ਬ੍ਰਾਜ਼ੀਲ ਦੇ ਪੈਰਾ ਦੌੜਾਕ ਜੈਕਸ ਨੇ ਪੁਰਸ਼ਾਂ ਦੀ 5 ਹਜ਼ਾਰ ਮੀਟਰ ਟੀ 11 ਦਾ ਵਿਸ਼ਵ ਰਿਕਾਰਡ ਤੋੜਿਆ
Friday, May 17, 2024 - 08:48 PM (IST)

ਕੋਬੇ– ਬ੍ਰਾਜ਼ੀਲ ਦੇ ਪੈਰਾ ਐਥਲੀਟ ਯੇਲਤਸਿਨ ਜੈਕਸ ਨੇ ਸ਼ੁੱਕਰਵਾਰ ਨੂੰ ਪੈਰਾ ਐਥਲੈਟਿਕਸ ਵਿਸ਼ਵ ਚੈਂਪੀਅਨਸ਼ਿਪ ਵਿਚ ਪੁਰਸ਼ਾਂ ਦੀ 5 ਹਜ਼ਾਰ ਮੀਟਰ ਟੀ 11 ਦੇ ਫਾਈਨਲ ਵਿਚ ਨਵੇਂ ਵਿਸ਼ਵ ਰਿਕਾਰਡ ਨਾਲ ਜਿੱਤ ਦਰਜ ਕੀਤੀ। ਅੱਜ ਇੱਥੇ ਮੱਧ ਜਾਪਾਨ ਦੇ ਬੰਦਰਗਾਹ ਸ਼ਹਿਰ ਕੋਬੇ ਦੇ ਯੂਨੀਵਰਸੀਏਡ ਮੈਮੋਰੀਅਲ ਸਟੇਡੀਅਮ ਵਿਚ 32 ਸਾਲਾ ਦ੍ਰਿਸ਼ਟੀਹੀਣ ਐਥਲੀਟ ਜੈਕਸ ਨੇ 14 ਮਿੰਟ 53.07 ਸੈਕੰਡ ਦੇ ਸਮੇਂ ਨਾਲ ਵਿਸ਼ਵ ਰਿਕਾਰਡ ਬਣਾਇਆ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਉਸਦਾ ਵਿਅਕਤੀਗਤ ਸਰਵਸ੍ਰੇਸ਼ਠ 15:12.37 ਸੀ। ਉਸ ਨੇ ਸਾਲ 2021 ਵਿਚ ਟੋਕੀਓ ਪੈਰਾਲੰਪਿਕ ਖੇਡਾਂ ਵਿਚ ਪੁਰਸ਼ਾਂ ਦੀ 5 ਹਜ਼ਾਰ ਮੀਟਰ ਟੀ 11 ਦਾ ਫਾਈਨਲ ਤੇ ਪੁਰਸ਼ਾਂ ਦੀ 1500 ਮੀਟਰ ਟੀ11 ਦਾ ਸੋਨ ਤਮਗਾ ਜਿੱਤਿਆ ਸੀ।