ਅਲਕਰਾਜ਼ ਅਤੇ ਸਿਟਸਿਪਾਸ ਨੇ ਬਾਰਸੀਲੋਨਾ ਓਪਨ ਦੇ ਕੁਆਰਟਰ ਫਾਈਨਲ ''ਚ ਕੀਤਾ ਪ੍ਰਵੇਸ਼

Friday, Apr 21, 2023 - 01:34 PM (IST)

ਅਲਕਰਾਜ਼ ਅਤੇ ਸਿਟਸਿਪਾਸ ਨੇ ਬਾਰਸੀਲੋਨਾ ਓਪਨ ਦੇ ਕੁਆਰਟਰ ਫਾਈਨਲ ''ਚ ਕੀਤਾ ਪ੍ਰਵੇਸ਼

ਬਾਰਸੀਲੋਨਾ (ਭਾਸ਼ਾ)- ਮੌਜੂਦਾ ਚੈਂਪੀਅਨ ਕਾਰਲੋਸ ਅਲਕਰਾਜ਼ ਨੇ ਹਮਵਤਨ ਸਪੈਨਿਸ਼ ਖਿਡਾਰੀ ਰੋਬਰਟੋ ਬਾਉਟਿਸਟਾ ਅਗੁਟ ਨੂੰ 6-3, 7-5 ਨਾਲ ਹਰਾ ਕੇ ਬਾਰਸੀਲੋਨਾ ਓਪਨ ਟੈਨਿਸ ਟੂਰਨਾਮੈਂਟ ਦੇ ਕੁਆਰਟਰ ਫਾਈਨਲ ਵਿੱਚ ਪ੍ਰਵੇਸ਼ ਕਰ ਲਿਆ ਹੈ। ਸਟੇਫਾਨੋਸ ਸਿਟਸਿਪਾਸ ਨੇ ਵੀ ਡੇਨਿਸ ਸ਼ਾਪੋਵਾਲੋਵ ਨੂੰ 6-3, 6-2 ਨਾਲ ਹਰਾ ਕੇ ਆਖਰੀ ਅੱਠ ਵਿੱਚ ਥਾਂ ਬਣਾਈ ਪਰ ਕੈਸਪਰ ਰੂਡ ਨੂੰ 15ਵਾਂ ਦਰਜਾ ਪ੍ਰਾਪਤ ਫਰਾਂਸਿਸਕੋ ਸੇਰਾਂਡੋਲੋ ਤੋਂ 7-6(5), 6-3 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਅਲਕਰਾਜ਼ ਦਾ ਅਗਲਾ ਮੁਕਾਬਲਾ ਸਪੇਨ ਦੇ ਹੀ 10ਵਾਂ ਦਰਜਾ ਪ੍ਰਾਪਤ ਅਲੇਜਾਂਦਰੋ ਡੇਵਿਡੋਵਿਚ ਫੋਕੀਨਾ ਨਾਲ ਹੋਵੇਗਾ, ਜਿਸ ਨੇ ਏਮਿਲ ਰੂਸਵੂਰੀ ਨੂੰ 6-4, 7-5 ਨਾਲ ਹਰਾਇਆ।

ਅਲਕਰਾਜ਼ ਨੇ ਹੁਣ ਤੱਕ ਸਪੈਨਿਸ਼ ਖਿਡਾਰੀਆਂ ਦੇ ਖਿਲਾਫ ਖੇਡੇ ਗਏ 10 ਵਿੱਚੋਂ 9 ਮੈਚ ਜਿੱਤੇ ਹਨ। ਇਸ ਦੌਰਾਨ ਉਸ ਨੂੰ ਇੱਕੋ-ਇੱਕ ਹਾਰ ਰਾਫੇਲ ਨਡਾਲ ਦੇ ਹੱਥੋਂ ਪਿਛਲੇ ਸਾਲ ਇੰਡੀਅਨ ਵੈੱਲਜ਼ ਦੇ ਸੈਮੀਫਾਈਨਲ ਵਿੱਚ ਮਿਲੀ ਸੀ। ਸਿਟਸਿਪਾਸ ਦਾ ਅਗਲਾ ਸਾਹਮਣਾ ਐਲੇਕਸ ਡੀ ਮਿਨੌਰ ਨਾਲ ਹੋਵੇਗਾ, ਜਿਸ ਨੂੰ ਗ੍ਰਿਗੋਰ ਦਿਮਿਤਰੋਵ ਨੇ ਵਾਕਓਵਰ ਦਿੱਤਾ। ਸੇਰਾਂਡੋਲੋ ਦਾ ਅਗਲਾ ਮੁਕਾਬਲਾ 12ਵਾਂ ਦਰਜਾ ਪ੍ਰਾਪਤ ਡੇਨੀਅਲ ਇਵਾਨਸ ਨਾਲ ਹੋਵੇਗਾ, ਜਿਸ ਨੇ ਕੈਰੇਨ ਖਾਚਾਨੋਵ ਨੂੰ 6-3, 6-4 ਨਾਲ ਹਰਾਇਆ।

ਇਸ ਦੌਰਾਨ ਚੌਥਾ ਦਰਜਾ ਪ੍ਰਾਪਤ ਯਾਨਿਕ ਸਿਨਰ ਨੇ ਯੋਸ਼ੀਹਿਤੋ ਨਿਸ਼ੀਓਕਾ ਨੂੰ 6-1, 4-6, 6-3 ਨਾਲ ਹਰਾ ਕੇ ਇਸ ਸੈਸ਼ਨ ਵਿੱਚ ਸੱਤਵੀਂ ਵਾਰ ਕੁਆਰਟਰ ਫਾਈਨਲ ਵਿੱਚ ਥਾਂ ਬਣਾਈ। ਸਿਨਰ ਦਾ ਅਗਲਾ ਮੁਕਾਬਲਾ ਲੋਰੇਂਜੋ ਮੁਸੇਟੀ ਨਾਲ ਹੋਵੇਗਾ, ਜਿਸ ਨੇ ਕੈਮਰੂਨ ਨੋਰੀ ਨੂੰ 3-6, 6-4, 6-1 ਨਾਲ ਹਰਾਇਆ। 


author

cherry

Content Editor

Related News