‘ਬ੍ਰਿਸਬੇਨ ਦੀਵਾਲੀ ਖੇਡ ਮੇਲਾ’ ਤੇ ਕਬੱਡੀ ਕੱਪ ਦਾ ਪੋਸਟਰ ਲੋਕ ਅਰਪਣ
Tuesday, Jul 22, 2025 - 04:24 PM (IST)

ਬ੍ਰਿਸਬੇਨ (ਸੁਰਿੰਦਰਪਾਲ ਸਿੰਘ ਖੁਰਦ)- ਸੇਵਨ ਸੀਜ, ਫਾਈਵ ਰਿਵਰਜ਼ ਈਵੈਂਟ ਤੇ ਅਰਬਨ ਲੈਂਡ ਕੁਈਨਜ਼ਲੈਂਡ ਅਤੇ ਉਨਾਂ ਦੇ ਸਹਿਯੋਗੀਆ ਵੱਲੋ ਪੰਜਾਬੀ ਭਾਈਚਾਰੇ ਦੇ ਭਰਪੂਰ ਸਹਿਯੋਗ ਦੇ ਨਾਲ ‘ਬ੍ਰਿਸਬੇਨ ਦੀਵਾਲੀ ਖੇਡ ਮੇਲਾਂ ਤੇ ਕਬੱਡੀ ਕੱਪ' 11 ਅਕਤੂਬਰ ਦਿਨ ਸ਼ਨੀਵਾਰ ਨੂੰ ਸਾਊਥ ਯੂਨਾਈਟਡ ਫੁੱਟਬਾਲ ਕਲੱਬ ਰਨਕੌਰਨ ਦੇ ਖੇਡ ਦੇ ਮੈਦਾਨਾਂ ’ਚ ਬੜੇ ਹੀ ਉਤਸ਼ਾਹ ਦੇ ਨਾਲ ਕਰਵਾਇਆ ਜਾ ਰਿਹਾ ਹੈ। ਮੇਲੇ ਦੇ ਪ੍ਰਬੰਧਕਾਂ ਤੇ ਸ਼ਹਿਰ ਦੀਆਂ ਪ੍ਰਮੁੱਖ ਸ਼ਖਸੀਅਤਾਂ ਵੱਲੋ ਸਾਂਝੇ ਤੌਰ 'ਤੇ 'ਬ੍ਰਿਸਬੇਨ ਦੀਵਾਲੀ ਖੇਡ ਮੇਲਾ ਤੇ ਕਬੱਡੀ ਕੱਪ' ਦਾ ਪੋਸਟਰ ਲੋਕ ਅਰਪਣ ਕੀਤਾ ਗਿਆ।
ਜਿਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆ ਮੁੱਖ ਪ੍ਰਬੰਧਕਾਂ ਨੇ ਸਾਂਝੇ ਤੌਰ 'ਤੇ ਦੱਸਿਆ ਕਿ ਮੇਲੇ ’ਚ ਕਬੱਡੀ ਜੂਨੀਅਰ ਤੇ ਸੀਨੀਅਰ, ਵਾਲੀਵਾਲ, ਫੁੱਟਬਾਲ, ਰੱਸਾਕਸ਼ੀ ਤੇ ਦੌੜਾਂ ਆਦਿ ਖੇਡਾਂ ਦੇ ਮੁਕਾਬਲੇ ਕਰਵਾਏ ਜਾਣਗੇ ਤੇ ਜਿੱਤਣ ਵਾਲੀਆ ਟੀਮਾਂ ਨੂੰ ਦਿਲ ਖਿਚਵੇ ਇਨਾਮ ਦੇ ਕੇ ਸਨਮਾਨਿਤ ਵੀ ਕੀਤਾ ਜਾਵੇਗਾ। ਇਨਾਂ ਖੇਡਾਂ ਵਿੱਚ ਪ੍ਰਸਿੱਧ ਰਾਸ਼ਟਰੀ ਤੇ ਅੰਤਰ-ਰਾਸ਼ਟਰੀ ਖਿਡਾਰੀ ਦੇਸ਼ ਤੇ ਵਿਦੇਸ਼ ਤੋਂ ਭਾਗ ਲੈਣ ਲਈ ਵਿਸ਼ੇਸ਼ ਤੌਰ 'ਤੇ ਪਹੁੰਚ ਰਹੇ ਹਨ। ਦਸਤਾਰ ਸਜਾਉਣ ਦੇ ਮੁਕਾਬਲੇ ਵੀ ਕਰਵਾਏ ਜਾਣਗੇ।
ਪੜ੍ਹੋ ਇਹ ਅਹਿਮ ਖ਼ਬਰ- ਭਾਰਤੀ ਟੀਮ ਦੇ 6 ਖਿਡਾਰੀਆਂ 'ਤੇ ਲੱਗਾ ਬੈਨ! ਨਹੀਂ ਖੇਡ ਸਕਣਗੇ ਮੈਚ
ਇਸ ਮੌਕੇ 'ਤੇ ਸਥਾਨਕ ਕਲਾਕਾਰਾਂ ਵਲੋਂ ਗੀਤ-ਸੰਗੀਤ, ਗਿੱਧਾ-ਭੰਗੜਾਂ, ਲਾਈਵ ਮਿਊਜਿਕ ਦੇ ਨਾਲ ਲੋਕਾਂ ਦਾ ਖੂਬ ਮਨੋਰੰਜਨ ਕੀਤਾ ਜਾਵੇਗਾ ਤੇ ਬੱਚਿਆਂ ਲਈ ਵੱਖ-ਵੱਖ ਤਰ੍ਹਾਂ ਦੀਆਂ ਖੇਡ ਅਤੇ ਸੱਭਿਆਚਾਰਕ ਵੰਨਗੀਆ ਵੀ ਪੇਸ਼ ਕੀਤੀਆ ਜਾਣਗੀਆ। ਮੇਲੇ ਵਿੱਚ ਖਾਣ-ਪੀਣ ਤੇ ਪੰਜਾਬੀ ਸੱਭਿਆਚਾਰ ਦੀ ਤਰਜਮਾਨੀ ਕਰਦੇ ਹੋਏ ਵੱਖ-ਵੱਖ ਤਰ੍ਹਾਂ ਦੇ ਸਟਾਲ ਵੀ ਲਗਾਏ ਜਾ ਰਹੇ ਹਨ। ਇਸ ਮੌਕੇ ’ਤੇ ਸਥਾਨਕ ਅਤੇ ਵੱਖ-ਵੱਖ ਭਾਈਚਾਰਿਆਂ ਦੇ ਲੋਕ ਵੀ ਵਿਸ਼ੇਸ਼ ਤੌਰ 'ਤੇ ਸ਼ਾਮਲ ਹੋ ਰਹੇ ਹਨ। ਪ੍ਰਬੰਧਕਾਂ ਵਲੋਂ ਭਾਈਚਾਰੇ ਨੂੰ ਪਰਿਵਾਰਾਂ ਸਮੇਤ ਇਸ ਮੇਲੇ ਵਿੱਚ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ ਗਈ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।