ਬੈਂਕਿੰਗ ਸੈਕਟਰ ''ਚ ਨੌਕਰੀ ਕਰਨ ਦੇ ਚਾਹਵਾਨਾਂ ਲਈ Good News ! PNB ''ਚ ਨਿਕਲੀ ਭਰਤੀ, ਇੰਝ ਕਰੋ ਅਪਲਾਈ
Saturday, Feb 07, 2026 - 10:54 AM (IST)
ਵੈੱਬ ਡੈਸਕ- ਪੰਜਾਬ ਨੈਸ਼ਨਲ ਬੈਂਕ (PNB) 'ਚ ਨੌਕਰੀ ਕਰਨ ਦਾ ਸੁਨਹਿਰੀ ਮੌਕਾ ਹੈ। ਬੈਂਕ ਨੇ 5 ਹਜ਼ਾਰ ਤੋਂ ਵੱਧ ਅਹੁਦਿਆਂ 'ਤੇ ਅਪ੍ਰੈਂਟਿਸ ਦੀਆਂ ਭਰਤੀਆਂ ਕੱਢੀਆਂ ਹਨ। ਇਸ ਭਰਤੀ ਲਈ ਆਨਲਾਈਨ ਰਜਿਸਟਰੇਸ਼ਨ 8 ਫਰਵਰੀ ਤੋਂ ਸ਼ੁਰੂ ਹੋ ਰਹੀ ਹੈ।
ਅਹੁਦਿਆਂ ਦਾ ਵੇਰਵਾ
ਅਪ੍ਰੈਂਟਿਸ ਦੇ 5138 ਅਹੁਦਿਆਂ 'ਤੇ ਭਰਤੀਆਂ ਨਿਕਲੀਆਂ ਹਨ।
ਮੱਹਤਵਪੂਰਨ ਤਾਰੀਖ਼ਾਂ
ਅਪਲਾਈ ਕਰਨ ਦੀ ਪ੍ਰਕਿਰਿਆ 8 ਫਰਵਰੀ 2026 ਤੋਂ ਸ਼ੁਰੂ ਹੋਵੇਗੀ।
ਉਮੀਦਵਾਰ 24 ਫਰਵਰੀ 2026 ਤੱਕ ਅਪਲਾਈ ਕਰ ਸਕਦੇ ਹਨ।
1 ਮਾਰਚ 2026 ਨੂੰ ਲਿਖਤੀ ਪ੍ਰੀਖਿਆ ਹੋਵੇਗੀ।
ਸਿੱਖਿਆ ਯੋਗਤਾ
ਉਮੀਦਵਾਰ ਕੋਲ ਕਿਸੇ ਮਾਨਤਾ ਪ੍ਰਾਪਤ ਇੰਸਟੀਚਿਊਟ/ਕਾਲਜ ਅਤੇ ਯੂਨੀਵਰਸਿਟੀ ਤੋਂ ਗਰੈਜੂਏਟ ਦੀ ਡਿਗਰੀ ਹੋਣੀ ਚਾਹੀਦੀ ਹੈ।
ਉਮਰ
ਉਮੀਦਵਾਰ ਦੀ ਉਮਰ 20 ਤੋਂ 28 ਸਾਲ ਤੱਕ ਹੋਣੀ ਚਾਹੀਦੀ ਹੈ। ਉਮਰ ਦੀ ਗਣਨਾ 1 ਜਨਵਰੀ 2026 ਦੇ ਆਧਾਰ 'ਤ ਕੀਤੀ ਜਾਵੇਗੀ।
ਇੰਝ ਕਰੋ ਅਪਲਾਈ
ਉਮੀਦਵਾਰ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।
ਵਧੇਰੇ ਜਾਣਕਾਰੀ ਲਈ ਨੋਟੀਫਿਕੇਸ਼ਨ ਲਿੰਕ 'ਤੇ ਕਲਿੱਕ ਕਰੋ।
