ਐਰੋਫਲੋਟ ਇੰਟਰਨੈਸ਼ਨਲ ਸ਼ਤਰੰਜ ਟੂਰਨਾਮੈਂਟ : 14 ਸਾਲਾ ਅਦਿਨ ਬਣਿਆ ਜੇਤੂ

Saturday, Feb 29, 2020 - 12:18 AM (IST)

ਐਰੋਫਲੋਟ ਇੰਟਰਨੈਸ਼ਨਲ ਸ਼ਤਰੰਜ ਟੂਰਨਾਮੈਂਟ : 14 ਸਾਲਾ ਅਦਿਨ ਬਣਿਆ ਜੇਤੂ

ਮਾਸਕੋ (ਨਿਕਲੇਸ਼ ਜੈਨ)- ਰੂਸ ਵਿਚ ਅਜ਼ਰਬੈਜਾਨ ਦੇ 14 ਸਾਲਾ ਅਦਿਨ ਸੁਲੇਮਾਨਲੀ ਨੇ ਇਤਿਹਾਸ ਰਚਦੇ ਹੋਏ ਸਭ ਤੋਂ ਘੱਟ ਉਮਰ ਵਿਚ ਐਰੋਫਲੋਟ ਓਪਨ ਦਾ ਜੇਤੂ ਬਣਨ ਦਾ ਕਾਰਨਾਮਾ ਕਰ ਦਿੱਤਾ। ਆਖਰੀ ਰਾਊਂਡ ਵਿਚ ਉਸ ਨੇ ਹਮਵਤਨ ਮਾਮੇਦੋਵ ਰੌਫ ਨਾਲ ਡਰਾਅ ਖੇਡਦੇ ਹੋਏ 6.5 ਅੰਕ ਬਣਾ ਲਏ ਪਰ ਉਸਦੇ ਨਾਲ ਮਾਮੇਦੋਵ, ਆਖਰੀ ਰਾਊਂਡ ਵਿਚ ਜਿੱਤ ਦਰਜ ਕਰਨ ਵਾਲਾ ਭਾਰਤ ਦਾ ਅਰਿੰਵਦ ਚਿਦਾਂਬਰਮ ਤੇ ਕਜ਼ਾਕਿਸਤਾਨ ਦਾ ਰਿਨਾਤ ਜੁਮਾਬਯੇਵ ਵੀ 6.5 ਅੰਕਾਂ 'ਤੇ ਪਹੁੰਚ ਗਿਆ ਪਰ ਫਿਰ ਕਾਲੇ ਮੋਹਰਿਆਂ ਨਾਲ ਟੂਰਨਾਮੈਂਟ ਵਿਚ ਜਿੱਤ ਦਰਜ ਕਰਨ ਦੇ ਕਾਰਣ ਬਿਹਤਰ ਟਾਈਬ੍ਰੇਕ ਦੇ ਆਧਾਰ 'ਤੇ ਖਿਤਾਬ ਅਦਿਨ ਦੇ ਨਾਂ ਰਿਹਾ, ਜਦਕਿ ਰਿਨਾਤ, ਮਾਮੇਦੋਵ ਤੇ ਅਰਵਿੰਦ ਕ੍ਰਮਵਾਰ ਦੂਜੇ ਤੋਂ ਚੌਥੇ ਸਥਾਨ 'ਤੇ ਰਹੇ।
ਭਾਰਤ ਦਾ ਇਕ ਹੋਰ ਖਿਡਾਰੀ ਅਧਿਬਨ ਭਾਸਕਰਨ 7ਵੇਂ ਸਥਾਨ 'ਤੇ ਰਿਹਾ। ਪ੍ਰਤੀਯੋਗਿਤਾ ਵਿਚ ਸਨਸਨੀ ਬਣ ਕੇ ਉਭਰੇ 12 ਸਾਲਾ ਭਾਰਤ ਦੇ ਸੁਬਰਾਮਣੀਅਮ ਨੇ ਆਖਰੀ ਰਾਊਂਡ ਵਿਚ ਰੂਸ ਦੇ ਇਕ ਹੋਰ ਧਾਕੜ ਖਿਡਾਰੀ ਮੈਕਿਸਮ ਚਿਗੇਵ ਨੂੰ ਹਰਾ ਕੇ 11ਵਾਂ ਸਥਾਨ ਹਾਸਲ ਕੀਤਾ। ਹੋਰਨਾਂ ਭਾਰਤੀ ਖਿਡਾਰੀਆਂ ਵਿਚ 5.5 ਅੰਕ ਬਣਾ ਕੇ ਪ੍ਰਗਿਆਨੰਦਾ 15ਵੇਂ, ਸੇਥੂਰਮਨ ਐੱਸ. ਪੀ. 17ਵੇਂ, ਰੌਣ ਸਾਧਵਾਨੀ 18ਵੇਂ ਤੇਂ ਤੇ ਅਰਜੁਨ ਐਰਗਾਸੀ 25ਵੇਂ ਸਥਾਨ 'ਤੇ ਰਹੇ।

 

author

Gurdeep Singh

Content Editor

Related News