ਟੈਸਟ ਕ੍ਰਿਕਟ 'ਚ ਰਹਾਨੇ ਦੀਆਂ 4000 ਦੌੜਾਂ ਪੂਰੀਆਂ, ਇਨ੍ਹਾਂ ਦਿੱਗਜ ਖਿਡਾਰੀਆਂ ਨੂੰ ਛੱਡਿਆ ਪਿੱਛੇ

11/15/2019 2:20:15 PM

ਸਪੋਰਟਸ ਡੈਸਕ— ਭਾਰਤ ਅਤੇ ਬੰਗਲਾਦੇਸ਼ ਵਿਚਾਲੇ ਦੋ ਮੈਚਾਂ ਦੀ ਟੈਸਟ ਸੀਰੀਜ਼ ਦਾ ਪਹਿਲਾ ਮੁਕਾਬਲਾ ਇੰਦੌਰ 'ਚ ਖੇਡਿਆ ਜਾ ਰਿਹਾ ਹੈ। ਇਸ ਮੁਕਾਬਲੇ 'ਚ ਭਾਰਤੀ ਟੀਮ ਮਜ਼ਬੂਤ ਸਥਿਤੀ ਵਿਖਾਈ ਦੇ ਰਹੀ ਹੈ। ਟੈਸਟ ਕ੍ਰਿਕਟ 'ਚ ਬੰਗਲਾਦੇਸ਼ ਨੂੰ ਹੁਣ ਤੱੱਕ ਭਾਰਤ ਖਿਲਾਫ ਜਿੱਤ ਨਹੀਂ ਮਿਲੀ ਹੈ। ਇਸ ਦੇ ਨਾਲ ਹੀ ਟੈਸਟ ਕ੍ਰਿਕਟ 'ਚ ਭਾਰਤੀ ਟੀਮ ਵੱਲੋਂ ਮਿਡਲ ਆਰਡਰ 'ਚ ਖੇਡਣ ਵਾਲੇ ਅਜਿੰਕਿਯ ਰਹਾਨੇ ਨੇ 4000 ਦੌੜਾਂ ਪੂਰੀਆਂ ਕਰ ਲਈਆਂ ਹਨ। ਇਸ ਉਪਲਬੱਧੀ ਨੂੰ ਹਾਸਲ ਕਰਨ ਦੇ ਨਾਲ ਹੀ ਰਹਾਨੇ ਨੇ ਟੈਸਟ ਕ੍ਰਿਕਟ 'ਚ ਸਭ ਤੋਂ ਤੇਜ਼ 4000 ਦੌੜਾਂ ਬਣਾਉਣ ਦੇ ਮਾਮਲੇ 'ਚ ਸਾਬਕਾ ਭਾਰਤੀ ਕ੍ਰਿਕਟਰ ਦਲੀਪ ਵੇਂਗਸਰਕਰ, ਕਪਿਲ ਦੇਵ ਅਤੇ ਮੌਜੂਦਾ ਵਿਕਟਕੀਪਰ ਬੱਲੇਬਾਜ਼ ਮਹਿੰਦਰ ਸਿੰਘ ਧੋਨੀ ਨੂੰ ਪਿੱਛੇ ਛੱਡ ਦਿੱਤਾ ਹੈ। ਰਹਾਨੇ ਅਜਿਹਾ ਕਰਨ ਵਾਲੇ 16ਵੇਂ ਭਾਰਤੀ ਬਣੇ।

