ਯੂਨਾਈਟਿਡ ਯੂਬਾ ਬ੍ਰਦਰਜ਼ ਨੇ ਕੌਮਾਂਤਰੀ ਕੈਨੇਡਾ ਕੱਪ ਜਿੱਤਿਆ
Wednesday, Jul 16, 2025 - 01:24 PM (IST)

ਮਹਿਲਾ ਵਰਗ ਵਿੱਚ ਵੈਸਟ ਕੋਸਟ ਦੀ ਟੀਮ ਜੇਤੂ ਰਹੀ
ਵੈਨਕੂਵਰ, (ਮਲਕੀਤ ਸਿੰਘ)- ਵੈਸਟ ਕੋਸਟ ਕਿੰਗਜ਼ ਫੀਲਡ ਹਾਕੀ ਸੁਸਾਇਟੀ ਵਲੋਂ ਸਰੀ ਦੇ ਟਮੈਨਵਿਸ ਪਾਰਕ ਵਿਚ ਕਰਵਾਏ ਗਏ ਕੈਨੇਡਾ ਕੱਪ ਇੰਟਰਨੈਸ਼ਨਲ ਫੀਲਡ ਹਾਕੀ ਟੂਰਨਾਮੈਂਟ ਵਿੱਚ ਯੁਨਾਈਟਿਡ ਯੂਬਾ ਬ੍ਰਦਰਜ਼ ਦੀ ਟੀਮ ਪ੍ਰੀਮੀਅਰ ਵਰਗ ਵਿੱਚ ਜੇਤੂ ਰਹੀ। ਇਸ ਵਰਗ ਦੇ ਫਾਈਨਲ ਵਿਚ ਯੁਨਾਈਟਿਡ ਯੂਬਾ ਬ੍ਰਦਰਜ਼ ਨੇ ਤਸੱਵਰ ਇਲੈਵਨ ਨੂੰ 4-1 ਦੇ ਫਰਕ ਨਾਲ ਹਰਾ ਕੇ ਕੈਨੇਡਾ ਕੱਪ ਦੀ ਵਕਾਰੀ ਟਰਾਫੀ ਤੇ ਕਬਜ਼ਾ ਕਰ ਲਿਆ।
ਚੈਪੀਅਨ ਟੀਮ ਨੂੰ ਸ਼ਾਾਨਦਾਰ ਟਰਾਫੀ ਤੋਂ ਇਲਾਵਾ 10,000 ਡਾਲਰ ਦੀ ਇਨਾਮੀ ਰਾਸ਼ੀ ਨਾਲ਼ ਸਨਮਾਨਿਆ ਗਿਆ ਗਿਆ ਤਸੱਵਰ ਇਲੈਵਨ ਦੀ ਟੀਮ ਨੂੰ 5000 ਡਾਲਰ ਦੀ ਇਨਾਮੀ ਰਾਸ਼ੀ ਮਿਲੀ। ਮਹਿਲਾ ਵਰਗ ਦੇ ਫਾਈਨਲ ਵਿਚ ਵੈਸਟ ਕੋਸਟ ਕਿੰਗਜ਼ ਕਲੱਬ ਤੇ ਇੰਡੀਆ ਕਲੱਬ ਵਿਚਾਲੇ ਦਿਲਚਸਪ ਮੁਕਾਬਲੇ ਦੌਰਾਨ ਵੈਸਟ ਕੋਸਟ ਕਲੱਬ ਦੀ ਟੀਮ ਜੇਤੂ ਰਹੀ। ਜੇਤੂ ਟੀਮ ਨੂੰ ਟਰਾਫੀ ਤੇ 3500 ਡਾਲਰ ਦੇ ਨਗਦ ਇਨਾਮ ਨਾਲ ਸਨਮਾਨਿਤ ਕੀਤਾ ਗਿਆ।ਇੰਡੀਆ ਕਲੱਬ ਦੀ ਟੀਮ ਨੂੰ 2000 ਡਾਲਰ ਦੀ ਰਾਸ਼ੀ ਪ੍ਰਦਾਨ ਕੀਤੀ ਗਈ।
