ਹਰੀਕ੍ਰਿਸ਼ਨਾ ਬਣਿਆ ਭਾਰਤ ਦਾ 87ਵਾਂ ਗਰੈਂਡਮਾਸਟਰ

Tuesday, Jul 15, 2025 - 03:23 PM (IST)

ਹਰੀਕ੍ਰਿਸ਼ਨਾ ਬਣਿਆ ਭਾਰਤ ਦਾ 87ਵਾਂ ਗਰੈਂਡਮਾਸਟਰ

ਸਪੋਰਟਸ ਡੈਸਕ- ਹਰੀਕ੍ਰਿਸ਼ਨਾ ਏ ਰਾ ਨੇ ਸ਼ੁੱਕਰਵਾਰ ਨੂੰ ਫਰਾਂਸ ਦੇ ਲਾ ਪਲੇਨ ਕੌਮਾਂਤਰੀ ਸ਼ਤਰੰਜ ਵਿੱਚ ਆਪਣਾ ਤੀਸਰਾ ਗਰੈਂਡਮਾਸਟਰ ਨਾਰਮ ਹਾਸਲ ਕੀਤਾ ਅਤੇ ਦੇਸ਼ ਦੇ 87ਵੇਂ ਗਰੈਂਡ ਮਾਸਟਰ ਬਣ ਗਏ ਹਨ। ਹਰੀਕ੍ਰਿਸ਼ਨਾ 2022 ਵਿੱਚ ਚੇਨੱਈ ’ਚ ਜਦੋਂ ਗਰੈਂਡਮਾਸਟਰ ਸ਼ਿਆਮ ਸੁੰਦਰ ਮੋਹਨਰਾਜ ਦੀ ਅਕੈਡਮੀ ਨਾਲ ਜੁੜਿਆ ਤਾਂ ਕੋਚ ਨੇ ਉਸ ਸਬੰਧੀ ਜੋ ਸਭ ਤੋਂ ਪਹਿਲੀ ਚੀਜ਼ ਦੇਖੀ, ਉਹ ਸੀ ਉਸ ਦਾ ਗਣਨਾ ਕਰਨ ਦਾ ਹੁਨਰ। 

24 ਸਾਲਾ ਹਰੀਕ੍ਰਿਸ਼ਨਾ ਦੇ ਦੇਸ਼ ਦਾ 87ਵਾਂ ਗ੍ਰੈਂਡਮਾਸਟਰ ਬਣਨ ਮਗਰੋਂ ਮੋਹਨਰਾਜ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ ਕਿਉਂਕਿ ਕੁੱਝ ਮਹੀਨਿਆਂ ਦੇ ਅੰਦਰ ਉਸ ਦੀ ਅਕੈਡਮੀ ਦੇ ਦੋ ਖਿਡਾਰੀ ਗਰੈਂਡਮਾਸਟਰ ਬਣੇ ਹਨ। ਚੇਨੱਈ ਦੇ ਹਰੀਕ੍ਰਿਸ਼ਨਨ ਨੇ ਕੁਝ ਸਾਲ ਪਹਿਲਾਂ ਆਪਣਾ ਪਹਿਲਾ ਗਰੈਂਡਮਾਸਟਰ ਨਾਰਮ ਹਾਸਲ ਕੀਤਾ ਸੀ। 


author

Tarsem Singh

Content Editor

Related News