ਜਦੋਂ ਵਿਸ਼ਵ ਕੱਪ ਜਿੱਤਣ ਤੋਂ ਬਾਅਦ ਕ੍ਰਿਕਟਰਾਂ ਨੂੰ ਮੈਚ ਫੀਸ 1500 ਤੇ ਭੱਤਾ 200 ਰੁਪਏ ਮਿਲਿਆ
Sunday, Jun 14, 2020 - 01:36 PM (IST)
ਨਵੀਂ ਦਿੱਲੀ : ਭਾਰਤੀ ਕ੍ਰਿਕਟਰਾਂ ਨੂੰ ਅੱਜਕਲ ਆਈ. ਪੀ. ਐੱਲ. ਵਿਚ ਕਰੋੜਾਂ ਦੀ ਕੀਮਤ ਮਿਲਦੀ ਹੈ ਤੇ ਉਸ ਦੀ ਮੈਚ ਫੀਸ ਲੱਖਾਂ ਰੁਪਏ ਹੁੰਦੀ ਹੈ ਪਰ 1983 ਵਿਚ ਕਪਿਲ ਦੇਵ ਦੀ ਕਪਤਾਨੀ ਵਿਚ ਪਹਿਲੀ ਵਾਰ ਵਿਸ਼ਵ ਕੱਪ ਜਿੱਤਣ ਤੋਂ ਬਾਅਦ ਭਾਰਤੀ ਕ੍ਰਿਕਟਰਾਂ ਨੂੰ ਮੈਚ ਫੀਸ ਵਿਚ 1500 ਰੁਪਏ ਤੇ ਰੋਜ਼ਾਨਾ ਭੱਤਾ 200 ਰੁਪਏ ਮਿਲਦਾ ਸੀ। ਭਾਰਤ ਨੇ 25 ਜੂਨ 1983 ਨੂੰ ਸ਼ਕਤੀਸ਼ਾਲੀ ਵੈਸਟਇੰਡੀਜ਼ ਨੂੰ ਹਰਾ ਕੇ ਪਹਿਲੀ ਵਾਰ ਵਿਸ਼ਵ ਕੱਪ ਜਿੱਤਿਆ ਸੀ। ਭਾਰਤ ਨੇ ਉਸੇ ਨਾਲ ਦਿੱਲੀ ਦੇ ਜਵਾਹਰ ਲਾਲ ਨਹਿਰੂ ਸਟੇਡੀਅਮ ਵਿਚ ਪਾਕਿਸਤਾਨ ਵਿਰੁੱਧ 21 ਦਸੰਬਰ ਨੂੰ ਡੇਅ-ਨਾਈਟ ਦਾ ਪ੍ਰਦਰਸ਼ਨ ਵਨ ਡੇ ਮੈਚ ਖੇਡਿਆ ਸੀ। ਇਹ ਮੈਚ ਪ੍ਰਧਾਨ ਮੰਤਰੀ ਰਾਹਤ ਫੰਡ ਲਈ ਖੇਡਿਆ ਗਿਆ ਸੀ, ਜਿਸ ਨੂੰ ਭਾਰਤੀ ਇਲੈਵਨ ਨੇ ਇਕ ਵਿਕਟ ਨਾਲ ਜਿੱਤਿਆ ਸੀ। ਇਹ ਅਧਿਕਾਰਤ ਵਨ ਡੇ ਮੈਚ ਨਹੀਂ ਸੀ।
ਇਸ ਮੁਕਾਬਲੇ ਵਿਚ ਪਾਕਿਸਤਾਨ ਨੇ 50 ਓਵਰਾਂ ਵਿਚ 3 ਵਿਕਟਾਂ 'ਤੇ 197 ਦੌੜਾਂ ਬਣਾਈਆਂ ਸਨ। ਪਾਕਿਸਤਾਨ ਲਈ ਓਪਨਰ ਮੋਹਸਿਨ ਖਾਨ ਨੇ 50 ਤੇ ਮੁੱਦਸਰ ਨਜਰ ਨੇ 65 ਦੌੜਾਂ ਬਣਾਈਆਂ ਸਨ। ਪਾਕਿਸਤਾਨ ਦੀ ਪਾਰੀ ਵਿਚ ਫਲੱਡ ਲਾਈਟਾਂ ਵਿਚ ਗੜਬੜੀ ਕਾਰਨ ਮੈਚ 50 ਓਵਰਾਂ ਦਾ ਕਰ ਦਿੱਤਾ ਗਿਆ ਸੀ। ਉਸ ਸਮੇਂ ਵਨ ਡੇ ਮੈਚ 60 ਓਵਰਾਂ ਦੇ ਖੇਡੇ ਜਾਂਦੇ ਸਨ।
ਟੀਚੇ ਦਾ ਪਿੱਛਾ ਕਰਦਿਆਂ ਭਾਰਤੀ ਟੀਮ ਨੇ ਆਪਣੀਆਂ 7 ਵਿਕਟਾਂ ਸਿਰਫ 101 ਦੌੜਾਂ 'ਤੇ ਗੁਆ ਦਿੱਤੀਆਂ ਸਨ ਪਰ ਕੀਰਤੀ ਆਜ਼ਾਦ ਨੇ ਅਜੇਤੂ 71 ਤੇ ਮਦਨ ਲਾਲ ਨੇ 35 ਦੌੜਾਂ ਬਣਾ ਕੇ ਭਾਰਤ ਨੂੰ ਇਕ ਵਿਕਟ ਨਾਲ ਜਿੱਤ ਦਿਵਾਈ ਸੀ। ਭਾਰਤ ਨੇ 49.3 ਓਵਰਾਂ ਵਿਚ 9 ਵਿਕਟਾਂ 'ਤੇ ਰੋਮਾਂਚਕ ਅੰਦਾਜ਼ ਵਿਚ ਮੈਚ ਜਿੱਤਿਆ ਸੀ। ਆਜ਼ਾਦ ਨੇ ਆਪਣੀ ਪਾਰੀ 6 ਚੌਕੇ ਤੇ 4 ਛੱਕੇ ਲਾਏ ਸਨ। ਇਸ ਮੈਚ ਲਈ ਭਾਰਤੀ ਖਿਡਾਰੀਆਂ ਨੂੰ 1500 ਰੁਪਏ ਦਾ ਰੋਜ਼ਾਨਾ ਭੱਤਾ ਦਿੱਤਾ ਗਿਆ ਸੀ।