ਟੂਰਨਾਮੈਂਟ ਦੌਰਾਨ ਦਿੱਤੇ ਗਏ ਵਿਅਕਤੀਗਤ ਇਨਾਮਾਂ ਦੌਰਾਨ ਬੈਸਟ ਫਾਰਵਰਡ ਜੇਕ ਵੈਟਨ ਆਸਟਰੇਲੀਅਨ ਖਿਡਾਰੀ, ਬੈਸਟ ਸਕੋਰਰ ਪਲੇਅਰ ਕਾਜੀ ਯਾਮਾਸਾਕੀ, ਬੈਸਟ ਡਿਫੈਂਡਰ ਮੈਕਸੀ ਯੁਨਾਈਟਿਡ ਯੂਬਾ ਬ੍ਰਦਰਜ, ਬੈਸਟ ਗੋਲਕੀਪਰ ਫਲੋਰੀਅਨ ਸਾਈਮਨ, ਮੋਸਟ ਵੈਲਿਊਏਬਲ ਪਲੇਅਰ ਜੋਪ ਟਰੂਸਟ ਤੇ ਫੇਅਰ ਪਲੇਅ ਐਵਾਰਡ ਦਸਮੇਸ਼ ਫੀਲਡ ਹਾਕੀ ਕਲੱਬ ਨੂੰ ਦਿੱਤਾ ਗਿਆ।ਟੂਰਨਾਮੈਂਟ ਦੌਰਾਨ ਅੰਡਰ 12, ਅੰਡਰ 14, ਅੰਡਰ 17, 55 ਪਲੱਸ ਲੀਜੈੰਡ ਡਵੀਜ਼ਨ, ਤੇ ਸੋਸ਼ਲ ਡਵੀਜ਼ਨ ਮੁਕਾਬਲੇ ਵੀ ਕਰਵਾਏ ਗਏ। ਤਿੰਨ ਦਿਨ ਚੱਲੇ ਟੂਰਨਾਮੈਂਟ ਦੌਰਾਨ ਵੈਸਟ ਕੋਸਟ ਕਿੰਗਜ਼ ਸੁਸਾਇਟੀ ਦੇ ਸੀਨੀਅਰ ਮੈਂਬਰ ਊਧਮ ਸਿੰਘ ਹੁੰਦਲ ਨੇ ਬਹੁਤ ਹੀ ਵਧੀਆ ਢੰਗ ਨਾਲ ਜਿੰਮੇਵਾਰੀਆਂ ਨਿਭਾਈਆਂ। ਟੂਰਨਾਮੈਂਟ ਦੌਰਾਨ ਸਰੀ ਦੀ ਮੇਅਰ ਬਰੈਂਡਾ ਲੌਕ, ਐਮਪੀ ਤੇ ਰਾਜ ਮੰਤਰੀ ਰਣਦੀਪ ਸਿੰਘ ਸਰਾਏ, ਐਮਪੀ ਸੁਖ ਧਾਲੀਵਾਲ, ਐਮ ਐਲ ਏ ਮਨਦੀਪ ਸਿੰਘ ਧਾਲੀਵਾਲ ਤੋਂ ਇਲਾਵਾ ਕਈ ਪ੍ਰਮੁੱਖ ਹਸਤੀਆਂ ਨੇ ਹਾਜ਼ਰੀ ਭਰੀ ਤੇ ਖਿਡਾਰੀਆਂ ਨੂੰ ਅਸ਼ੀਰਵਾਦ ਦਿੱਤਾ। ਇਨਾਮਾਂ ਦੀ ਵੰਡ ਸਮੇਂ ਐਮਐਲਏ ਮਨਦੀਪ ਸਿੰਘ ਧਾਲੀਵਾਲ, ਉਘੇ ਬਿਜਨੈਸਮੈਨ ਹਰਮੀਤ ਸਿੰਘ ਖੁੱਡੀਆਂ, ਗੁਰਮਿੰਦਰ ਸਿੰਘ ਪਰਿਹਾਰ, ਨਰਿੰਦਰ ਗਰੇਵਾਲ, ਕ੍ਰਿਪਾਲ ਸਿੰਘ ਮਾਂਗਟ, ਅਜਮੇਰ ਸਿੰਘ ਢਿੱਲੋਂ ਸਾਬਕਾ ਚੇਅਰਮੈਨ, ਉਘੀ ਮਹਿਲਾ ਆਗੂ ਤ੍ਰਿਪਤ ਅਟਵਾਲ, ਹਾਕੀ ਉਲੰਪੀਅਨ ਤੋਚੀ ਸੰਧੂ, ਗੁਰਜੰਟ ਸਿੰਘ ਸੰਧੂ, ਸੁਸਾਇਟੀ ਦੇ ਅਹੁਦੇਦਾਰ ਤੇ ਹੋਰ ਕਈ ਸ਼ਖਸੀਅਤਾਂ ਹਾਜ਼ਰ ਸਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8