ਅਫਗਾਨਿਸਤਾਨ ਕ੍ਰਿਕਟਰ ਜਜਈ ਹੋਇਆ ਭਿਆਨਕ ਕਾਰ ਹਾਦਸੇ ਦਾ ਸ਼ਿਕਾਰ

Tuesday, Jun 23, 2020 - 12:56 AM (IST)

ਅਫਗਾਨਿਸਤਾਨ ਕ੍ਰਿਕਟਰ ਜਜਈ ਹੋਇਆ ਭਿਆਨਕ ਕਾਰ ਹਾਦਸੇ ਦਾ ਸ਼ਿਕਾਰ

ਨਵੀਂ ਦਿੱਲੀ- ਅਫਗਾਨਿਸਤਾਨ ਦੇ ਵਿਕਟਕੀਪਰ ਬੱਲੇਬਾਜ਼ ਜਜਈ ਭਿਆਨਕ ਕਾਰ ਹਾਦਸੇ ਦਾ ਸ਼ਿਕਾਰ ਹੋ ਗਏ। ਹਾਲਾਂਕਿ ਰਾਹਤ ਦੀ ਖਬਰ ਇਬ ਰਹੀ ਕਿ ਉਸ ਨੂੰ ਜ਼ਿਆਦਾਂ ਸੱਟਾਂ ਨਹੀਂ ਲੱਗੀਆਂ। ਘਟਨਾ ਸਥਾਨ ਦੇ ਵਾਰੇ 'ਚ ਅਫਗਾਨਿਸਤਾਨ ਕ੍ਰਿਕਟ ਟੀਮ ਦੇ ਮੀਡੀਆ ਮੈਨੇਜਰ ਮੁਹੰਮਦ ਇਬਰਾਹਿਮ ਨੇ ਸੋਸ਼ਲ ਮੀਡੀਆ ਦੇ ਜਰੀਏ ਦੱਸਿਆ। ਇਬਰਾਹਿਮ ਨੇ ਸੋਸ਼ਲ ਮੀਡੀਆ 'ਤੇ ਜ਼ਖਮੀ ਜਜਈ ਤੇ ਬੁਰੀ ਤਰ੍ਹਾਂ ਨੁਕਸਾਨੀ ਕਾਰ ਦੀ ਫੋਟੋ ਸ਼ੇਅਰ ਕੀਤੀ ਸੀ। ਜਜਈ ਦੇ ਸਿਰ 'ਤੇ ਪੱਟੀ ਬੰਨੀ ਹੋਈ ਦਿਖਦੀ ਹੈ ਜਦਕਿ ਲਾਲ ਰੰਗ ਦੀ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ ਹੈ।

PunjabKesari

ਇਬਰਾਹਿਮ ਨੇ ਆਪਣੇ ਟਵੀਟ 'ਚ ਲਿਖਿਆ ਹੈ- ਨੈਸ਼ਨਲ ਕ੍ਰਿਕਟ ਟੀਮ ਦੇ ਵਿਕਟਕੀਪਰ ਬੱਲੇਬਾਜ਼ ਅਸਫਰ ਜਜਈ ਕਾਰ ਹਾਦਸੇ 'ਚ ਬਚ ਗਏ ਹਨ। ਉਸਦੇ ਸਿਰ 'ਤੇ ਸੱਟ ਲੱਗੀ ਹੈ ਜਦਕਿ ਕਾਰ ਸਭ ਤੋਂ ਜ਼ਿਆਦਾ ਨੁਕਸਾਨੀ ਗਈ ਹੈ। ਪ੍ਰਮਾਤਮਾ ਤੁਹਾਨੂੰ ਜਲਦ ਠੀਕ ਕਰੇ। ਅਸਫਰ ਜਜਈ ਨੂੰ ਪਹਿਲੀ ਵਾਰ ਅਫਗਾਨਿਸਤਾਨ ਦੀ ਟੀਮ 'ਚ ਜਗ੍ਹਾ ਕ੍ਰਿਕਟ ਵਿਸ਼ਵ ਕੱਪ ਦੇ ਦੌਰਾਨ ਮਿਲੀ ਸੀ। ਦਰਅਸਲ, ਮੁਹੰਮਦ ਸ਼ਹਿਜਾਦ ਦੇ ਵਿਵਾਦ 'ਚ ਫਸਣ ਤੋਂ ਬਾਅਦ ਉਨ੍ਹਾਂ ਨੂੰ ਅਫਗਾਨਿਸਤਾਨੀ ਟੀਮ ਤੋਂ ਬਾਹਰ ਕਰ ਦਿੱਤਾ ਸੀ। ਉਸਦੀ ਜਗ੍ਹਾ ਜਜਈ ਨੇ ਲਈ ਸੀ।


author

Gurdeep Singh

Content Editor

Related News