ਸਾਹਾ ਬੰਗਾਲ ਅੰਡਰ-23 ਟੀਮ ਦਾ ਕੋਚ ਬਣਨ ਦੀ ਦੌੜ ’ਚ

Friday, Jul 18, 2025 - 12:46 AM (IST)

ਸਾਹਾ ਬੰਗਾਲ ਅੰਡਰ-23 ਟੀਮ ਦਾ ਕੋਚ ਬਣਨ ਦੀ ਦੌੜ ’ਚ

ਨਵੀਂ ਦਿੱਲੀ - ਮੁਕਾਬਲੇਬਾਜ਼ੀ ਕ੍ਰਿਕਟ ਤੋਂ ਸੰਨਿਆਸ ਲੈਣ ਦੇ 6 ਮਹੀਨੇ ਬਾਅਦ ਭਾਰਤ ਦੇ ਸਰਵਸ਼੍ਰੇਸ਼ਠ ਵਿਕਟਕੀਪਰਾਂ ’ਚੋਂ ਇਕ ਰਿੱਧੀਮਾਨ ਸਾਹਾ ਕੋਚਿੰਗ ਦੇ ਖੇਤਰ ’ਚ ਉਤਰਨ ਲਈ ਪੂਰੀ ਤਰ੍ਹਾਂ ਤਿਆਰ ਹੈ ਕਿਉਂਕਿ ਬੰਗਾਲ ਕ੍ਰਿਕਟ ਸੰਘ (ਸੀ. ਏ. ਬੀ.) ਨੇ ਉਸ ਨੂੰ ਅੰਡਰ-23 ਸੂਬਾਈ ਟੀਮ ਦਾ ਮੁੱਖ ਕੋਚ ਨਿਯੁਕਤ ਕਰਨ ’ਚ ਦਿਲਚਸਪੀ ਦਿਖਾਈ ਹੈ।

40 ਸਾਲਾ ਸਾਹਾ ਨੇ ਇਸ ਸਾਲ ਜਨਵਰੀ ’ਚ ਰਣਜੀ ਟਰਾਫੀ ’ਚ ਬੰਗਾਲ ਦੇ ਲੀਗ ਪੜਾਅ ਅਭਿਆਨ ਦੇ ਅਖੀਰ ’ਚ ਪਹਿਲੀ ਸ਼੍ਰੇਣੀ ਕ੍ਰਿਕਟ ਤੋਂ ਸੰਨਿਆਸ ਲੈ ਲਿਆ ਸੀ। ਇਸ ਤਰ੍ਹਾਂ ਮੰਨਿਆ ਜਾ ਰਿਹਾ ਹੈ ਕਿ ਬੰਗਾਲ ਦਾ ਸਾਬਕਾ ਕਪਤਾਨ ਲਕਸ਼ਮੀ ਰਤਨ ਸ਼ੁਕਲਾ ਸੀਨੀਅਰ ਟੀਮ ਦਾ ਮੁੱਖ ਕੋਚ ਬਣਿਆ ਰਹੇਗਾ, ਜਦਕਿ ਸਾਬਕਾ ਆਫ ਸਪਿਨਰ ਸੌਰਭ ਲਾਹਿੜੀ ਅੰਡਰ-19 ਟੀਮ ਦਾ ਮੁੱਖ ਕੋਚ ਹੋਵੇਗਾ।

ਸੀ. ਏ. ਬੀ. ਦੇ ਇਕ ਸੀਨੀਅਰ ਸੂਤਰ ਨੇ ਭੇਤ ਗੁਪਤ ਰੱਖਣ ਦੀ ਸ਼ਰਤ ’ਤੇ ਕਿਹਾ ਿਕ ਸੀ. ਏ. ਬੀ. ਦਾ ਇਕ ਅਧਿਕਾਰੀ ਅਗਲੇ ਹਫਤੇ ਤੱਕ ਵੱਖ-ਵੱਖ ਟੀਮਾਂ ਲਈ ਸਾਰੇ ਉਮੀਦਵਾਰਾਂ ਦਾ ਫੈਸਲਾ ਕਰ ਲਵੇਗਾ। ਨਿਸ਼ਚਿਤ ਤੌਰ ’ਤੇ ਰਿੱਧੀਮਾਨ ਨਾਲ ਗੱਲ ਹੋ ਚੁੱਕੀ ਹੈ ਅਤੇ ਅਗਲੇ ਹਫਤੇ ਆਖਰੀ ਫੈਸਲਾ ਲਿਆ ਜਾਵੇਗਾ। ਸੌਰਵ ਗਾਂਗੁਲੀ ਅਤੇ ਪੰਕਜ ਰਾਏ ਦੇ ਇਲਾਵਾ ਉਹ 40 ਟੈਸਟ ਦੇ ਨਾਲ ਬੰਗਾਲ ਦਾ ਵੱਡਾ ਨਾਂ ਹੈ।


author

Hardeep Kumar

Content Editor

Related News