ICC ਦੇ ਨਿਯਮਾਂ ਦਾ ਬਿਗ ਬੀ ਨੇ ਉਡਾਇਆ ਮਜ਼ਾਕ, ਟਵਿੱਟਰ 'ਤੇ ਸ਼ੇਅਰ ਕੀਤਾ ਜੋਕ

7/16/2019 3:48:27 PM

ਨਵੀਂ ਦਿੱਲੀ— ਵਰਲਡ ਕੱਪ ਟੂਰਨਾਮੈਂਟ ਦੇ ਫਾਈਨਲ ਮੈਚ 'ਚ ਚੰਗਾ ਖੇਡਣ ਦੇ ਬਾਵਜੂਦ ਵੀ ਨਿਊਜ਼ੀਲੈਂਡ ਦੀ ਟੀਮ ਹਾਰ ਗਈ। ਆਈ.ਸੀ.ਸੀ. ਨੇ ਬਾਊਂਡਰੀ ਕਾਊਂਟ ਨਿਯਮ ਨੂੰ ਆਧਾਰ ਬਣਾਉਂਦੇ ਹੋਏ ਇੰਗਲੈਂਡ ਨੂੰ ਵਰਲਡ ਕੱਪ 2019 ਦਾ ਜੇਤੂ ਐਲਾਨ ਦਿੱਤਾ। ਇਸ ਨਿਯਮ ਨਾਲ ਇੰਗਲੈਂਡ 17 ਦੇ ਮੁਕਾਬਲੇ 26 ਬਾਊਂਡਰੀਜ਼ ਨਾਲ ਵਰਲਡ ਕੱਪ ਤਾਂ ਜਿੱਤ ਗਿਆ ਪਰ ਟੂਰਨਾਮੈਂਟ ਦੇ ਇਤਿਹਾਸ 'ਚ ਪਹਿਲੀ ਵਾਰ ਇਸਤੇਮਾਲ ਹੋਏ ਇਸ ਨਿਯਮ 'ਤੇ ਸਵਾਲ ਖੜ੍ਹੇ ਹੋਣੇ ਸ਼ੁਰੂ ਹੋ ਗਏ।

ਕ੍ਰਿਕਟ ਦੇ ਦਿੱਗਜਾਂ ਤੋਂ ਇਲਾਵਾ ਇਕ ਆਮ ਕ੍ਰਿਕਟ ਪ੍ਰਸ਼ੰਸਕ ਨੂੰ ਵੀ ਲਗਦਾ ਹੈ ਕਿ ਨਿਊਜ਼ੀਲੈਂਡ ਦੇ ਨਾਲ 'ਠੱਗੀ' ਹੋਈ ਹੈ। ਆਈ.ਸੀ.ਸੀ. ਦੇ ਇਸ ਨਿਯਮ ਦੀ ਖੇਡ, ਫਿਲਮ ਜਗਤ ਦੇ ਦਿੱਗਜਾਂ ਤੋਂ ਇਲਾਵਾ ਆਮ ਲੋਕ ਵੀ ਆਲੋਚਨਾ ਕਰ ਰਹੇ ਹਨ। ਹੁਣ ਬਾਲੀਵੁੱਡ ਦੇ ਬਿੱਗ ਬੀ ਅਮਿਤਾਭ ਬੱਚਨ ਨੇ ਵੀ ਇਸ ਖੇਡ ਦਾ ਮਖੌਲ ਉਡਾਇਆ ਹੈ। 

