ਅਭਿਮਨਿਊ ਪੌਰਾਣਿਕ ਨੇ 40ਵਾਂ ਕੈਪੇਲ ਲਾ ਗ੍ਰੈਂਡ ਸ਼ਤਰੰਜ ਓਪਨ 2024 ਜਿੱਤਿਆ
Thursday, Mar 14, 2024 - 04:52 PM (IST)

ਕੈਪੇਲ ਲਾ ਗ੍ਰੈਂਡ, ਫਰਾਂਸ (ਨਿਕਲੇਸ਼ ਜੈਨ) ਭਾਰਤ ਦੇ ਗ੍ਰੈਂਡ ਮਾਸਟਰ ਅਭਿਮਨਿਊ ਪੌਰਾਣਿਕ ਨੇ ਆਪਣੇ ਲਗਾਤਾਰ ਚੰਗੇ ਪ੍ਰਦਰਸ਼ਨ ਨੂੰ ਬਰਕਰਾਰ ਰੱਖਦੇ ਹੋਏ ਇਕ ਹੋਰ ਵੱਡਾ ਟੂਰਨਾਮੈਂਟ ਜਿੱਤ ਲਿਆ ਹੈ, ਅਭਿਮਨਿਊ ਨੇ 2686 ਰੇਟਿੰਗ ਦੇ ਪ੍ਰਦਰਸ਼ਨ ਨਾਲ ਫਰਾਂਸ ਦੇ ਬਹੁਤ ਹੀ ਵੱਕਾਰੀ ਕੈਪੇਲ ਲਾ ਗ੍ਰੈਂਡ ਓਪਨ ਦਾ 40ਵਾਂ ਐਡੀਸ਼ਨ ਜਿੱਤ ਲਿਆ ਹੈ।
ਇਸ 9 ਦੌਰ ਦੇ ਕਲਾਸੀਕਲ ਟੂਰਨਾਮੈਂਟ ਵਿੱਚ ਅਭਿਮਨਿਊ ਤੇ ਇਟਲੀ ਦੇ ਗ੍ਰੈਂਡ ਮਾਸਟਰ ਲੋਰੇਂਜ਼ੋ ਲੋਡੀਸੀ ਦੋਵੇਂ 7.5/9 ਅੰਕਾਂ ਨਾਲ 40ਵੇਂ ਸਥਾਨ 'ਤੇ ਸਨ ਪਰ ਬਿਹਤਰ ਟਾਈਬ੍ਰੇਕ ਕਾਰਨ ਅਭਿਮਨਿਊ ਜੇਤੂ ਬਣਨ ਵਿੱਚ ਕਾਮਯਾਬ ਰਹੇ ਜਦਕਿ ਲੋਰੇਂਜ਼ੋ ਨੂੰ ਦੂਜੇ ਸਥਾਨ 'ਤੇ ਹੀ ਸੰਤੁਸ਼ਟ ਹੋਣਾ ਪਿਆ।
ਇਨ੍ਹਾਂ ਦੋਵਾਂ ਤੋਂ ਇਲਾਵਾ 9 ਖਿਡਾਰੀ 7 ਅੰਕਾਂ 'ਤੇ ਸਨ ਪਰ ਇਨ੍ਹਾਂ 'ਚੋਂ ਇਟਲੀ ਦਾ ਇੰਟਰਨੈਸ਼ਨਲ ਮਾਸਟਰ ਅਲਬਰਟੋ ਬਾਰਪ ਤੀਜਾ ਸਥਾਨ ਹਾਸਲ ਕਰਨ 'ਚ ਕਾਮਯਾਬ ਰਿਹਾ। ਅਭਿਮਨਿਊ ਦਾ ਇਹ ਸਾਲ ਦਾ ਤੀਜਾ ਖਿਤਾਬ ਸੀ। ਇਸ ਤੋਂ ਪਹਿਲਾਂ, ਜਨਵਰੀ ਵਿੱਚ, ਉਸਨੇ 33ਵਾਂ ਕੇਰਸ ਮੈਮੋਰੀਅਲ ਬਲਿਟਜ਼ ਓਪਨ 2024 ਜਿੱਤਿਆ ਸੀ। ਫਿਰ ਉਸਨੇ ਬੰਗਲਾਦੇਸ਼ ਪੁਲਿਸ ਲਈ ਬੰਗਬੰਧੂ ਪ੍ਰੀਮੀਅਰ ਲੀਗ 2024 ਜਿੱਤੀ ਅਤੇ ਹੁਣ ਉਸਨੇ 2024 ਵਿੱਚ ਆਪਣਾ ਪਹਿਲਾ ਵਿਅਕਤੀਗਤ ਕਲਾਸੀਕਲ ਰੇਟਿੰਗ ਟੂਰਨਾਮੈਂਟ ਜਿੱਤਿਆ।