ਅਮਨਦੀਪ ਨੇ ਸੈਸ਼ਨ ਦਾ ਪਹਿਲਾ ਖਿਤਾਬ ਜਿੱਤਿਆ

Sunday, Jun 01, 2025 - 11:49 AM (IST)

ਅਮਨਦੀਪ ਨੇ ਸੈਸ਼ਨ ਦਾ ਪਹਿਲਾ ਖਿਤਾਬ ਜਿੱਤਿਆ

ਮੈਸੂਰ– ਭਾਰਤੀ ਮਹਿਲਾ ਗੋਲਫਰ ਅਮਨਦੀਪ ਦ੍ਰਾਲ ਨੇ ਸ਼ਨੀਵਾਰ ਨੂੰ ਇੱਥੇ ਹੀਰੋ ਡਬਲਯੂ. ਪੀ. ਜੀ. ਟੀ. ਵਿਚ ਲਗਾਤਾਰ ਤੀਜੇ ਦੌਰ ਵਿਚ ਇਕ ਓਵਰ 71 ਦਾ ਕਾਰਡ ਬਣਾਇਆ, ਜਿਸ ਨਾਲ ਉਹ 15 ਮਹੀਨਿਆਂ ਦੇ ਇੰਤਜ਼ਾਰ ਤੋਂ ਬਾਅਦ ਖਿਤਾਬ ਜਿੱਤਣ ਵਿਚ ਸਫਲ ਰਹੀ।

ਅਮਨਦੀਪ ਨੇ ਪਿਛਲੀ ਵਾਰ ਖਿਤਾਬ ਮਾਰਚ 2024 ਵਿਚ ਜਿੱਤਿਆ ਸੀ। ਉਸਦਾ 2015 ਤੋਂ ਬਾਅਦ ਤੋਂ ਹਰ ਸਾਲ ਘੱਟ ਤੋਂ ਘੱਟ ਇਕ ਖਿਤਾਬ ਜਿੱਤਣ ਦਾ ਸਿਲਸਿਲਾ ਜਾਰੀ ਰਿਹਾ। ਇਸ ਨਾਲ ਉਹ ਹੀਰੋ ਟੂਰ ’ਤੇ ਸਭ ਤੋਂ ਨਿਰੰਤਰ ਖਿਡਾਰੀਆਂ ਵਿਚ ਸ਼ਾਮਲ ਹੋ ਗਈ। ਇਸ ਸੈਸ਼ਨ ਵਿਚ ਵਾਣੀ ਕਪੂਰ ਨੇ 3, ਸਨੇਹਾ ਸਿੰਘ ਨੇ 2 ਤੇ ਰੀਆ ਪੂਰਵੀ ਸਰਵਨਨ ਨੇ 2 ਖਿਤਾਬ ਜਿੱਤੇ। ਅਮਦਨਪੀ ਨੇ ਕੁੱਲ ਤਿੰਨ ਓਵਰ 213 ਦਾ ਸਕੋਰ ਬਣਾਇਆ। ਉਹ ਰਿਧਿਮਾ ਦਿਲਾਵੜੀ ਤੋਂ 2 ਸ਼ਾਟਾਂ ਅੱਗੇ ਰਹੀ।


author

Tarsem Singh

Content Editor

Related News