ਬਿਗ ਬੀ ਨੇ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ ਜੋਕ
ਅਮਿਤਾਭ ਬੱਚਨ ਨੇ ਸੋਸ਼ਲ ਮੀਡੀਆ 'ਤੇ ਇਕ ਜੋਕ ਸ਼ੇਅਰ ਕੀਤਾ ਹੈ। ਉਸ 'ਚ ਉਨ੍ਹਾਂ ਨੇ ਲਿਖਿਆ, ''ਤੁਹਾਡੇ ਕੋਲ 2000 ਰੁਪਏ, ਮੇਰੇ ਕੋਲ ਵੀ 2000 ਰੁਪਏ। ਤੁਹਾਡੇ ਕੋਲ 2000 ਦਾ ਇਕ ਨੋਟ, ਮੇਰੇ ਕੋਲ 500 ਦੇ 4... ਕੌਣ ਜ਼ਿਆਦਾ ਅਮੀਰ? ਆਈ.ਸੀ.ਸੀ.- ਜਿਸ ਦੇ ਕੋਲ 500 ਦੇ 4 ਨੋਟ ਉਹ ਜ਼ਿਆਦਾ ਅਮੀਰ ਹੈ।'' ਉਨ੍ਹਾਂ ਨੇ ਆਈ.ਸੀ.ਸੀ. ਦੇ ਇਸ ਨਿਯਮ ਨਾਲ ਜੁੜਿਆ ਇਕ ਹੋਰ ਟਵੀਟ ਕੀਤਾ ਹੈ, ਇਸ ਲਈ ਮਾਂ ਕਹਿੰਦੀ ਹੈ ਚੌਕਾ ਬਰਤਨ ਆਉਣਾ ਚਾਹੀਦਾ ਹੈ।'
PunjabKesari

PunjabKesari
ਇੰਗਲੈਂਡ ਨੂੰ ਜਿੱਤ 'ਤੇ ਵਧਾਈ ਨਹੀਂ ਦਿੱਤੀ ਸੀ
ਇਸ ਤੋਂ ਪਹਿਲਾਂ ਇੰਗਲੈਂਡ ਦੇ ਵਰਲਡ ਕੱਪ ਫਾਈਨਲ ਮੈਚ ਜਿੱਤਣ ਦੇ ਬਾਅਦ ਉਨ੍ਹਾਂ ਨੇ ਟਵੀਟ ਕੀਤਾ  ਸੀ, ''ਪਿਛਲੇ ਕੁਝ ਦਿਨਾਂ ਦੀ ਦੁਨੀਆ 'ਚ ਕਈ ਹਿੰਮਤੀ ਲੂਜ਼ਰ ਰਹੇ, ਭਾਰਤ ਨੇ ਜ਼ਬਰਦਸਤ ਖੇਡ ਦਿਖਾਇਆ, ਨਿਊਜ਼ੀਲੈਂਡ ਨੇ ਵੀ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕੀਤਾ, ਫੈਡਰਰ ਨੇ ਵੀ ਬਿਹਤਰੀਨ ਖੇਡਿਆ।'' ਹਾਲਾਂਕਿ ਉਨ੍ਹਾਂ ਨੇ ਆਪਣੇ ਟਵੀਟ 'ਚ ਚੈਂਪੀਅਨ ਬਣੇ ਇੰਗਲੈਂਡ ਦਾ ਜ਼ਿਕਰ ਤਕ ਨਹੀਂ ਕੀਤਾ ਅਤੇ ਨਾ ਹੀ ਉਸ ਨੂੰ ਵਧਾਈ ਦਿੱਤੀ।
PunjabKesari
ਕੀ ਹੈ ਆਈ.ਸੀ.ਸੀ. ਦਾ ਬਾਊਂਡਰੀ ਕਾਊਂਟ ਨਿਯਮ
ਇਸ ਨਿਯਮ ਮੁਤਾਬਕ ਜੇਕਰ ਕੋਈ ਮੈਚ ਟਾਈ ਹੋ ਜਾਂਦਾ ਹੈ ਤਾਂ ਸੁਪਰਓਵਰ ਖੇਡਿਆ ਜਾਵੇਗਾ। ਜੇਕਰ ਸੁਪਰ ਓਵਰ ਵੀ ਬਰਾਬਰੀ 'ਤੇ ਰਹਿੰਦਾ ਹੈ ਤਾਂ ਇਹ ਦੇਖਿਆ ਜਾਵੇਗਾ ਕਿ ਕਿਸ ਟੀਮ ਨੇ ਜ਼ਿਆਦਾ ਬਾਊਂਡਰੀਜ਼ (ਚੌਕੇ-ਛੱਕੇ) ਲਗਾਈਆਂ ਹਨ। ਪਹਿਲਾਂ 50 ਓਵਰਾਂ ਦੇ ਇਲਾਵਾ ਸੁਪਰ ਓਵਰ 'ਚ ਲਗਾਈਆਂ ਬਾਊਂਡਰੀਜ਼ ਵੀ ਜੋੜੀਆਂ ਜਾਣਗੀਆਂ। ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Tarsem Singh

This news is Edited By Tarsem Singh