ਅੰਤਰਿਮ ਪੈਨਲ ਨੇ ਮੁੱਕੇਬਾਜ਼ੀ ਚੋਣਾਂ ਸਮੇਂ ਸਿਰ ਕਰਵਾਉਣ ਦਾ ਦਿੱਤਾ ਭਰੋਸਾ
Monday, Jul 14, 2025 - 01:40 PM (IST)

ਨਵੀਂ ਦਿੱਲੀ- ਭਾਰਤ ’ਚ ਮੁੱਕੇਬਾਜ਼ੀ ਪ੍ਰਸ਼ਾਸਨ ਦੀ ਦੇਖ-ਰੇਖ ਕਰਨ ਵਾਲੀ ਅੰਤਿਮ ਕਮੇਟੀ ਨੇ ਵਿਸ਼ਵ ਮੁੱਕੇਬਾਜ਼ੀ ਦੇ ਹੁਕਮਾਂ ਨੂੰ ਮੰਨਣ ਦੀ ਆਪਣੀ ਵਚਨਬੱਧਤਾ ਦੋਹਰਾਈ ਹੈ ਅਤੇ ਇਹ ਪੱਕਾ ਕੀਤਾ ਹੈ ਕਿ ਰਾਸ਼ਟਰੀ ਮਹਾਸੰਘ ਦੀ ਚੋਣ 31 ਅਗਸਤ ਦੇ ਨਿਰਧਾਰਿਤ ਮਿੱਥੇ ਸਮੇਂ ਅੰਦਰ ਹੋਵੇ।
ਸੰਸਾਰਿਕ ਸੰਸਥਾ ਨੇ ਲੁਸਾਨੇ ’ਚ ਭਾਰਤੀ ਓਲੰਪਿਕ ਸੰਘ (ਆਈ. ਓ. ਏ.) ਦੇ ਪ੍ਰਧਾਨ ਨਾਲ ਹੋਈਆਂ ਚਰਚਾਵਾਂ ਅਤੇ ਰੋਡਮੈਪ ਦੀ ਸਮੀਖਿਆ ਤੋਂ ਬਾਅਦ ਹਾਲ ਹੀ ’ਚ ਅੰਤਰਿਮ ਕਮੇਟੀ ਦਾ ਕਾਰਜਕਾਲ ਵਧਾ ਦਿੱਤਾ ਗਿਆ ਹੈ। ਇਹ ਫੈਸਲਾ ਕਮੇਟੀ ਦੇ ਕੰਮਕਾਜ ਅਤੇ ਭਾਰਤ ਦੇ ਮੁੱਕੇਬਾਜ਼ੀ ਪ੍ਰਸ਼ਾਸਨ ’ਚ ਪਾਰਦਰਸ਼ਤਾ ਅਤੇ ਸਥਿਰਤਾ ਬਹਾਲ ਕਰਨ ’ਚ ਇਸ ਦੀ ਮਹੱਤਵਪੂਰਨ ਤਰੱਕੀ ਦੀ ਸ਼ਲਾਘਾ ਕਰਦਿਆਂ ਇਕ ਰਸਮੀ ਨੋਟ ਨਾਲ ਆਇਆ ਹੈ।
ਬੀ. ਐੱਫ. ਆਈ. ਦੇ ਕਾਰਜਕਾਰੀ ਨਿਰਦੇਸ਼ਕ ਅਤੇ ਅੰਤਰਿਮ ਕਮੇਟੀ ਦੇ ਮੈਂਬਰ ਕਰਨਲ ਅਰੁਣ ਮਲਿਕ (ਸੇਵਾ-ਮੁਕਤ) ਨੇ ਕਿਹਾ ਕਿ ਵਿਸ਼ਵ ਮੁੱਕਬਾਜ਼ੀ ਨੇ ਸਪੱਸ਼ਟ ਤੌਰ ’ਤੇ ਆਦੇਸ਼ ਦਿੱਤਾ ਹੈ ਕਿ ਬੀ. ਐੱਫ. ਆਈ. ਦੀ ਚੋਣ 31 ਅਗਸਤ ਤੋਂ ਪਹਿਲਾਂ ਕਰਵਾ ਲਈ ਜਾਵੇ ਅਤੇ ਅੰਤਰਿਮ ਕਮੇਟੀ ਦੇ ਰੂਪ ’ਚ ਅਸੀਂ ਉਸ ਸਮੇਂ ਦੇ ਅੰਦਰ ਆਜ਼ਾਦ ਅਤੇ ਨਿਰਪੱਖ ਚੋਣ ਕਰਵਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹਾਂ।