ਡੈਬਿਊ ਮੈਚ ''ਚ ਹੀ ਅਜੇ ਨੇ ਤੋੜਿਆ 24 ਸਾਲ ਪੁਰਾਣਾ ਵਿਸ਼ਵ ਰਿਕਾਰਡ

12/09/2018 12:42:14 PM

ਨਵੀਂ ਦਿੱਲੀ— ਮੱਧ ਪ੍ਰਦੇਸ਼ ਦੇ ਸਲਾਮੀ ਬੱਲੇਬਾਜ਼ ਅਜੇ ਰੋਹੇਰਾ ਨੇ ਆਪਣਾ ਨਾਂ ਰਿਕਾਰਡ ਬੁਕ 'ਚ ਦਰਜ ਕਰਾ ਦਿੱਤਾ ਹੈ। ਰਣਜੀ ਟਰਾਫੀ ਐਲੀਟ ਗਰੁੱਪ ਬੀ 'ਚ ਅਜੇ ਦੇ ਦਮ 'ਤੇ ਮੱਧ ਪ੍ਰਦੇਸ਼ ਨੇ ਹੈਦਰਾਬਾਦ ਨੂੰ ਪਾਰੀ ਅਤੇ 253 ਦੌੜਾਂ ਨਾਲ ਹਰਾਇਆ। ਇਸ ਮੈਚ 'ਚ ਅਜੇ ਨੇ ਅਜੇਤੂ 267 ਦੌੜਾਂ ਦੀ ਪਾਰੀ ਖੇਡੀ। ਇਹ ਉਨ੍ਹਾਂ ਦਾ ਡੈਬਿਊ ਮੈਚ ਸੀ ਅਤੇ ਆਪਣੇ ਪਹਿਲੇ ਹੀ ਮੈਚ 'ਚ ਪਹਿਲੇ ਦਰਜੇ ਦੇ ਮੁਕਾਬਲੇ 'ਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਉਹ ਦੁਨੀਆ ਦੇ ਪਹਿਲੇ ਕ੍ਰਿਕਟਰ ਬਣ ਗਏ ਹਨ। ਉਨ੍ਹਾਂ ਨੇ 24 ਸਾਲ ਪੁਰਾਣਾ ਅਮੋਲ ਮਜੂਮਦਾਰ ਦਾ ਵਿਸ਼ਵ ਰਿਕਾਰਡ ਤੋੜਿਆ। ਮਜੂਮਦਾਰ ਨੇ 1994 'ਚ ਮੁੰਬਈ ਵੱਲੋਂ ਹਰਿਆਣਾ ਦੇ ਖਿਲਾਫ ਖੇਡਦੇ ਹੋਏ 260 ਦੌੜਾਂ ਬਣਾਈਆਂ ਸਨ।

ਅਜੇ ਮੱਧ ਪ੍ਰਦੇਸ਼ ਲਈ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਵੀ ਬਣ ਗਏ ਹਨ। ਉਨ੍ਹਾਂ ਨੇ ਜੇ.ਪੀ. ਯਾਦਵ ਦੇ 265 ਦੌੜਾਂ ਦੇ ਰਿਕਾਰਡ ਨੂੰ ਪਿੱਛੇ ਛੱਡਿਆ। ਆਪਣਾ ਰਿਕਾਰਡ ਟੁੱਟਣ 'ਤੇ ਖੁਸ਼ ਮਜੂਮਦਾਰ ਨੇ ਸੋਸ਼ਲ ਮੀਡੀਆ 'ਤੇ ਅਜੇ ਨੂੰ ਵਧਾਈ ਦਿੱਤੀ। ਅਜੇ ਨੇ 345 ਗੇਂਦਾਂ ਦਾ ਸਾਹਮਣਾ ਕਰਦੇ ਹੋਏ ਪਾਰੀ 'ਚ 21 ਚੌਕੇ ਅਤੇ ਪੰਜ ਛੱਕੇ ਜੜੇ ਜਿਸ ਨਾਲ ਮੱਧ ਪ੍ਰਦੇਸ਼ ਨੇ ਹੈਦਰਾਬਾਦ ਦੇ ਪਹਿਲੀ ਪਾਰੀ 'ਚ 124 ਦੌੜਾਂ ਦੇ ਜਵਾਬ 'ਚ ਚਾਰ ਵਿਕਟਾਂ 'ਤੇ 562 ਦੌੜਾਂ ਦਾ ਵਿਸ਼ਾਲ ਸਕੋਰ ਬਣਾ ਕੇ ਪਾਰੀ ਐਲਾਨੀ। ਮੱਧ ਪ੍ਰਦੇਸ਼ ਦੇ ਗੇਂਦਬਾਜ਼ਾਂ ਨੇ ਫਿਰ ਰੋਹੇਰਾ ਨੂੰ ਭੇਟ ਦਿੰਦੇ ਹੋਏ ਹੈਦਰਾਬਾਦ ਨੂੰ ਦੂਜੀ ਪਾਰੀ 'ਚ 185 ਦੌੜਾਂ 'ਤੇ ਸਮੇਟ ਦਿੱਤਾ ਜਿਸ ਨਾਲ ਟੀਮ ਨੇ ਪਾਰੀ ਅਤੇ 253 ਦੌੜਾਂ ਨਾਲ ਸ਼ਾਨਦਾਰ ਜਿੱਤ ਦਰਜ ਕੀਤੀ।
 


Tarsem Singh

Content Editor

Related News