PunjabKesari

104 ਪਾਰੀਆਂ 'ਚ ਹਾਸਲ ਕੀਤਾ ਇਹ ਮੁਕਾਮ
31 ਸਾਲਾਂ ਦੇ ਰਹਾਨੇ ਇਸ ਮੈਚ ਤੋ ਪਹਿਲਾਂ 61 ਟੈਸਟ ਮੈਚਾਂ ਦੀ 103 ਪਾਰੀਆਂ 'ਚ 43.20 ਦੀ ਔਸਤ ਨਾਲ 3975 ਦੌੜਾਂ ਬਣਾਈਆਂ ਸਨ। ਰਹਾਨੇ ਨੇ ਬੰਗਲਾਦੇਸ਼ ਖਿਲਾਫ ਇਸ ਟੈਸਟ 'ਚ 86 ਦੌੜਾਂ ਦੀ ਪਾਰੀ ਖੇਡ 4000 ਦੌੜਾਂ ਦਾ ਅੰਕੜਾ ਹਾਸਲ ਕਰ ਲਿਆ। ਰਹਾਨੇ ਨੇ ਬੰਗਲਾਦੇਸ਼ ਖਿਲਾਫ ਆਪਣੇ ਕਰੀਅਰ ਦੇ 62ਵੇਂ ਮੈਚ ਦੀ 104 ਪਾਰੀਆਂ 'ਚ 43.66 ਦੀ ਔਸਤ ਨਾਲ 4061 ਦੌੜਾਂ ਬਣਾ ਲਈਆਂ ਹਨ। ਉਥੇ ਹੀ ਵੇਂਗਸਰਕਰ, ਕਪਿਲ ਦੇਵ ਅਤੇ ਧੋਨੀ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਨੇ ਕ੍ਰਮਵਾਰ 114, 138 ਅਤੇ 116 ਪਾਰੀਆਂ 'ਚ ਇਸ ਮੁਕਾਮ ਨੂੰ ਹਾਸਲ ਕੀਤਾ ਸੀ। ਧੋਨੀ ਅਤੇ ਕਪਿਲ ਦੇਵ ਜਿਹੇ ਦਿੱਗਜ ਖਿਡਾਰੀਆਂ ਨੂੰ ਪਿੱਛੇ ਛੱਡਣ ਦੇ ਨਾਲ ਹੀ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਪ੍ਰਧਾਨ ਅਤੇ ਸਾਬਕਾ ਕਪਤਾਨ ਸੌਰਵ ਗਾਂਗੁਲੀ ਅਤੇ ਵੀ. ਵੀ. ਐੱਸ. ਲਕਸ਼ਮਣ ਦੀ ਵੀ ਬਰਾਬਰੀ ਕੀਤੀ। ਇਨਾਂ ਦੋਵਾਂ ਨੇ ਵੀ 104 ਪਾਰੀਆਂ 'ਚ ਟੈਸਟ 'ਚ 4 ਹਜ਼ਾਰ ਦੌੜਾਂ ਪੂਰੀਆਂ ਕੀਤੀਆਂ ਸਨ।PunjabKesari

ਰਹਾਨੇ ਦਾ ਇੰਦੌਰ 'ਚ ਸ਼ਾਨਦਾਰ ਰਿਕਾਰਡ
ਰਹਾਨੇ ਦਾ ਇੰਦੌਰ 'ਚ ਟੈਸਟ ਕ੍ਰਿਕਟ 'ਚ ਸ਼ਾਨਦਾਰ ਰਿਕਾਰਡ ਰਿਹਾ ਹੈ। ਉਨ੍ਹਾਂ ਨੇ ਇਸ ਤੋਂ ਪਹਿਲਾਂ ਹੋਲਕਰ ਸਟੇਡੀਅਮ 'ਚ ਅਕਤੂਬਰ 2016 'ਚ ਨਿਊਜ਼ੀਲੈਂਡ ਖਿਲਾਫ ਹੋਏ ਟੈਸਟ ਮੈਚ 'ਚ 188 ਦੌੜਾਂ ਦੀ ਪਾਰੀ ਖੇਡੀ ਸੀ। ਰਹਾਨੇ ਨੇ ਉਸ ਮੈਚ 'ਚ ਕਪਤਾਨ ਵਿਰਾਟ ਕੋਹਲੀ ਨਾਲ ਚੌਥੇ ਵਿਕਟ ਲਈ 365 ਦੌੜਾਂ ਦੀ ਸਾਂਝੇਦਾਰੀ ਕੀਤੀ ਸੀ। ਭਾਰਤ ਨੇ ਉਹ ਟੈਸਟ ਮੈਚ ਚਾਰ ਦਿਨਾਂ 'ਚ 321 ਦੌੜਾਂ ਨਾਲ ਜਿੱਤ ਲਿਆ ਸੀ।


Related News