ਮਾਏ ਨੀਂ ਮੇਰੀ ਅੱਖ ਲੱਗ ਗਈ...! ਰਾਤੋ ਰਾਤ ਕਿਵੇਂ ਸਟਾਰ ਬਣ ਗਿਆ 'ਕਿਸ਼ਤੀ ਵਾਲਾ ਬੱਚਾ'?

Wednesday, Jul 16, 2025 - 06:34 PM (IST)

ਮਾਏ ਨੀਂ ਮੇਰੀ ਅੱਖ ਲੱਗ ਗਈ...! ਰਾਤੋ ਰਾਤ ਕਿਵੇਂ ਸਟਾਰ ਬਣ ਗਿਆ 'ਕਿਸ਼ਤੀ ਵਾਲਾ ਬੱਚਾ'?

ਸਪੋਰਟਸ ਡੈਸਕ- ਮਾਏ ਨੀਂ ਮੇਰੀ ਅੱਖ ਲੱਗ ਗਈ...! ਕੁਲਦੀਪ ਮਾਣਕ ਦੇ ਇਸ ਗੀਤ 'ਤੇ ਇਕ ਬੱਚੇ ਨੂੰ ਤੁਸੀਂ ਵੀਡੀਓ 'ਚ ਕਿਸ਼ਤੀ 'ਚ ਡਾਂਸ ਕਰਦੇ ਹੋਏ ਦੇਖਿਆ ਹੋਵੇਗਾ। ਇਹ ਡਾਂਸਿੰਗ ਵੀਡੀਓ  ਸ਼ੋਸ਼ਲ ਮੀਡੀਆ 'ਚ ਬਹੁਤ ਵਾਇਰਲ ਹੋ ਰਿਹਾ ਹੈ। ਇਸ ਵੀਡੀਓ 'ਚ ਦਿਖਾਈ ਦੇ ਰਿਹਾ ਬੱਚਾ ਇੰਟਰਨੈਟ ਦੀ ਦੁਨੀਆ 'ਚ ਛਾ ਗਿਆ ਹੈ। ਹਰ ਕੋਈ ਇਸ ਦੇ ਡਾਂਸ ਦਾ ਮੁਰੀਦ ਹੋ ਗਿਆ ਹੈ ਤੇ ਇਸ ਬੱਚੇ ਬਾਰੇ ਜਾਣਨਾ ਚਾਹੁੰਦਾ ਹੈ। ਕੁਝ ਲੋਕ ਇਸ ਬੱਚੇ ਨੂੰ ਨੇਪਾਲ ਦਾ ਰਹਿਣ ਵਾਲਾ ਕਹਿ ਰਹੇ ਹਨ ਤੇ ਕੁਝ ਕਿਸੇ ਹੋਰ ਦੇਸ਼ ਦਾ ਕਹਿ ਰਹੇ ਹਨ। ਅੱਜ ਅਸੀਂ ਤੁਹਾਨੂੰ ਇਸ ਨੰਨ੍ਹੇ ਡਾਂਸਿੰਗ ਸਟਾਰ ਬਾਰੇ ਪੂਰੀ ਜਾਣਕਾਰੀ ਦੇਵਾਂਗੇ। 

ਇਹ 11 ਸਾਲਾ ਬੱਚਾ ਇੰਡੋਨੇਸ਼ੀਆ ਦੇ ਰਿਆਉ ਸੂਬੇ ਨਾਲ ਸਬੰਧਤ ਹੈ ਜਿਸ ਦਾ ਨਾਂ ਰੇਯਾਨ ਅਰਕਾਨ ਦਿਖਾ ਹੈ, ਜੋ ਕਿ ਆਪਣੀ 'ਪਾਕੂ ਜਾਲੁਰ' ਬੋਟ ਰੇਸ ਦੌਰਾਨ ਨੱਚਣ ਵਾਲੀ ਵਿਲੱਖਣ ਅੰਦਾਜ਼ ਲਈ ਜਾਣਿਆ ਜਾਂਦਾ ਹੈ, ਇੰਟਰਨੈਟ 'ਤੇ ਛਾਇਆ ਹੋਇਆ ਹੈ। ਉਸਦੇ ਨੱਚਦੇ ਹੋਏ ਦੀ ਇੱਕ ਵੀਡੀਓ ਨੇ ਇੰਟਰਨੈਟ 'ਤੇ ਐਸਾ ਤੂਫ਼ਾਨ ਲਿਆ ਦਿਤਾ ਕਿ ਲੋਕ ਉਸਨੂੰ ‘ਆਉਰਾ ਫਾਰਮਿੰਗ’ ਬੋਟ ਰੇਸਿੰਗ ਬੱਚਾ ਕਹਿ ਕੇ ਪੁਕਾਰ ਰਹੇ ਹਨ। ਆਓ ਜਾਣਦੇ ਹਾਂ ਇਸ ਨੰਨ੍ਹੇ ਡਾਂਸਿੰਗ ਸਟਾਰ ਬਾਰੇ

