75 ਸਾਲਾਂ ਤੋਂ ਪਾਕਿਸਤਾਨ ’ਚ ਬੰਦ ਪਿਆ ਇਹ ਹਿੰਦੂ ਮੰਦਰ, 1,000 ਸਾਲ ਪੁਰਾਣਾ ਹੈ ਇਤਿਹਾਸ
Thursday, May 16, 2024 - 11:23 PM (IST)
ਗੁਰਦਾਸਪੁਰ/ਇਸਲਾਮਬਾਦ (ਵਿਨੋਦ)– ਪਾਕਿਸਤਾਨ ’ਚ ਇਕ ਅਜਿਹਾ ਹਿੰਦੂ ਮੰਦਰ ਹੈ, ਜੋ ਦੇਸ਼ ਦੀ ਵੰਡ ਤੋਂ ਬਾਅਦ ਲਗਭਗ 75 ਸਾਲਾਂ ਤੋਂ ਬੰਦ ਪਿਆ ਸੀ। ਪਾਕਿਸਤਾਨ ਦਾ ਸਭ ਤੋਂ ਪੁਰਾਣਾ ਇਹ ਹਿੰਦੂ ਮੰਦਰ ਸ਼ਿਵਾਲਾ ਤੇਜਾ ਸਿੰਘ, ਜੋ ਪੰਜਾਬ ਸੂਬੇ ਦੇ ਸਿਆਲਕੋਟ ਸ਼ਹਿਰ ’ਚ ਹੈ, ਬਾਰੇ ਬਹੁਤੇ ਲੋਕ ਨਹੀਂ ਜਾਣਦੇ। ਸਰਹੱਦ ਪਾਰਲੇ ਸੂਤਰਾਂ ਅਨੁਸਾਰ ਇਸ ਮੰਦਰ ਦਾ ਇਤਿਹਾਸ ਲਗਭਗ 1,000 ਸਾਲ ਪੁਰਾਣਾ ਹੈ ਪਰ ਦੇਸ਼ ਦੀ ਵੰਡ ਵੇਲੇ ਇਹ ਮੰਦਰ ਪਾਕਿਸਤਾਨ ਚਲਾ ਗਿਆ, ਜਿਸ ਦਾ ਉਦਘਾਟਨ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਕੀਤਾ।
ਇਹ ਖ਼ਬਰ ਵੀ ਪੜ੍ਹੋ : ਗਰਮੀ ਨੇ ਦਿਖਾਇਆ ਭਿਆਨਕ ਰੂਪ, ਤਾਪਮਾਨ ਪੁੱਜਾ 43 ਡਿਗਰੀ, ਸੜਕਾਂ ’ਤੇ ਪਸਰੀ ਸੁੰਨ
ਜ਼ਿਕਰਯੋਗ ਹੈ ਕਿ ਭਾਰਤ-ਪਾਕਿਸਤਾਨ ਵੰਡ ਸਮੇਂ ਇਹ ਮੰਦਰ ਬੇਹੱਦ ਸੁੰਦਰ ਹੁੰਦਾ ਸੀ। ਇਹ ਮੰਦਰ ਬਹੁਤ ਹੀ ਖ਼ੂਬਸੂਰਤੀ ਨਾਲ ਬਣਾਇਆ ਗਿਆ ਸੀ। ਇਸ ਦੀ ਉਸਾਰੀ ’ਚ ਵੱਡੇ-ਵੱਡੇ ਪੱਥਰਾਂ ’ਤੇ ਗੁੰਝਲਦਾਰ ਨੱਕਾਸ਼ੀ ਕੀਤੀ ਗਈ ਸੀ। ਹਾਲਾਂਕਿ ਜਦੋਂ ਇਸ ਮੰਦਰ ਨੂੰ ਖੋਲ੍ਹਿਆ ਗਿਆ ਤਾਂ ਇਸ ਦੀਆਂ ਕੰਧਾਂ ਟੁੱਟ ਗਈਆਂ ਪਰ ਸੁਰੱਖਿਆ ਨੂੰ ਧਿਆਨ ’ਚ ਰੱਖਦਿਆਂ ਮੰਦਰ ਦੇ ਮੁੜ-ਨਿਰਮਾਣ ਦੀ ਯੋਜਨਾ ਬਣਾਈ ਗਈ ਤੇ ਕੰਮ ਸ਼ੁਰੂ ਕਰ ਦਿੱਤਾ ਗਿਆ। ਬਾਅਦ ’ਚ ਫੰਡਾਂ ਦੀ ਘਾਟ ਕਾਰਨ ਹਿੰਦੂ ਭਾਈਚਾਰੇ ਦੇ ਲੋਕ ਇਸ ਮੰਦਰ ਨੂੰ ਪੂਜਾ ਲਈ ਹੀ ਤਿਆਰ ਕਰ ਸਕੇ।
ਇਹ ਮੰਦਰ ਭਗਵਾਨ ਸ਼ਿਵ ਨੂੰ ਸਮਰਪਿਤ ਹੈ। ਇਸ ਮੰਦਰ ’ਚ ਭੋਲੇ ਬਾਬਾ ਦੀ ਪੂਜਾ ਕੀਤੀ ਜਾਂਦੀ ਹੈ। ਇਸ ਮੰਦਰ ਨੂੰ ਵੰਡ ਤੋਂ ਕੁਝ ਸਮਾਂ ਪਹਿਲਾਂ ਇਕ ਸਿੱਖ ਵਪਾਰੀ ਤੇਜਾ ਸਿੰਘ ਵਲੋਂ ਮੁੜ ਬਣਾਇਆ ਗਿਆ ਸੀ, ਜਿਸ ਕਾਰਨ ਇਸ ਨੂੰ ਸ਼ਿਵਾਲਾ ਤੇਜਾ ਸਿੰਘ ਕਿਹਾ ਜਾਂਦਾ ਹੈ। ਬੇਸ਼ੱਕ ਲੰਬੇ ਸਮੇਂ ਤੋਂ ਬੰਦ ਹੋਣ ਕਾਰਨ ਇਸ ਮੰਦਰ ਦੀ ਹਾਲਤ ਬਹੁਤੀ ਚੰਗੀ ਨਹੀਂ ਹੈ ਪਰ ਪਾਕਿਸਤਾਨ ’ਚ ਮੌਜੂਦ ਹਿੰਦੂ ਹਰ ਰੋਜ਼ ਇਸ ਸ਼ਿਵ ਮੰਦਰ ’ਚ ਪੂਜਾ ਕਰਦੇ ਹਨ। ਪਾਕਿਸਤਾਨ ਹਿੰਦੂ ਕੌਂਸਲ ਨੇ ਇਸ ਮੰਦਰ ਦੀ ਮੁਰੰਮਤ ਲਈ ਪਾਕਿਸਤਾਨ ਸਰਕਾਰ ਨੂੰ ਕਈ ਵਾਰ ਅਪੀਲ ਕੀਤੀ ਹੈ ਪਰ ਹੁਣ ਤੱਕ ਇਸ ਮੰਦਰ ਦੀ ਪੂਰੀ ਤਰ੍ਹਾਂ ਮੁਰੰਮਤ ਨਹੀਂ ਹੋ ਸਕੀ ਹੈ, ਜਦਕਿ ਹਿੰਦੂ ਭਾਈਚਾਰੇ ਦੇ ਲੋਕਾਂ ਨੇ ਆਪਣੇ ਪੱਧਰ ’ਤੇ ਕੁਝ ਮੁਰੰਮਤ ਜ਼ਰੂਰ ਕਰਵਾਈ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।