਂ ਦਿੱਲੀ (ਨਿਕਲੇਸ਼ ਜੈਨ)— ਭਾਰਤ ਦੇ ਵਿਸ਼ਵਨਾਥਨ ਆਨੰਦ ਤੇ ਕੋਨੇਰੂ ਹੰਪੀ ਤਾਜ਼ਾ ਵਿਸ਼ਵ ਸ਼ਤਰੰਜ ਰੈਂਕਿੰਗ ਵਿਚ ਟਾਪ-10 ਵਿਚ ਸ਼ਾਮਲ ਹਨ। ਪੁਰਸ਼ ਵਰਗ ਵਿਚ ਆਨੰਦ ਤੇ ਮਹਿਲਾ ਵਰਗ ਵਿਚ ਹੰਪੀ ਛੇਵੇਂ ਸਥਾਨ 'ਤੇ ਹੈ। ਪੁਰਸ਼ ਵਰਗ 'ਚ ਗੱਲ ਕਰੀਏ ਤਾਂ ਨਾਰਵੇ ਦੇ ਮੌਜੂਦਾ ਵਿਸ਼ਵ ਚੈਂਪੀਅਨ ਮੈਗਨਸ ਕਾਰਲਸਨ ਨੇ 7 ਅੰਕਾਂ ਦਾ ਸੁਧਾਰ ਕਰਦੇ ਹੋਏ ਇਸ ਨੂੰ 2845 ਤਕ ਪਹੁੰਚਾ ਦਿੱਤਾ ਹੈ, ਜਦਕਿ ਹੁਣ ਦੂਜੇ ਸਥਾਨ 'ਤੇ ਕਾਬਜ਼ ਅਮਰੀਕਾ ਦਾ ਫੇਬਿਆਨੋ ਕਾਰੂਆਨਾ 2828 ਅੰਕਾਂ ਨਾਲ ਉਸ ਤੋਂ 17 ਅੰਕਾਂ ਦੇ ਫਰਕ 'ਤੇ ਹੈ।
ਤੀਜੇ ਸਥਾਨ 'ਤੇ ਚੀਨ ਦਾ ਡੀਂਗ ਲੀਰੇਨ (2812), ਨੀਦਰਲੈਂਡ ਦਾ ਅਨੀਸ਼ ਗਿਰੀ ਚੌਥੇ (2797), ਅਜ਼ਰਬੈਜਾਨ ਦਾ ਮਮੇਘਾਰੋਵ 5ਵੇਂ (2790), ਭਾਰਤ ਦਾ ਵਿਸ਼ਵਨਾਥਨ ਆਨੰਦ ਛੇਵੇਂ  (2779) , ਫਰਾਂਸ ਦਾ ਮੈਕਸਿਮ ਲਾਗ੍ਰੇਵ 7ਵੇਂ (2775), ਰੂਸ ਦਾ ਅਲੈਗਜ਼ੈਂਡਰ ਗ੍ਰੀਸ਼ਚੁਕ (2771) ਤੇ ਇਯਾਨ ਨੇਪੋਮਨਿਆਚੀ (2771) 8ਵੇਂ ਤੇ 9ਵੇਂ ਅਤੇ ਅਮਰੀਕਾ ਦਾ ਵੇਸਲੀ ਸੋ 10ਵੇਂ (2762 ਅੰਕ) ਸਥਾਨ 'ਤੇ ਹੈ।
ਮਹਿਲਾ ਵਰਗ ਵਿਚ ਚੀਨ ਦੀ ਹਾਓ ਈਫਾਨ 2662 ਅੰਕਾਂ ਨਾਲ ਪਹਿਲੇ, ਜਦਕਿ ਮੌਜੂਦਾ ਵਿਸ਼ਵ ਚੈਂਪੀਅਨ ਜੂ ਵੇਂਜੂਨ 2580 ਅੰਕਾਂ ਨਾਲ ਦੂਜੇ ਸਥਾਨ 'ਤੇ ਬਰਕਰਾਰ ਹੈ। ਯੂਕ੍ਰੇਨ ਦੀ ਮਾਰੀਆ ਮੁਜਯਚੁਕ (2560) ਤੀਜੇ, ਰੂਸ ਦੀ ਲਗਨੋਂ ਕਾਟੇਰਯਨਾ (2559) ਚੌਥੇ, ਯੂਕ੍ਰੇਨ ਦੀ ਅੰਨਾ ਮਿਜਯਚੁੱਕ (2555) 5ਵੇਂ, ਭਾਰਤ ਦੀ ਕੋਨੇਰੂ ਹੰਪੀ (2549) ਛੇਵੇਂ, ਰੂਸ ਦੀ ਅਲੈਗਜ਼ੈਂਡਰ ਕੋਸਿਟਨਿਯੁਕ (2546) 7ਵੇਂ ਅਤੇ ਗੁਨਿਨਾ ਵਾਲੇਂਟਿਨਾ (2515) 8ਵੇਂ, ਜਾਰਜੀਆ ਦੀ ਨਾਨ ਦਗਨਿਡਜੇ (2513) 9ਵੇਂ ਅਤੇ ਚੀਨ ਦੀ ਤਾਨ ਜਹੋਂਗਯੀ (2513) 10ਵੇਂ ਸਥਾਨ 'ਤੇ ਹੈ।


Gurdeep Singh

Content Editor

Related News