ਨਾਂ: ਰੇਯਾਨ ਅਰਕਾਨ ਦਿਖਾ
ਉਮਰ: 11 ਸਾਲ
ਮੂਲ ਨਿਵਾਸੀ: ਰਿਆਉ ਸੂਬਾ, ਇੰਡੋਨੇਸ਼ੀਆ
ਪੇਸ਼ਾ/ਭੂਮਿਕਾ: ਤੋਗਾਕ ਲੁਆਨ (ਨੌਕਾ ਡਾਂਸਰ)
ਜੋ ਵਾਇਰਲ ਹੋਇਆ: ਪਾਕੂ ਜਾਲੁਰ ਨੌਕਾ ਦੌੜ ਦੌਰਾਨ ਉਸਦੇ ਨੱਚਦੇ ਹੋਏ ਵੀਡੀਓ

ਦਿਖਾ, ਜਿਸਦਾ ਅਸਲੀ ਨਾਂ ਰੇਯਾਨ ਅਰਕਾਨ ਹੈ, ਇੰਡੋਨੇਸ਼ੀਆ ਦੇ ਰਿਆਉ ਸੂਬੇ ਨਾਲ ਸਬੰਧਤ 11 ਸਾਲਾ ਇੱਕ ਬੱਚਾ ਹੈ ਜੋ ਪਾਕੂ ਜਾਲੁਰ ਨੌਕਾ ਦੌੜ ਦੌਰਾਨ ਤੋਗਾਕ ਲੁਆਨ ਦੇ ਤੌਰ 'ਤੇ ਨੱਚਣ ਲਈ ਜਾਣਿਆ ਜਾਂਦਾ ਹੈ। ‘ਤੋਗਾਕ ਲੁਆਨ’ ਇੱਕ ਐਸਾ ਵਿਅਕਤੀ ਹੁੰਦਾ ਹੈ ਜੋ ਨੌਕਾ ਦੀ ਨੱਕ ਉੱਤੇ ਖੜਾ ਹੋ ਕੇ ਰਸਮੀ ਡਾਂਸ ਕਰਦਾ ਹੈ ਅਤੇ ਰੇਸ ਦੇ ਸਮੇਂ ਚਾਲਕਾਂ ਦੀ ਹੌਸਲਾ ਅਫਜਾਈ ਕਰਦਾ ਹੈ।

ਦਿਖਾ ਦਾ ਇੱਕ ਵੀਡੀਓ, ਜਿਸ ਵਿੱਚ ਉਹ ਪਾਕੂ ਜਾਲੁਰ ਰੇਸ ਦੌਰਾਨ ਬੋਟ 'ਤੇ ਨੱਚ ਰਿਹਾ ਸੀ, ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਿਆ। ਉਨ੍ਹਾਂ ਦੇ ਡਾਂਸ ਸਟੈਪ ਇੰਨੇ ਪ੍ਰਸਿੱਧ ਹੋਏ ਕਿ ਇੰਟਰਨੈਟ 'ਤੇ "ਆਉਰਾ ਫਾਰਮਿੰਗ" ਨਾਂ ਦੇ ਇੱਕ ਨਵੀਂ ਡਾਂਸ ਚੈਲੰਜ ਦੀ ਸ਼ੁਰੂਆਤ ਹੋ ਗਈ।

