ਵਰਲਡ ਕੱਪ ਤੋਂ ਬਾਅਦ ਇਸ ਤੇਜ਼ ਗੇਂਦਬਾਜ਼ ਨੇ ਪ੍ਰੇਮਿਕਾ ਨਾਲ ਰਚਾਇਆ ਵਿਆਹ, ਜਾਣੋ ਕੌਣ ਹੈ ਸੁਫ਼ਨਿਆਂ ਦੀ ਰਾਜਕੁਮਾਰੀ

11/24/2023 5:35:34 PM

ਨਵੀਂ ਦਿੱਲੀ - ਵਿਸ਼ਵ ਕੱਪ 2023 ਤੋਂ ਬਾਅਦ ਭਾਰਤੀ ਤੇਜ਼ ਗੇਂਦਬਾਜ਼ ਨਵਦੀਪ ਸੈਣੀ ਵਿਆਹ ਦੇ ਬੰਧਨ 'ਚ ਬੱਝ ਗਏ ਹਨ। ਇਸ ਗੱਲ ਦੀ ਜਾਣਕਾਰੀ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਵਿਆਹ ਦੀਆਂ ਤਸਵੀਰਾਂ ਸ਼ੇਅਰ ਕਰਕੇ ਦਿੱਤੀ। ਤੇਜ਼ ਗੇਂਦਬਾਜ਼ ਸੈਣੀ ਨੇ ਆਪਣੀ ਪ੍ਰੇਮਿਕਾ ਸਵਾਤੀ ਅਸਥਾਨਾ ਨਾਲ ਵਿਆਹ ਕਰਵਾ ਲਿਆ ਹੈ। ਦੋਵੇਂ ਕਾਫੀ ਸਮੇਂ ਤੋਂ ਰਿਲੇਸ਼ਨਸ਼ਿਪ 'ਚ ਸਨ। ਕ੍ਰਿਕਟਰ ਰਾਹੁਲ ਤਿਵਾਤੀਆ, ਮੋਹਸਿਨ ਖਾਨ, ਉਮਰਾਨ ਮਲਿਕ ਅਤੇ ਅਰਸ਼ਦੀਪ ਸਿੰਘ ਨੇ ਸੈਣੀ ਨੂੰ ਵਿਆਹ ਦੀ ਵਧਾਈ ਦਿੱਤੀ ਹੈ। ਇਸ ਦੇ ਨਾਲ ਹੀ ਤੇਜ਼ ਗੇਂਦਬਾਜ਼ ਮੁਹੰਮਦ ਸਿਰਾਜ ਨੇ ਵੀ ਇਕ ਪੋਸਟ ਜ਼ਰੀਏ ਨਵਦੀਪ ਸੈਣੀ ਨੂੰ ਸ਼ੁੱਭਕਮਾਨਾਵਾਂ ਭੇਜੀਆਂ ਹਨ। 

PunjabKesari

ਇਹ ਵੀ ਪੜ੍ਹੋ :     SBI ਤੋਂ ਕਰਜ਼ਾ ਲੈਣ ਵਾਲਿਆਂ ਦੀ ਵਧੀ ਚਿੰਤਾ, ਗਾਹਕਾਂ ਦੀਆਂ ਜੇਬਾਂ 'ਤੇ ਪਏਗਾ ਬੋਝ

ਨਵਦੀਪ ਸੈਣੀ ਨੇ ਆਪਣੇ ਇੰਸਟਾਗ੍ਰਾਮ 'ਤੇ ਵਿਆਹ ਦੀਆਂ ਤਸਵੀਰਾਂ ਪੋਸਟ ਕੀਤੀਆਂ ਅਤੇ ਲਿਖਿਆ, "ਤੁਹਾਡੇ ਨਾਲ ਹਰ ਦਿਨ ਪਿਆਰ ਦਾ ਦਿਨ ਹੁੰਦਾ ਹੈ। ਅੱਜ ਅਸੀਂ ਹਮੇਸ਼ਾ ਲਈ ਇੱਕ ਦੂਜੇ ਦਾ ਹੋਣ ਦਾ ਫੈਸਲਾ ਕੀਤਾ ਹੈ। ਅਸੀਂ ਆਪਣੀ ਜ਼ਿੰਦਗੀ ਦਾ ਇੱਕ ਨਵਾਂ ਅਧਿਆਏ ਸ਼ੁਰੂ ਕਰ ਰਹੇ ਹਾਂ, ਇਸ ਲਈ ਅਸੀਂ ਤੁਹਾਡੇ ਆਸ਼ੀਰਵਾਦ ਅਤੇ ਪਿਆਰ ਦੀ ਮੰਗ ਕਰਦੇ ਹਾਂ।PunjabKesariਇਹ ਵੀ ਪੜ੍ਹੋ :     ਚੀਨ ਦੀਆਂ ਕੰਪਨੀਆਂ ਨੂੰ ਝਟਕਾ, ਸਰਕਾਰ ਨੇ ਇਸ ਕਾਰਨ ਘਟਾਈ BIS ਪ੍ਰਮਾਣੀਕਰਣ ਦੀ ਰਫ਼ਤਾਰ

