ਖੂਨ ਦੀਆਂ ਉਲਟੀਆਂ ਆਉਣ ਤੋਂ ਬਾਅਦ ਇਹ ਕ੍ਰਿਕਟਰ ਹਸਪਤਾਲ ''ਚ ਹੋਇਆ ਭਰਤੀ

Tuesday, Aug 08, 2017 - 02:41 PM (IST)

ਖੂਨ ਦੀਆਂ ਉਲਟੀਆਂ ਆਉਣ ਤੋਂ ਬਾਅਦ ਇਹ ਕ੍ਰਿਕਟਰ ਹਸਪਤਾਲ ''ਚ ਹੋਇਆ ਭਰਤੀ

ਨਵੀਂ ਦਿੱਲੀ— ਬੰਗਲਾਦੇਸ਼ ਵਨਡੇ ਟੀਮ ਦੇ ਕਪਤਾਨ ਮਸ਼ਰਫੇ ਮੁਰਤਜਾ ਨੂੰ ਹਸਪਤਾਲ ਵਿੱਚ ਭਰਤੀ ਕਰਾਇਆ ਗਿਆ ਹੈ। ਮੁਰਤਜਾ ਨੇ ਖੰਘ ਦੌਰਾਨ ਖੂਨ ਦੀਆਂ ਉਲਟੀਆਂ ਹੋਣ ਦੀ ਗੱਲ ਆਪਣੇ ਪਰਿਵਾਰ ਨੂੰ ਦੱਸੀ। ਜਿਸਦੇ ਬਾਅਦ ਉਨ੍ਹਾਂ ਦੇ ਪਰਿਵਾਰ ਵਾਲੇ ਉਨ੍ਹਾਂ ਦਾ ਚੈਕਅੱਪ ਕਰਾਉਣ ਲਈ ਉਨ੍ਹਾਂ ਨੂੰ ਹਸਪਤਾਲ ਲੈ ਗਏ, ਪਰ ਚੈਕੈੱਪ ਦੇ ਬਾਅਦ ਮੁਰਤਜਾ ਨੂੰ ਹਸਪਤਾਲ ਵਿੱਚ ਭਰਤੀ ਕਰ ਲਿਆ ਗਿਆ। ਮਸ਼ਰਫੇ ਮੁਰਤਜਾ ਬੰਗਲਾਦੇਸ਼ ਵਨਡੇ ਟੀਮ ਦੇ ਕਪਤਾਨ ਹਨ, ਉਨ੍ਹਾਂ ਨੇ ਚੈਂਪੀਅਨਸ ਟਰਾਫੀ 2017 ਵਿਚ ਟੀਮ ਲਈ ਕਪਤਾਨੀ ਕੀਤੀ ਅਤੇ ਬੰਗਲਾਦੇਸ਼ ਟੀਮ ਨੂੰ ਪਹਿਲੀ ਵਾਰ ਚੈਂਪੀਅਨਸ ਟਰਾਫੀ  ਦੇ ਸੈਮੀਫਾਈਨਲ ਵਿੱਚ ਪਹੁੰਚਇਆ ਸੀ। ਹਾਲਾਂਕਿ ਉਨ੍ਹਾਂ ਦਾ ਪ੍ਰਦਰਸ਼ਨ ਉਮੀਦਾਂ ਮੁਤਾਬਕ ਵਧੀਆ ਨਹੀਂ ਰਿਹਾ ਪਰ ਉਨ੍ਹਾਂ ਦੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਪਹਿਲੀ ਵਾਰ ਕਿਸੇ ਆਈ.ਸੀ.ਸੀ. ਟੂਰਨਾਮੈਂਟ ਦੇ ਸੈਮੀਫਾਈਨਲ ਵਿੱਚ ਆਪਣੀ ਜਗ੍ਹਾ ਬਣਾਈ ਸੀ।
