ਅਬੁ ਧਾਬੀ ਟੀ-10 ਲੀਗ : ਬਾਂਗਲਾ ਟਾਈਗਰਸ ਨੇ ਮਰਾਠਾ ਅਰੇਬੀਅਨਸ ਨੂੰ ਹਰਾਇਆ

Sunday, Jan 31, 2021 - 01:35 PM (IST)

ਅਬੁ ਧਾਬੀ ਟੀ-10 ਲੀਗ : ਬਾਂਗਲਾ ਟਾਈਗਰਸ ਨੇ ਮਰਾਠਾ ਅਰੇਬੀਅਨਸ ਨੂੰ ਹਰਾਇਆ

ਅਬੁ ਧਾਬੀ— ਬਾਂਗਲਾ ਟਾਈਗਰਸ ਨੇ ਸ਼ਨੀਵਾਰ ਨੂੰ ਇੱਥੇ ਅਬੁ ਧਾਬੀ ਟੀ-10 ਕ੍ਰਿਕਟ ਟੂਰਨਾਮੈਂਟ ’ਚ ਸਾਬਕਾ ਚੈਂਪੀਅਨ ਮਰਾਠਾ ਅਰੇਬੀਅਨਸ ਨੂੰ 6 ਵਿਕਟਾਂ ਨਾਲ ਹਰਾ ਦਿੱਤਾ। ਅਰੇਬੀਅਨਸ ਦੀ ਟੀਮ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਬਿਨਾ ਕੋਈ ਵਿਕਟ ਗੁਆਉਣ ਦੇ ਬਾਵਜੂਦ 10 ਓਵਰ ’ਚ 103 ਦੌੜਾਂ ਹੀ ਬਣਾ ਸਕੀ।

ਮੁਹੰਮਦ ਹਫ਼ੀਜ਼ ਨੇ 30 ਗੇਂਦਾਂ ’ਚ ਅਜੇਤੂ 61 ਦੌੜਾਂ ਬਣਾਈਆਂ। ਅਬਦੁਲ ਸ਼ਕੂਰ ਨੇ ਅਜੇਤੂ 34 ਦੌੜਾਂ ਦੀ ਪਾਰੀ ਖੇਡੀ। ਇਸ ਦੇ ਜਵਾਬ ’ਚ ਟਾਈਗਰਸ ਦੀ ਟੀਮ ਨੇ ਨਿਯਮਿਤ ਅੰਤਰਾਲ ’ਤੇ ਵਿਕਟ ਗੁਆਏ ਪਰ ਟੀਮ ਤੇਜ਼ੀ ਨਾਲ ਦੌੜਾਂ ਬਣਾਉਂਦੇ ਹੋਏ 8 ਓਵਰ ’ਚ ਚਾਰ ਵਿਕਟਾਂ ’ਤੇ 105 ਦੌੜਾਂ ਬਣਾ ਕੇ ਜਿੱਤ ਦਰਜ ਕਰਨ ’ਚ ਸਫਲ ਰਹੀ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।    


author

Tarsem Singh

Content Editor

Related News