ਵਿਆਹ ਦੌਰਾਨ ਨਵਦੀਪ ਨੇ ਚਿੱਟੇ ਰੰਗ ਦੀ ਸ਼ੇਰਵਾਨੀ ਪਾਈ ਹੋਈ ਹੈ ਅਤੇ ਪਤਨੀ ਸਵਾਤੀ ਨੇ ਚਿੱਟਾ ਲਹਿੰਗਾ ਪਾਇਆ ਹੋਇਆ ਹੈ। ਦੋਵੇਂ ਬੇਹੱਦ ਖੂਬਸੂਰਤ ਲੱਗ ਰਹੇ ਹਨ। ਸਵਾਤੀ ਦੇ ਇੰਸਟਾਗ੍ਰਾਮ ਅਕਾਊਂਟ ਅਨੁਸਾਰ, ਉਹ ਇੱਕ ਫੈਸ਼ਨ, ਟ੍ਰੈਵਲਰ ਅਤੇ ਲਾਈਫਸਟਾਈਲ ਬਲਾਗਰ ਹੈ। ਉਸਦਾ ਇੱਕ YouTube ਚੈਨਲ ਵੀ ਹੈ, ਜਿੱਥੇ ਉਹ ਆਪਣੀਆਂ ਰੋਜ਼ਾਨਾ ਦੀਆਂ ਗਤੀਵਿਧੀਆਂ ਜਾਂ ਯਾਤਰਾ ਵੀਲੌਗਿੰਗ ਪੋਸਟ ਕਰਦੀ ਹੈ। ਉਸ ਦੇ ਇੰਸਟਾਗ੍ਰਾਮ ਪੇਜ 'ਤੇ 80,000 ਤੋਂ ਵੱਧ ਫਾਲੋਅਰਜ਼ ਹਨ।

PunjabKesari

ਤੁਹਾਨੂੰ ਦੱਸ ਦੇਈਏ ਕਿ ਜੇਕਰ 31 ਸਾਲ ਦੇ ਨਵਦੀਪ ਦੀ ਗੱਲ ਕਰੀਏ ਤਾਂ ਉਹ ਹਰਿਆਣਾ ਦੇ ਕਰਨਾਲ ਦਾ ਰਹਿਣ ਵਾਲਾ ਹੈ ਅਤੇ ਇਸ ਸਮੇਂ ਦੇਸ਼ ਦੇ ਸਭ ਤੋਂ ਵਧੀਆ ਤੇਜ਼ ਗੇਂਦਬਾਜ਼ਾਂ ਵਿੱਚੋਂ ਇੱਕ ਹੈ। ਸੈਣੀ ਲੰਬੇ ਸਮੇਂ ਤੋਂ ਟੀਮ ਇੰਡੀਆ ਤੋਂ ਬਾਹਰ ਹਨ। ਨਵਦੀਪ ਸੈਣੀ ਨੇ ਭਾਰਤ ਲਈ 2 ਟੈਸਟ, 8 ਵਨਡੇ ਅਤੇ 11 ਟੀ-20 ਅੰਤਰਰਾਸ਼ਟਰੀ ਮੈਚ ਖੇਡੇ ਹਨ। ਨਵਦੀਪ ਸੈਣੀ ਨੇ ਟੈਸਟ ਦੀਆਂ 4 ਪਾਰੀਆਂ ਵਿਚ 4.11 ਦੀ ਇਕਾਨਮੀ ਤੋਂ 4 ਵਿਕਟਾਂ ਲਈਆਂ ਹਨ, ਜਦੋਂ ਕਿ ਉਸ ਨੇ ਵਨਡੇ ਵਿਚ 6 ਵਿਕਟਾਂ ਅਤੇ ਟੀ-20 ਅੰਤਰਰਾਸ਼ਟਰੀ ਮੈਚਾਂ ਵਿਚ 13 ਵਿਕਟਾਂ ਹਾਸਲ ਕੀਤੀਆਂ ਹਨ।

PunjabKesari

ਇਹ ਵੀ ਪੜ੍ਹੋ :    ਟਰੇਨ ’ਚ ਖ਼ਰਾਬ AC ਅਤੇ ਪੱਖਿਆਂ ਲਈ ਰੇਲਵੇ ਨੂੰ ਠੋਕਿਆ 15,000 ਰੁਪਏ ਦਾ ਜੁਰਮਾਨਾ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Harinder Kaur

Content Editor

Related News