ਅੰਡਰ-19 ਵਿਸ਼ਵ ਕੱਪ : ਅਫਗਾਨਿਸਤਾਨ ਨੇ ਦੱ. ਅਫਰੀਕਾ ਨੂੰ 7 ਵਿਕਟਾਂ ਨਾਲ ਹਰਾਇਆ
Friday, Jan 17, 2020 - 11:40 PM (IST)

ਕਿਮਬਰਲੇ— ਲੈੱਗ ਸਪਿਨਰ ਸ਼ਫੀਕੁੱਲਾਹ ਗੱਫਾਰੀ ਨੇ 15 ਦੌੜਾਂ 'ਤੇ 6 ਵਿਕਟਾਂ ਹਾਸਲ ਕੀਤੀਆਂ ਜਿਸ ਨਾਲ ਅਫਗਾਨਿਸਤਾਨ ਨੇ ਆਈ. ਸੀ. ਸੀ. ਅੰਡਰ-19 ਵਿਸ਼ਵ ਕੱਪ ਦੇ ਪਹਿਲੇ ਮੈਚ 'ਚ ਦੱਖਣੀ ਅਫਰੀਕਾ ਨੂੰ 7 ਵਿਕਟਾਂ ਨਾਲ ਹਰਾਇਆ। ਦੱਖਣੀ ਅਫਰੀਕਾ ਦੀ ਟੀਮ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 29.1 ਓਵਰਾਂ 'ਚ 129 ਦੌੜਾਂ 'ਤੇ ਢੇਰ ਹੋ ਗਈ। ਉਸਦੇ ਕੇਵਲ ਤਿੰਨ ਖਿਡਾਰੀ ਬ੍ਰਾਇਸ ਪਰਸਨਸ (40), ਲਯੂਕ (25) ਤੇ ਗੇਰਾਲਡ ਕੋਏਟਜੀ (38) ਨੇ ਦੌੜਾਂ ਬਣਾਈਆਂ। ਇਸ ਦੇ ਜਵਾਬ 'ਚ ਅਫਗਾਨਿਸਤਾਨ ਨੇ ਇਬ੍ਰਾਹਿਮ ਜਾਦਰਾਨ (52) ਤੇ ਇਮਰਾਨ (57) ਦੇ ਅਰਧ ਸੈਂਕੜਿਆਂ ਦੀ ਮਦਦ ਨਾਲ 25 ਓਵਰਾਂ 'ਚ ਹੀ ਟੀਚਾ ਹਾਸਲ ਕਰ ਲਿਆ।