ਅਫਗਾਨ ਟੀਮ ਦੀ ਵੈਸਟ ਇੰਡੀਜ਼ 'ਤੇ 63 ਦੌੜਾਂ ਨਾਲ ਜਿੱਤ

06/10/2017 9:18:36 AM

ਸੇਂਟ ਲੁਸੀਆ— ਅਫਗਾਨਿਸਤਾਨ ਤੇ ਵੈਸਟ ਇੰਡੀਜ਼ ਵਿਚਕਾਰ ਪਹਿਲਾ ਵਨ-ਡੇ ਖੇਡਿਆ ਜਾ ਰਿਹਾ ਹੈ। ਅਫਗਾਨਿਸਤਾਨ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਅਫਗਾਨਿਸਤਾਨ ਟੀਮ ਵਲੋਂ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਵੈਸਟ ਇੰਡੀਜ਼ ਨੂੰ 213 ਦੌੜਾਂ ਦਾ ਟੀਚਾ ਦਿੱਤਾ।
ਅਫਗਾਨਿਸਤਾਨ ਟੀਮ ਵਲੋਂ ਸ਼ਾਨਦਾਰ ਬੱਲੇਬਾਜ਼ੀ ਕਰਦੇ ਹੋਏ ਜਾਵੇਦ ਅਹਿਮਦੀ ਨੇ 81 ਦੌੜਾਂ ਦਾ ਯੋਗਦਾਨ ਦਿੱਤਾ, ਜਿਸ 'ਚ 8 ਚੌਕੇ ਅਤੇ 2 ਛੱਕੇ ਸ਼ਾਮਲ ਹਨ। ਗੁਲਬਦੀਨ ਨਾਇਬ ਨੇ 41 ਦੌੜਾਂ 'ਚ 3 ਚੌਕੇ ਤੇ 2 ਛੱਕੇ ਲਗਾਏ। ਵੈਸਟ ਇੰਡੀਜ਼ ਟੀਮ ਵਲੋਂ ਗੇਂਦਬਾਜ਼ੀ ਕਰਦੇ ਹੋਏ ਐਸ਼ਲੇ ਨਰਸ ਨੇ 2 ਵਿਕਟਾਂ ਹਾਸਲ ਕੀਤੀਆਂ।
ਜਵਾਬ 'ਚ ਵੈਸਟ ਇੰਡੀਜ਼ ਦੀ ਟੀਮ 44.4 ਓਵਰਾਂ 'ਚ 149 ਦੌੜਾਂ 'ਤੇ ਆਲ ਆਊਟ ਹੋ ਗਈ। ਵੈਸਟ ਇੰਡੀਜ਼ ਦਾ ਕੋਈ ਵੀ ਗੇਂਦਬਾਜ਼ ਅਰਧ ਸੈਂਕੜੇ ਤੱਕ ਨਾ ਪੁੱਜ ਸਕੇ। ਇੰਡੀਜ਼ ਟੀਮ ਵਲੋਂ ਸ਼ਾਹੀ ਹੋਪ (35) ਅਤੇ ਲਿਵਸ (21) ਨੇ ਸਭ ਤੋ ਜ਼ਿਆਦਾ ਦੌੜਾਂ ਬਣਾਈਆਂ। ਪਰ ਅਫਗਾਨ ਗੇਂਦਬਾਜ਼ਾਂ ਅੱਗੇ ਉਹ ਵੀ ਜ਼ਿਆਦਾ ਸਮਾਂ ਨਾ ਟਿੱਕ ਸਕੇ ਤੇ ਉਨ੍ਹਾਂ ਤੋਂ ਬਾਅਦ ਇੰਡੀਜ਼ ਦੀ ਪੂਰੀ ਟੀਮ 149 'ਤੇ ਆਲ ਆਊਟ ਹੋ ਗਈ।


Related News