ਫਿਡੇ ਸ਼ਤਰੰਜ ਵਿਸ਼ਵ ਕੱਪ ''ਚੋਂ ਆਨੰਦ ਨੇ ਲਿਆ ਨਾਂ ਵਾਪਸ
Monday, Aug 12, 2019 - 08:20 PM (IST)

ਕਾਂਤੀ ਮਾਨਸੀਸਕ (ਰੂਸ) (ਨਿਕਲੇਸ਼ ਜੈਨ)- 10 ਸਤੰਬਰ ਤੋਂ ਹੋਣ ਵਾਲੇ ਫਿਡੇ ਸ਼ਤਰੰਜ ਵਿਸ਼ਵ ਕੱਪ ਦੇ ਪਹਿਲੇ ਰਾਊਂਡ ਦੇ ਮੁਕਾਬਲੇ ਤੈਅ ਹੋ ਗਏ ਹਨ ਪਰ ਸਾਰਿਆਂ ਨੂੰ ਹੈਰਾਨ ਕਰਦਿਆਂ 5 ਵਾਰ ਦੇ ਵਿਸ਼ਵ ਚੈਂਪੀਅਨ ਵਿਸ਼ਵਨਾਥਨ ਆਨੰਦ ਨੇ ਆਖਰੀ ਸਮੇਂ 'ਤੇ ਇਸ ਚੈਂਪੀਅਨਸ਼ਿਪ 'ਚੋਂ ਨਾਂ ਵਾਪਸ ਲੈ ਲਿਆ। ਆਨੰਦ ਨੇ ਦੱਸਿਆ ਕਿ ਉਹ ਆਪਣਾ ਪੂਰਾ ਧਿਆਨ ਅਕਤੂਬਰ ਵਿਚ ਆਈਲ ਆਫ ਮੈਨ ਵਿਚ ਹੋਣ ਵਾਲੇ ਫਿਡੇ ਗ੍ਰੈਂਡ ਸਵਿਸ ਵਿਚ ਲਾਉਣਾ ਚਾਹੁੰਦਾ ਹੈ।
ਪਹਿਲੇ ਰਾਊਂਡ ਵਿਚ ਭਾਰਤ ਦਾ ਪੇਂਟਾਲਾ ਹਰਿਕ੍ਰਿਸ਼ਣਾ ਦੇ ਸਾਹਮਣੇ ਕਿਊਬਾ ਦਾ ਨੰਬਰ-1 ਖਿਡਾਰੀ ਜੂਰੀ ਗੋਂਜਲੇਸ, ਵਿਦਿਤ ਗੁਜਰਾਤੀ ਦੇ ਸਾਹਮਣੇ ਅਰਜਨਟੀਨਾ ਦਾ ਐਲੋਨ ਪੀਚੋਟ, ਸੂਰਯਾ ਸ਼ੇਖਰ ਗਾਂਗੁਲੀ ਰੂਸ ਦੇ ਵਲਾਦੀਮਿਰ ਫੇਡੋਸੀਵ, ਐੱਸ. ਪੀ. ਸੇਥੂਰਮਨ ਦੇ ਸਾਹਮਣੇ ਇਸਰਾਈਲ ਦੇ ਤਾਮੀਰ ਨਾਬਾਤੀ, ਅਭਿਜੀਤ ਗੁਪਤਾ ਦੇ ਸਾਹਮਣੇ ਯੂਕ੍ਰੇਨ ਦੇ ਐਂਤੋਨ ਕੋਰੋਬੋਵ, ਐੱਸ. ਐੱਲ. ਨਾਰਾਇਣਨ ਦੇ ਸਾਹਮਣੇ ਸਪੇਨ ਦੇ ਐਂਟੋਨ ਡੇਵਿਡ ਗੁਈਹਾਰੋ, ਮੁਰਲੀ ਕਾਰਤੀਕੇਅਨ ਦੇ ਸਾਹਮਣੇ ਰੂਸ ਦੇ ਐਰਨੈਸਟੋ ਇਨਾਰਕੇਵ, ਅਰਵਿੰਦ ਚਿਦਾਂਬਰਮ ਦੇ ਸਾਹਮਣੇ ਇੰਗਲੈਂਡ ਦੇ ਧਾਕੜ ਮਾਈਕਲ ਐਡਮਸ ਦੀ ਚੁਣੌਤੀ ਹੋਵੇਗੀ ਜਦਕਿ ਪਹਿਲੀ ਵਾਰ ਵਿਸ਼ਵ ਕੱਪ ਖੇਡ ਰਹੇ 15 ਸਾਲਾ ਨਿਹਾਲ ਸਰੀਨ ਦੇ ਪੇਰੂ ਦੇ ਨੰਬਰ-1 ਖਿਡਾਰੀ ਕੋਰੀ ਜਾਰਜ ਦੀ ਚੁਣੌਤੀ ਹੋਵੇਗੀ।