ਸੈਣੀ ਵਰਗੇ ਨੌਜਵਾਨਾਂ ਦੇ ਮਾਰਗਦਰਸ਼ਨ ਲਈ ਹਮੇਸ਼ਾ ਤਿਆਰ ਹਾਂ : ਭੁਵਨੇਸ਼ਵਰ

Monday, Aug 05, 2019 - 11:45 AM (IST)

ਸੈਣੀ ਵਰਗੇ ਨੌਜਵਾਨਾਂ ਦੇ ਮਾਰਗਦਰਸ਼ਨ ਲਈ ਹਮੇਸ਼ਾ ਤਿਆਰ ਹਾਂ : ਭੁਵਨੇਸ਼ਵਰ

ਲਾਡਰਹਿਲ- ਨਵਦੀਪ ਸੈਣੀ ਵਰਗੀ ਬਿਹਤਰੀਨ ਪ੍ਰਤਿਭਾ ਦੇ ਆਉਣ ਤੋਂ ਖੁਸ਼ ਭਾਰਤੀ ਟੀਮ ਦੇ ਸੀਨੀਅਰ ਤੇਜ਼ ਗੇਂਦਬਾਜ਼ ਭੁਵਨੇਸ਼ਵਰ ਕੁਮਾਰ ਨੇ ਕਿਹਾ ਕਿ ਉਹ ਰਾਸ਼ਟਰੀ ਟੀਮ ਵਿਚ ਅਜਿਹੇ ਨੌਜਵਾਨਾਂ ਦੇ ਮਾਰਗਦਰਸ਼ਨ ਲਈ ਹਮੇਸ਼ਾ ਤਿਆਰ ਹੈ।

PunjabKesari

ਭੁਵਨੇਸ਼ਵਰ ਨੇ ਕਿਹਾ, ''ਟੀਮ ਵਿਚ ਸੀਨੀਅਰ ਖਿਡਾਰੀ ਦੇ ਤੌਰ 'ਤੇ ਤੁਸੀਂ ਹਮੇਸ਼ਾ ਚੰਗਾ ਪ੍ਰਦਰਸ਼ਨ ਕਰਨਾ ਚਾਹੁੰਦੇ ਹੋ। ਜੇਕਰ ਤੁਸੀਂ ਪ੍ਰਦਰਸ਼ਨ ਨਹੀਂ ਵੀ ਕਰ ਸਕਦੇ, ਫਿਰ ਵੀ ਤੁਹਾਨੂੰ ਆਪਣਾ ਯੋਗਦਾਨ ਦੇਣਾ ਪੈਂਦਾ ਹੈ। ਜਦੋਂ ਨਵਦੀਪ ਸੈਣੀ ਤੇ ਖਲੀਲ (ਅਹਿਮਦ) ਵਰਗੇ ਨੌਜਵਾਨ ਖਿਡਾਰੀ ਚੰਗਾ ਕਰਦੇ ਹਨ ਤਾਂ ਤੁਸੀਂ ਹਮੇਸ਼ਾ ਉਨ੍ਹਾਂ ਨਾਲ ਗੱਲ ਕਰਨਾ ਚਾਹੁੰਦੇ ਹੋ। ਤੁਸੀਂ ਉਨ੍ਹਾਂ ਨੂੰ ਸਹਿਜ ਬਣਾਉਣਾ ਚਾਹੁੰਦੇ ਹੋ। ਇਹ ਪਹਿਲੀ ਚੀਜ਼ ਹੈ, ਜਿਹੜੀ ਮੈਂ ਕਰਨਾ ਚਾਹੁੰਦਾ ਹਾਂ ਤੇ ਮੈਂ ਹਮੇਸ਼ਾ ਉਨ੍ਹਾਂ ਦਾ ਮਾਰਗਦਰਸ਼ਨ ਕਰਨਾ ਹਾਂ।''


Related News