ਜਰਮਨੀ ਦੇ ਵੈੱਲਬ੍ਰੌਕ ਨੇ ਫਿਰ ਜਿੱਤੀ ਪੁਰਸ਼ਾਂ ਦੀ 10 ਕਿ. ਮੀ. ਵਾਟਰ ਤੈਰਾਕੀ
Thursday, Jul 17, 2025 - 01:42 PM (IST)

ਸਿੰਗਾਪੁਰ– ਫਲੋਰੀਅਨ ਵੈੱਲਬ੍ਰੌਕ ਨੇ ਬੁੱਧਵਾਰ ਨੂੰ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਵਿਸ਼ਵ ਐਕੁਆਟਿਕਸ ਚੈਂਪੀਅਨਸ਼ਿਪ ਵਿਚ ਪੁਰਸ਼ਾਂ ਦੀ 10 ਕਿ. ਮੀ. ਓਪਨ ਵਾਟਰ ਤੈਰਾਕੀ ਪ੍ਰਤੀਯੋਗਿਤਾ ਦਾ ਖਿਤਾਬ ਫਿਰ ਤੋਂ ਆਪਣੇ ਨਾਂ ਕਰ ਲਿਆ।
ਅੱਜ ਇੱਥੇ ਆਯੋਜਿਤ ਪ੍ਰਤੀਯੋਗਿਤਾ ਨੂੰ ਜਰਮਨੀ ਦੇ ਵੈੱਲਬ੍ਰੌਕ ਨੇ ਇਟਲੀ ਦੇ ਗ੍ਰੇਗੋਰੀਓ ਪਾਲਟਰੀਨੇਰੀ ਨੂੰ ਆਖਰੀ ਪਲਾਂ ਵਿਚ ਹਰਾਉਂਦੇ ਹੋਏ 1:59:55:50 ਦੇ ਸਮੇਂ ਨਾਲ ਸੋਨ ਤਗਮਾ ਜਿੱਤਿਆ।
ਪਾਣੀ ਦੀ ਮਾੜੀ ਗੁਣਵੱਤਾ ਕਾਰਨ ਇਹ ਪ੍ਰਤੀਯੋਗਿਤਾ ਮੁਲਤਵੀ ਕਰ ਦਿੱਤੀ ਗਈ ਸੀ। 3.70 ਸੈਕੰਡ ਪਿੱਛੇ ਰਹਿਣ ਵਾਲੇ ਪਾਲਟਰੀਨੇਰੀ ਨੂੰ ਚਾਂਦੀ ਦੇ ਤਗਮੇ ਨਾਲ ਸਬਰ ਕਰਨਾ ਪਿਆ। ਆਸਟ੍ਰੇਲੀਆ ਦੇ ਕਾਈਲ ਲੀ ਨੇ ਓਲੰਪਿਕ ਚਾਂਦੀ ਤਮਗਾ ਜੇਤੂ ਓਲੀਵਰ ਕਲੇਮੇਟ (2:00:10.3) ਨੂੰ ਸੈਕੰਡ ਦੇ ਸਮੇਂ ਦੇ ਨਾਲ ਪਛਾੜ ਕੇ ਤੀਜਾ ਸਥਾਨ ਹਾਸਲ ਕੀਤਾ। ਇਸ ਜਿੱਤ ਦੇ ਨਾਲ ਵੈੱਲਬ੍ਰੌਕ ਤੀਜੀ ਵਾਰ 10 ਕਿ. ਮੀ. ਓਪਨ ਵਾਟਰ ਵਿਸ਼ਵ ਖਿਤਾਬ ਜਿੱਤਣ ਵਾਲਾ ਪਹਿਲਾ ਤੈਰਾਕ ਬਣ ਗਿਆ ਹੈ। ਉਸ ਨੇ ਇਸ ਤੋਂ ਪਹਿਲਾਂ 2019 ਤੇ 2023 ਵਿਚ ਸਿੰਗਾਪੁਰ ਵਿਚ ਸੋਨ ਤਮਗਾ ਜਿੱਤਿਆ ਸੀ।