ਗਵਰਨਰ ਅਬਦੁਲ ਵਾਹਿਦ ਵੱਲੋਂ ਦਿਖਾ ਨੂੰ ਯੁਵਕ ਟੂਰਿਜ਼ਮ ਅੰਬੈਸਡਰ ਦਾ ਦਰਜਾ ਦਿੱਤਾ ਗਿਆ।

ਦਿਖਾ ਨੂੰ ਇੱਕ ਐਜੂਕੇਸ਼ਨਲ ਸਕਾਲਰਸ਼ਿਪ ਵੀ ਦਿੱਤੀ ਗਈ।

ਅਗਸਤ 2025 ਵਿੱਚ ਹੋਣ ਵਾਲੇ ਪਾਕੂ ਜਾਲੁਰ ਨੈਸ਼ਨਲ ਫੈਸਟਿਵਲ ਵਿੱਚ ਦਿਖਾ ਦੁਬਾਰਾ ਆਪਣੀ ਟੀਮ ਤੁਆਹ ਕੋਘੀ ਦੁਬਲੰਗ ਰਾਜੋ ਲਈ ਨੱਚੇਗਾ।

ਇੱਕ ਇੰਟਰਵਿਊ ਵਿੱਚ ਦਿਖਾ ਨੇ ਕਿਹਾ,

“ਇਹ ਡਾਂਸ ਮੈਂ ਖੁਦ ਸੋਚਿਆ ਸੀ। ਇਹ ਆਪਣੇ ਆਪ ਹੀ ਹੋ ਗਿਆ। ਮੇਰੇ ਦੋਸਤ ਮੈਨੂੰ ਵੇਖ ਕੇ ਕਹਿੰਦੇ ਨੇ – ਤੂੰ ਤਾਂ ਵਾਇਰਲ ਹੋ ਗਿਆ।”

ਦਿਖਾ ਦੇ ਪਰਿਵਾਰ ਦੇ ਕਈ ਮੈਂਬਰ ਪਾਕੂ ਜਾਲੁਰ ਡਾਂਸ ਰਿਵਾਇਤ ਨਾਲ ਲੰਬੇ ਸਮੇਂ ਤੋਂ ਜੁੜੇ ਹੋਏ ਹਨ।

ਦਿਖਾ ਨੇ ਸਿਰਫ 9 ਸਾਲ ਦੀ ਉਮਰ 'ਚ ਤੋਗਾਕ ਲੁਆਨ ਬਣਨਾ ਸ਼ੁਰੂ ਕਰ ਦਿੱਤਾ ਸੀ।

ਉਸਦਾ ਡਾਂਸ ਮੁਹਾਰਤ, ਲੈਅ ਅਤੇ ਅਭਿਨੈ ਅੰਦਾਜ਼ ਨਾਲ ਭਰਪੂਰ ਹੁੰਦਾ ਹੈ।

 

 
 
 
 
 
 
 
 
 
 
 
 
 
 
 
 

A post shared by Vibes of People (@vibes_of_people)

ਲੋਕਾਂ ਨੇ ਉਸਦੇ ਸਟੈਪ ਇੰਨੇ ਪਸੰਦ ਕੀਤੇ ਕਿ ਉਹ Fortnite ਵਰਗੇ ਗੇਮਾਂ ਵਿੱਚ ਵੀ ਡਾਂਸ ਐਮੋਟ ਬਣਾਉਣ ਦੀ ਅਟਕਲਾਂ ਲਗਾ ਰਹੇ ਹਨ।

ਰੇਯਾਨ ਅਰਕਾਨ ਦਿਖਾ ਸਿਰਫ ਇੱਕ ਨੌਕਾ ਡਾਂਸਰ ਨਹੀਂ, ਸਗੋਂ ਇੱਕ ਸੱਭਿਆਚਾਰਕ ਦੂਤ, ਸੋਸ਼ਲ ਮੀਡੀਆ ਆਈਕਨ, ਅਤੇ ਇੰਡੋਨੇਸ਼ੀਆਈ ਰਿਵਾਇਤਾਂ ਨੂੰ ਨਵੇਂ ਪੱਧਰ 'ਤੇ ਲੈ ਜਾਣ ਵਾਲਾ ਨੰਨ੍ਹਾ ਚਿਹਰਾ ਬਣ ਚੁੱਕਾ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Tarsem Singh

Content Editor

Related News