ਅਦਿਤੀ ਨੇ ਆਪਣੇ ਕਰੀਅਰ ਦਾ ਸਰਵਸ੍ਰੇਸ਼ਠ ਤੀਜਾ ਸਥਾਨ ਹਾਸਲ ਕੀਤਾ
Sunday, Jul 18, 2021 - 07:56 PM (IST)
ਮਿਡਲੈਂਡ- ਭਾਰਤ ਦੀ ਅਦਿਤੀ ਅਸ਼ੋਕ ਤੇ ਥਾਈਲੈਂਡ ਦੀ ਪਜਾਰੀ ਅੰਨਾਰੂਕਰਨ ਐੱਲ. ਪੀ. ਜੀ. ਏ. ਵਿਚ ਆਪਣੇ ਪਹਿਲੇ ਖਿਤਾਬ ਤੋਂ ਖੁੰਝ ਗਈ ਪਰ 'ਡਾਓ ਗ੍ਰੇਟ ਲੇਕ ਬੇ ਆਮੰਤਰਣ ਗੋਲਫ ਟੂਰਨਾਮੈਂਟ' 'ਚ ਉਹ ਸੰਯੁਕਤ ਤੀਜਾ ਸਥਾਨ ਹਾਸਲ ਕਰਨ ਵਿਚ ਸਫਲ ਰਹੀ। ਪਹਿਲੇ ਤਿੰਨ ਦੌਰ ਵਿਚ ਬੋਗੀ ਨਹੀਂ ਕਰਨੀ ਵਾਲੀ ਅਦਿਤੀ ਅਤੇ ਪਜਾਰੀ ਦੀ ਜੋੜੀ ਨੇ ਚਾਰ ਅੰਡਰ 66 ਦਾ ਕਾਰਡ ਖੇਡਿਆ।
ਇਸ ਵਿਚਾਲੇ ਦੋਵਾਂ ਨੇ ਆਖਰੀ ਹੋਲ ਵਿਚ ਬੋਗੀ ਵੀ ਕੀਤੀ। ਉਨ੍ਹਾਂ ਦੋਵਾਂ ਦਾ ਕੁੱਲ ਯੋਗ 19 ਅੰਡਰ ਰਿਹਾ ਅਤੇ ਉਨ੍ਹਾਂ ਨੇੰ ਆਪਣੇ ਕਰੀਅਰ ਦਾ ਸਰਵਸ੍ਰੇਸ਼ਠ ਤੀਜਾ ਸਥਾਨ ਹਾਸਲ ਕੀਤਾ। ਥਾਈਲੈਂਡ ਦੀ ਜੁਤਾਨਗਰਨ ਬਹਨਾਂ ਆਰੀਆ ਅਤੇ ਮੋਰੀਆ (24 ਅੰਡਰ) ਨੇ ਖਿਤਾਬ ਜਿੱਤਿਆ, ਜਦਕਿ ਮੌਜੂਦਾ ਚੈਂਪੀਅਨ ਸਾਈਡਨੀ ਕਲੇਂਟਨ ਤੇ ਜੈਸਮੀਨ ਸੁਵਾਨਾਪੁਰਾ (21 ਅੰਡਰ) ਨੇ ਦੂਜਾ ਸਥਾਨ ਹਾਸਲ ਕੀਤਾ। ਅਦਿਤੀ ਅਤੇ ਪਰਾਜੀ ਨੇ ਏ ਲਿਮ ਤੇ ਪੀਲਿਮੀ ਨੋਹ ਦੇ ਨਾਲ ਸਾਂਝੇ ਤੌਰ 'ਤੇ ਤੀਜਾ ਸਥਾਨ ਹਾਸਲ ਕੀਤਾ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।