ਅਦਿਤੀ LPGA ਦੇ ਦਾਨਾ ਓਪਨ ''ਚ ਸਾਂਝੇ ਤੌਰ ''ਤੇ 5ਵੇਂ ਸਥਾਨ ''ਤੇ

07/14/2023 5:43:19 PM

ਸਪੋਰਟਸ ਡੈਸਕ- ਭਾਰਤ ਦੀ ਅਦਿਤੀ ਅਸ਼ੋਕ ਨੇ ਲੇਡੀਜ਼ ਪੀਜੀਏ ਟੂਰ 'ਤੇ ਦਾਨਾ ਓਪਨ ਦੇ ਪਹਿਲੇ ਦੌਰ 'ਚ ਪੰਜ ਅੰਡਰ 66 ਦੇ ਬੋਗੀ-ਫ੍ਰੀ ਨਾਲ ਸ਼ਾਨਦਾਰ ਸ਼ੁਰੂਆਤ ਕੀਤੀ। ਉਹ ਪਹਿਲੇ ਦਿਨ ਦੀ ਖੇਡ ਤੋਂ ਬਾਅਦ ਅੱਠ ਖਿਡਾਰੀਆਂ ਨਾਲ ਪੰਜਵੇਂ ਸਥਾਨ 'ਤੇ ਹੈ। ਉਹ ਸਾਂਝੇ ਤੌਰ 'ਤੇ-ਟੌਪਰ ਸਵੀਡਨ ਦੀ ਲਿਨ ਗ੍ਰਾਂਟ ਅਤੇ ਥਾਈਲੈਂਡ ਦੀ ਜਾਰਵੀ ਬੂਨਚੈਂਟ ਤੋਂ ਦੋ ਸ਼ਾਟ ਪਿੱਛੇ ਹੈ। ਉਨ੍ਹਾਂ ਨੇ ਦੂਜੇ, ਤੀਜੇ, ਅੱਠਵੇਂ, 12ਵੇਂ ਅਤੇ 17ਵੇਂ ਹੋਲ 'ਚ ਬਰਡੀ ਲਗਾਈ।

PunjabKesari
ਅਟਵਾਲ 72 ਦੇ ਸਕੋਰ ਦੇ ਨਾਲ ਸੰਯੁਕਤ 29ਵੇਂ ਸਥਾਨ 'ਤੇ 
ਇਸ ਦੇ ਨਾਲ ਹੀ ਭਾਰਤੀ ਗੋਲਫਰ ਅਰਜੁਨ ਅਟਵਾਲ ਨੇ 'ਪੀਜੀਏ ਟੂਰ' ਦੀ 'ਕੋਲਿਗ ਕੰਪਨੀਜ਼ ਚੈਂਪੀਅਨਸ਼ਿਪ' ਦੇ ਪਹਿਲੇ ਦਿਨ ਖਰਾਬ ਸ਼ੁਰੂਆਤ ਤੋਂ ਉਭਰਦੇ ਹੋਏ ਦੋ ਓਵਰ 72 ਦਾ ਕਾਰਡ ਖੇਡਿਆ। ਸਾਢੇ ਤਿੰਨ ਲੱਖ ਡਾਲਰ (ਲਗਭਗ 28.76 ਕਰੋੜ ਰੁਪਏ) ਇਨਾਮੀ ਟੂਰਨਾਮੈਂਟ ਦੇ ਉਹ ਪਹਿਲੇ ਦੌਰ ਤੋਂ ਬਾਅਦ ਸੰਯੁਕਤ 29ਵੇਂ ਸਥਾਨ 'ਤੇ ਹੈ। ਅਟਵਾਲ ਨੇ ਚੌਥੇ ਹੋਲ 'ਚ ਡਬਲ ਬੋਗੀ ਕਰਕੇ ਤਿੰਨ ਬਰਡੀ ਕਾਰਡ ਬਣਾਏ। ਇਸ ਤੋਂ ਬਾਅਦ ਉਹ ਇੱਕ ਹੋਰ ਬੋਗੀ ਕਰਕੇ ਬੈਠੇ।

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Aarti dhillon

Content Editor

Related News