27 ਸਾਲ ਦੀ ਉਮਰ 'ਚ ਟੈਸਟ ਕ੍ਰਿਕਟ ਤੋਂ ਸੰਨਿਆਸ ਲੈਣ 'ਤੇ ਆਮਿਰ ਦੀ ਆਲੋਚਨਾ

Sunday, Jul 28, 2019 - 10:53 AM (IST)

27 ਸਾਲ ਦੀ ਉਮਰ 'ਚ ਟੈਸਟ ਕ੍ਰਿਕਟ ਤੋਂ ਸੰਨਿਆਸ ਲੈਣ 'ਤੇ ਆਮਿਰ ਦੀ ਆਲੋਚਨਾ

ਸਪੋਰਟਸ ਡੈਸਕ—ਪਾਕਿਸਤਾਨ ਦੇ ਮਹਾਨ ਤੇਜ਼ ਗੇਂਦਬਾਜ਼ ਵਸੀਮ ਅਕਰਮ ਤੇ ਸ਼ੋਏਬ ਅਖਤਰ ਨੇ 27 ਸਾਲ ਦੀ ਉਮਰ 'ਚ ਟੈਸਟ ਕ੍ਰਿਕਟ ਨੂੰ ਅਲਵਿਦਾ ਕਹਿਣ ਵਾਲੇ ਤੇਜ਼ ਗੇਂਦਬਾਜ਼ ਮੁਹੰਮਦ ਆਮਿਰ ਦੀ ਸਖਤ ਆਲੋਚਨਾ ਕੀਤੀ ਹੈ। ਸਾਬਕਾ ਕਪਤਾਨ ਅਕਰਮ ਨੇ ਟਵੀਟ ਕੀਤਾ, ''ਮੇਰੇ ਲਈ ਮੁਹੰਮਦ ਆਮਿਰ ਦਾ ਫੈਸਲਾ ਹੈਰਾਨੀ ਭਰਿਆ ਹੈ ਕਿਉਂਕਿ ਇਸ ਉਮਰ 'ਚ ਹੀ ਤੁਸੀਂ ਆਪਣੇ ਬਿਤਹਰੀਨ ਪ੍ਰਦਰਸ਼ਨ ਕਰਦੇ ਹੋ। ਟੈਸਟ ਕ੍ਰਿਕਟ 'ਚ ਹੀ ਤੁਹਾਡੇ ਹੁਨਰ ਦੀ ਅਸਲੀ ਪ੍ਰੀਖਿਆ ਹੁੰਦੀ ਹੈ। ਪਾਕਿਸਤਾਨ ਨੂੰ ਆਸਟਰੇਲੀਆ 'ਚ 2 ਤੇ ਇੰਗਲੈਂਡ 'ਚ 3 ਟੈਸਟਾਂ 'ਚ ਆਮਿਰ ਦੀ ਲੋੜ ਪਵੇਗੀ।''

PunjabKesari

ਉਥੇ ਹੀ ਦੂਜੇ ਪਾਸੇ ਸ਼ੋਏਬ ਨੇ ਆਪਣੇ ਯੂ. ਟਿਊਬ ਚੈਨਲ 'ਤੇ ਕਿਹਾ, ''ਆਮਿਰ ਕੋਲ ਇਹ ਪਾਕਿਸਤਾਨ ਕ੍ਰਿਕਟ ਦੀ ਸੇਵਾ ਕਰਨ ਦਾ ਸਮਾਂ ਸੀ। ਜੇਕਰ ਮੈਂ 27 ਸਾਲ ਦਾ ਹੁੰਦਾ ਤਾਂ ਟੈਸਟ ਕ੍ਰਿਕਟ ਖੇਡਦਾ। ਇਹ ਕਿਸੇ ਕ੍ਰਿਕਟਰ ਦੀ ਅਸਲੀ ਪ੍ਰੀਖਿਆ ਹੈ। ਆਮਿਰ ਨੂੰ ਪਾਕਿਸਾਤਨ ਲਈ ਟੈਸਟ ਜਿੱਤਣੇ ਚਾਹੀਦੇ ਹਨ ਕਿਉੁਂਕਿ ਪਾਕਿਸਤਾਨ ਅਜੇ ਇਸ ਫਾਰਮੇਟ 'ਚ ਜੂਝ ਰਿਹਾ ਹੈ।''PunjabKesari


Related News