ਏਸ਼ੀਆ ਕੱਪ 2022 ਦੇ ਸੁਪਰ-4 ਲਈ ਅਫਗਾਨਿਸਤਾਨ ਨੇ ਕੀਤਾ ਸਭ ਤੋਂ ਪਹਿਲਾਂ ਕੁਆਲੀਫਾਈ

08/31/2022 2:56:55 PM

ਨਵੀਂ ਦਿੱਲੀ-  ਸਪਿਨਰ ਮੁਜੀਬ ਉਰ ਰਹਿਮਾਨ ਤੇ ਰਾਸ਼ਿਦ ਖ਼ਾਨ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਅਫ਼ਗਾਨਿਸਤਾਨ ਨੇ ਗਰੁੱਪ-ਏ ਦੇ ਮੈਚ ਵਿਚ ਆਪਣੇ ਤੋਂ ਕਾਫੀ ਮਜ਼ਬੂਤ ਮੰਨੀ ਜਾ ਰਹੀ ਬੰਗਲਾਦੇਸ਼ ਦੀ ਟੀਮ ਨੂੰ 127 ਦੌੜਾਂ 'ਤੇ ਰੋਕਿਆ ਤੇ ਫਿਰ 18.3 ਓਵਰਾਂ ਵਿਚ ਤਿੰਨ ਵਿਕਟਾਂ ਦੇ ਨੁਕਸਾਨ 'ਤੇ ਟੀਚਾ ਹਾਸਲ ਕਰ ਲਿਆ। 

ਇਹ ਵੀ ਪੜ੍ਹੋ : ਏਸ਼ੀਆ ਕੱਪ : ਬੰਗਲਾਦੇਸ਼ ਖਿਲਾਫ ਰਾਸ਼ਿਦ ਖਾਨ ਦੀ ਸ਼ਾਨਦਾਰ ਗੇਂਦਬਾਜ਼ੀ, ਟਿਮ ਸਾਊਥੀ ਨੂੰ ਛੱਡਿਆ ਪਿੱਛੇ

ਇਸ ਨਾਲ ਅਫ਼ਗਾਨਿਸਤਾਨ ਦੀ ਟੀਮ ਏਸ਼ੀਆ ਕੱਪ ਦੇ ਸੁਪਰ-4 ਲਈ ਕੁਆਲੀਫਾਈ ਕਰਨ ਵਾਲੀ ਪਹਿਲੀ ਟੀਮ ਬਣ ਗਈ। ਸ਼ਾਰਜਾਹ ਵਿਚ ਖੇਡੇ ਗਏ ਮੈਚ ਵਿਚ ਬੰਗਲਾਦੇਸ਼ ਦੇ ਕਪਤਾਨ ਸ਼ਾਕਿਬ ਅਲ ਹਸਨ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਕੀਤਾ ਪਰ ਮੁਜੀਬ ਨੇ ਇਸ ਫ਼ੈਸਲੇ ਨੂੰ ਗ਼ਲਤ ਸਾਬਤ ਕਰਨ ਵਿਚ ਕੋਈ ਕਸਰ ਨਹੀਂ ਛੱਡੀ।

ਇਹ ਵੀ ਪੜ੍ਹੋ : IND vs PAK : ਹਾਰਦਿਕ ਪੰਡਯਾ ਨੇ ਛੱਕਾ ਲਾ ਕੇ ਜਿਤਾਇਆ ਮੈਚ ਤਾਂ ਅਫਗਾਨ ਪ੍ਰਸ਼ੰਸਕ ਨੇ ਇੰਝ ਮਨਾਈ ਖ਼ੁਸ਼ੀ

ਮੁਜੀਬ ਨੇ ਆਪਣੇ ਪਹਿਲੇ ਹੀ ਓਵਰ ਦੀ ਛੇਵੀਂ ਗੇਂਦ 'ਤੇ ਮੁਹੰਮਦ ਨਈਮ (06) ਨੂੰ ਬੋਲਡ ਕਰ ਕੇ ਬੰਗਲਾਦੇਸ਼ ਨੂੰ ਪਹਿਲਾ ਝਟਕਾ ਦਿੱਤਾ। ਉਨ੍ਹਾਂ ਨੇ ਅਨਾਮੁਲ ਹੱਕ ਤੇ ਸ਼ਾਕਿਬ ਅਲ ਹਸਨ ਨੂੰ ਵੀ ਆਊਟ ਕੀਤਾ। ਰਹੀ ਸਹੀ ਕਸਰ ਰਾਸ਼ਿਦ ਖ਼ਾਨ ਨੇ ਤਿੰਨ ਵਿਕਟਾਂ ਹਾਸਲ ਕਰ ਕੇ ਕੱਢ ਦਿੱਤੀ। ਬੰਗਲਾਦੇਸ਼ ਦੀ ਟੀਮ ਇਨ੍ਹਾਂ ਝਟਕਿਆਂ ਤੋਂ ਬਾਅਦ ਸੰਭਲ ਨਹੀਂ ਸਕੀ। ਉਨ੍ਹਾਂ ਵੱਲੋਂ ਮੋਸਾਦੇਕ ਹੁਸੈਨ ਨੇ ਸਭ ਤੋਂ ਵੱਧ ਅਜੇਤੂ 48 ਦੌੜਾਂ ਬਣਾਈਆਂ। ਟੀਚੇ ਦਾ ਪਿੱਛਾ ਕਰਨ ਵਿਚ ਅਫ਼ਗਾਨਿਸਤਾਨ ਨੂੰ ਜ਼ਿਆਦਾ ਮੁਸ਼ਕਲ ਮਹਿਸੂਸ ਨਹੀਂ ਹੋਈ। ਇਬ੍ਰਾਹੀਮ ਜ਼ਾਦਰਾਨ ਦੀਆਂ ਅਜੇਤੂ 42 ਤੇ ਨਜੀਬੁੱਲ੍ਹਾ ਦੀਆਂ ਅਜੇਤੂ 43 ਦੌੜਾਂ ਦੀ ਬਦੌਲਤ ਅਫ਼ਗਾਨਿਸਤਾਨ ਨੇ ਆਸਾਨ ਜਿੱਤ ਹਾਸਲ ਕਰ ਲਈ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ। 


Tarsem Singh

Content Editor

Related News