ਬੰਗਲਾਦੇਸ਼ ਕ੍ਰਿਕਟ ਬੋਰਡ ਦੇ ਅਧਿਕਾਰਕ ਡਾਕਟਰ ਦੇਬਾਸ਼ੀਸ਼ ਚੌਧਰੀ ਨੇ ਮੁਰਤਜਾ ਦੀ ਤਬੀਅਤ ਨੂੰ ਲੈ ਕੇ ਦੱਸਿਆ ਕਿ ਮਸ਼ਰਫੇ ਮੁਰਤਜਾ ਨੂੰ ਜ਼ਿਆਦਾ ਗੰਭੀਰ ਰੋਗ ਨਹੀਂ ਹੈ। ਉਨ੍ਹਾਂ ਨੂੰ ਸਵੇਰੇ ਖੂਨ ਦੀ ਉਲਟੀ ਹੋਈ ਅਤੇ ਉਹ ਪਰਿਵਾਰ ਨਾਲ ਹਸਪਤਾਲ ਚੈਕ-ਅੱਪ ਲਈ ਚਲੇ ਗਏ। ਚੈੱਕ-ਅੱਪ ਕਰਾਉਣ ਦੇ ਬਾਅਦ ਉਨ੍ਹਾਂ ਦੀਆਂ ਸਾਰੀਆਂ ਰਿਪੋਰਟਾਂ ਠੀਕ ਆਈਆਂ ਹਨ। ਉਹ ਹੁਣ ਪੂਰੀ ਤਰ੍ਹਾਂ ਨਾਲ ਠੀਕ ਹਨ ਅਤੇ ਹੁਣ ਜ਼ਿਆਦਾ ਸਮੇਂ ਤੱਕ ਹਸਪਤਾਲ ਵਿਚ ਐਡਮਿਟ ਨਹੀਂ ਰਹਿਣਗੇ।
ਤੇਜ਼ ਗੇਂਦਬਾਜ਼ ਮੁਰਤਜਾ ਦੀ ਤਬੀਅਤ ਕਾਫ਼ੀ ਦਿਨਾਂ ਤੋਂ ਠੀਕ ਨਹੀਂ ਚੱਲ ਰਹੀ ਸੀ ਜਿਸਦਾ ਅਸਰ ਉਨ੍ਹਾਂ ਦੇ ਖੇਡ ਉੱਤੇ ਵੀ ਵਿਖਾਈ ਦੇ ਰਿਹਾ ਸੀ ਪਰ ਖੂਨ ਦੀ ਉਲਟੀ ਹੋਣ ਦੇ ਬਾਅਦ ਹੁਣ ਉਨ੍ਹਾਂ ਨੇ ਆਪਣੇ ਸਾਰੇ ਮੈਡੀਕਲ ਚੈੱਕ-ਅੱਪ ਕਰਾਏ ਹਨ। ਬੰਗਲਾਦੇਸ਼ ਕ੍ਰਿਕਟ ਲਈ ਇਹ ਪਿਛਲੇ 2 ਹਫ਼ਤਿਆਂ ਵਿੱਚ ਦੂਜੀ ਵਾਰ ਮੌਕਾ ਹੈ ਜਦੋਂ ਕਿਸੇ ਬੰਗਲਾਦੇਸ਼ੀ ਖਿਡਾਰੀ ਨੂੰ ਲੈ ਕੇ ਅਜਿਹੀ ਖਬਰ ਸਾਹਮਣੇ ਆਈ ਹੈ। ਮੁਰਤਜਾ ਤੋਂ ਪਹਿਲਾਂ ਸਾਬਾਕ ਬੰਗਲਾਦੇਸ਼ੀ ਕ੍ਰਿਕਟਰ ਖਾਲਿਦ ਮਹਿਮੂਦ ਨੂੰ ਵੀ ਸਟਰੋਕ ਤੋਂ ਗੁਜ਼ਰਨਾ ਪਿਆ ਸੀ।


Related News