ਮਯੰਕ ਯਾਦਵ ਨੂੰ ਟੈਸਟ ਫਾਰਮੈਟ ''ਚ ਪੇਸ਼ ਕਰਨ ਦੀ ਕਾਹਲੀ ਕਰਨਾ ਅਕਲਮੰਦੀ ਦੀ ਗੱਲ ਨਹੀਂ : ਸ਼ੇਨ ਵਾਟਸਨ

04/06/2024 4:58:43 PM

ਕੋਲਕਾਤਾ— ਆਸਟ੍ਰੇਲੀਆ ਦੇ ਦੋ ਵਾਰ ਦੇ ਵਿਸ਼ਵ ਕੱਪ ਜੇਤੂ ਆਲਰਾਊਂਡਰ ਸ਼ੇਨ ਵਾਟਸਨ ਦਾ ਮੰਨਣਾ ਹੈ ਕਿ ਭਾਵੇਂ ਮਯੰਕ ਯਾਦਵ ਨੇ ਚੱਲ ਰਹੀ ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐੱਲ.) 'ਚ ਆਪਣੀ ਗੇਂਦਬਾਜ਼ੀ ਨਾਲ ਸਾਰਿਆਂ ਨੂੰ ਆਕਰਸ਼ਿਤ ਕੀਤਾ ਹੈ, ਪਰ ਉਸ ਨੂੰ ਟੈਸਟ ਕ੍ਰਿਕਟ 'ਚ ਪੇਸ਼ ਕਰਨ 'ਚ ਜਲਦਬਾਜ਼ੀ ਕਰਨਾ ਅਕਲਮੰਦੀ ਦੀ ਗੱਲ ਨਹੀਂ ਹੋਵੇਗੀ। ਪੰਜਾਬ ਕਿੰਗਜ਼ ਦੇ ਖਿਲਾਫ ਆਪਣੀ ਸ਼ੁਰੂਆਤ ਕਰਨ ਤੋਂ ਬਾਅਦ, ਲਖਨਊ ਸੁਪਰ ਜਾਇੰਟਸ ਦੇ 21 ਸਾਲਾ ਤੇਜ਼ ਗੇਂਦਬਾਜ਼ ਨੇ ਲਗਾਤਾਰ ਮੈਚ ਜਿੱਤਣ ਵਾਲੇ ਪ੍ਰਦਰਸ਼ਨ ਨਾਲ ਆਪਣੀ ਟੀਮ ਦੀ ਮੁਹਿੰਮ ਵਿੱਚ ਮਦਦ ਕੀਤੀ ਹੈ।

ਵਾਟਸਨ ਨੇ ਕਿਹਾ ਕਿ ਨਿਸ਼ਚਿਤ ਤੌਰ 'ਤੇ ਮਯੰਕ ਯਾਦਵ ਦੇ ਬਾਰੇ 'ਚ ਕਾਫੀ ਚਰਚਾ ਹੈ, ਜਿਸ ਕੋਲ ਵਿਸ਼ਵ ਪੱਧਰੀ ਗਤੀ ਹੈ ਅਤੇ ਉਸ ਨੇ ਵਿਸ਼ਵ ਪੱਧਰੀ ਹੁਨਰ ਵੀ ਦਿਖਾਇਆ ਹੈ। ਲਖਨਊ ਸੁਪਰ ਜਾਇੰਟਸ ਖੁਸ਼ਕਿਸਮਤ ਹਨ ਕਿ ਉਨ੍ਹਾਂ ਕੋਲ ਅਜਿਹਾ ਖਿਡਾਰੀ ਹੈ। ਉਸ ਨੇ ਕਿਹਾ ਕਿ ਵੱਡੇ ਮੰਚ 'ਤੇ ਦੁਨੀਆ ਦੇ ਸਰਵੋਤਮ ਬੱਲੇਬਾਜ਼ਾਂ ਖਿਲਾਫ ਪ੍ਰਦਰਸ਼ਨ ਕਰਨਾ ਅਤੇ ਉਨ੍ਹਾਂ 'ਤੇ ਹਾਵੀ ਹੋਣਾ ਬਹੁਤ ਖਾਸ ਹੈ। ਤਾਂ ਕੀ ਉਹ ਟੈਸਟ ਲਈ ਤਿਆਰ ਹੈ ਕਿਉਂਕਿ ਟੀਮ ਨੂੰ ਸਾਲ ਦੇ ਅੰਤ ਵਿੱਚ ਆਸਟਰੇਲੀਆ ਵਿੱਚ ਪੰਜ ਮੈਚਾਂ ਦੀ ਲੜੀ ਖੇਡਣੀ ਹੈ।

ਵਾਟਸਨ ਨੇ ਕਿਹਾ ਕਿ ਬੇਸ਼ੱਕ ਤੁਸੀਂ ਉਸ ਨੂੰ ਟੈਸਟ ਕ੍ਰਿਕਟ 'ਚ ਖਿਡਾਉਣਾ ਪਸੰਦ ਕਰੋਗੇ ਪਰ ਤੇਜ਼ ਗੇਂਦਬਾਜ਼ ਹੋਣ ਦੇ ਨਾਤੇ ਇਹ ਜਾਣਦੇ ਹੋਏ ਕਿ ਇਹ ਤੁਹਾਡੇ ਸਰੀਰ 'ਤੇ ਕਿੰਨਾ ਚੁਣੌਤੀਪੂਰਨ ਹੋਵੇਗਾ, ਇਹ ਜਾਣਨਾ ਤੇ ਆਪਣੇ ਸਰੀਰ ਨੂੰ ਇਸ ਦੇ ਮੁਤਾਬਕ ਢਾਲਣਾ ਅਤੇ ਫਲੈਟ ਪਿੱਚ 'ਤੇ ਟੈਸਟ ਮੈਚ 'ਚ ਇਕ ਦਿਨ 'ਚ ਉਸ ਰਫਤਾਰ 15 ਤੋਂ 20 ਓਵਰਾਂ ਦੀ ਗੇਂਦਬਾਜ਼ੀ ਦੇ ਦਬਾਅ ਦਾ ਸਾਹਮਣਾ ਕਰਨਾ, ਮੈਨੂੰ ਨਹੀਂ ਲੱਗਦਾ ਕਿ ਇਸ ਪੜਾਅ 'ਤੇ ਉਸ ਦੇ ਸਰੀਰ ਨੂੰ ਉਸ ਹੱਦ ਤੱਕ ਪਹੁੰਚਾਇਆ ਜਾਵੇ। ਮੈਨੂੰ ਲੱਗਦਾ ਹੈ ਕਿ ਇਸ ਸਮੇਂ ਉਸ ਨੂੰ ਟੈਸਟ ਕ੍ਰਿਕਟ 'ਚ ਖਿਡਾਉਣਾ ਬਿਲਕੁਲ ਵੀ ਅਕਲਮੰਦੀ ਦੀ ਗੱਲ ਨਹੀਂ ਹੋਵੇਗੀ।


Tarsem Singh

Content Editor

Related News