ਸ਼੍ਰੀਲੰਕਾ ਖਿਲਾਫ ਮੈਚ ਲਈ ਫਿੱਟ ਹਨ ਫਿੰਚ, ਟਾਈ ਟੀ-20 ਸੀਰੀਜ਼ ''ਚੋਂ ਬਾਹਰ

Saturday, Oct 26, 2019 - 03:35 PM (IST)

ਸ਼੍ਰੀਲੰਕਾ ਖਿਲਾਫ ਮੈਚ ਲਈ ਫਿੱਟ ਹਨ ਫਿੰਚ, ਟਾਈ ਟੀ-20 ਸੀਰੀਜ਼ ''ਚੋਂ ਬਾਹਰ

ਐਡੀਲੇਡ— ਕਪਤਾਨ ਆਰੋਨ ਫਿੰਚ ਸੱਟ ਤੋਂ ਉਭਰਨ ਨਾਲ ਸ਼੍ਰੀਲੰਕਾ ਖਿਲਾਫ ਆਸਟਰੇਲੀਆ ਦੇ ਪਹਿਲੇ ਟੀ-20 ਮੁਕਾਬਲੇ 'ਚ ਖੇਡ ਸਕਣਗੇ ਜਦਕਿ ਟੀਮ ਨੂੰ ਤੇਜ਼ ਗੇਂਦਬਾਜ਼ ਐਂਡ੍ਰਿਊ ਟਾਈ ਦੇ ਸੱਟ ਦਾ ਸ਼ਿਕਾਰ ਹੋਣ ਨਾਲ ਕਰਾਰਾ ਝਟਕਾ ਲੱਗਾ ਹੈ। ਅਜਿਹੀਆਂ ਵੀ ਅਟਕਲਾਂ ਸਨ ਕਿ ਫਿੰਚ ਮਾਸਪੇਸ਼ੀਆ 'ਚ ਖਿਚਾਅ ਕਾਰਨ ਸਮੇਂ 'ਤੇ ਉਭਰ ਨਹੀਂ ਸਕਣਗੇ ਜਿਸ ਕਾਰਨ ਉਹ 15 ਦਿਨਾਂ ਤੋਂ ਪਰੇਸ਼ਾਨ ਸਨ। ਪਰ ਡੇਵਿਡ ਵਾਰਨਰ ਦੇ ਨਾਲ ਪਾਰੀ ਦੀ ਸ਼ੁਰੂਆਤ ਕਰਨ ਲਈ ਹੁਣ ਉਹ ਫਿੱਟ ਹਨ।
PunjabKesari
ਫਿੰਚ ਨੇ ਕਿਹਾ ਕਿ 'ਮੈਂ ਕੱਲ੍ਹ ਥੋੜ੍ਹਾ ਫਿਕਰਮੰਦ ਸੀ। ਪਰ ਉਭਰਨ ਦੀ ਪ੍ਰਕਿਰਿਆ ਤੇਜ਼ ਰਹੀ ਅਤੇ ਪਿਛਲੇ ਤਿੰਨ ਦਿਨ ਕਾਫੀ ਚੰਗੇ ਰਹੇ। ਮੈਂ ਚੰਗੀ ਤਰ੍ਹਾਂ ਮੂਵ ਕਰ ਰਿਹਾ ਹਾਂ। ਮੈਂ ਆਤਮਵਿਸ਼ਵਾਸ ਨਾਲ ਭਰਿਆ ਹਾਂ। ਪਰ ਟਾਈ ਤਿੰਨ ਮੈਚਾਂ ਦੀ ਸੀਰੀਜ਼ 'ਚ ਹਿੱਸਾ ਨਹੀਂ ਲੈ ਸਕਣਗੇ ਕਿਉਂਕਿ ਸ਼ੁੱਕਰਵਾਰ ਨੂੰ ਫੀਲਡਿੰਗ ਕਰਦੇ ਹੋਏ ਉਹ ਖੱਬੀ ਬਾਂਹ ਨੂੰ ਸੱਟ ਲਵਾ ਬੈਠੇ। ਫਿੰਚ ਨੇ ਕਿਹਾ ਕਿ ਟਾਈ ਨੂੰ ਗੇਂਦ ਸੁੱਟਦੇ ਸਮੇਂ ਸੱਟ ਲੱਗੀ। ਕਪਤਾਨ ਨੇ ਕਿਹਾ, ''ਮੈਨੂੰ ਲੱਗਾ ਕਿ ਉਹ ਸੰਤੁਲਨ ਗੁਆ ਬੈਠੇ ