ਏਸ਼ੀਆਈ ਡਬਲਜ਼ ਸਕੁਐਸ਼ ਦੇ ਪਹਿਲੇ ਦਿਨ ਜਿੱਤੇ ਅਭੈ ਸਿੰਘ
Friday, Jul 05, 2024 - 02:56 PM (IST)

ਨਵੀਂ ਦਿੱਲੀ- ਏਸ਼ੀਆਈ ਖੇਡਾਂ ਦੇ ਤਮਗਾ ਜੇਤੂ ਅਭੈ ਸਿੰਘ ਨੇ ਭਾਰਤੀ ਚੁਣੌਤੀ ਦੀ ਅਗਵਾਈ ਕਰਦੇ ਹੋਏ ਮਲੇਸ਼ੀਆ ਦੇ ਜੋਹੋਰ ਵਿਚ ਚੱਲ ਰਹੀ ਏਸ਼ੀਅਨ ਡਬਲਜ਼ ਸਕੁਐਸ਼ ਚੈਂਪੀਅਨਸ਼ਿਪ ਦੇ ਪਹਿਲੇ ਦਿਨ ਆਪਣੇ ਦੋਵੇਂ ਵਰਗਾਂ 'ਚ ਜਿੱਤ ਦਰਜ ਕੀਤੀ ਹੈ। ਭਾਰਤੀ ਟੀਮ ਨੇ ਪੰਜ ਵਿੱਚੋਂ ਚਾਰ ਮੈਚ ਜਿੱਤੇ ਹਨ। ਅਭੈ ਅਤੇ ਵੇਲਾਵਨ ਸੇਂਥਿਲਕੁਮਾਰ ਨੇ ਪੁਰਸ਼ ਡਬਲਜ਼ ਵਿੱਚ ਫਿਲੀਪੀਨਜ਼ ਦੇ ਡੇਵਿਡ ਪੇਲੀਨੋ ਅਤੇ ਰੀਮਾਰਕ ਬੇਗੋਰਨੀਆ ਨੂੰ 2.0 ਨਾਲ ਹਰਾਇਆ। ਜਦੋਂ ਕਿ ਮਿਕਸਡ ਡਬਲਜ਼ ਵਿੱਚ ਅਭੈ ਅਤੇ ਜੋਸ਼ਨਾ ਚਿਨੱਪਾ ਨੇ ਫਿਲੀਪੀਨਜ਼ ਦੇ ਵੋਨੇ ਡਾਲਿਡਾ ਅਤੇ ਬੇਗੋਰਨੀਆ ਨੂੰ 11. 4, 11. 3 ਨਾਲ ਮਾਤ ਦਿੱਤੀ।
ਇਸ ਤੋਂ ਬਾਅਦ ਸਿੰਗਾਪੁਰ ਦੀ ਨਾਇਸ਼ਾ ਸਿੰਘ ਅਤੇ ਐਂਡਰਸ ਓਂਗ ਵੀ ਜੂਨ ਨੂੰ 11. 3, 11. 6 ਨਾਲ ਹਰਾਇਆ। ਮਹਿਲਾ ਡਬਲਜ਼ ਵਿੱਚ ਰਤਿਕਾ ਐੱਸ ਸੀਲਾਨ ਅਤੇ ਪੂਜਾ ਆਰਤੀ ਨੇ ਇੱਕ ਮੈਚ ਜਿੱਤਿਆ ਜਦਕਿ ਇੱਕ ਹਾਰਿਆ।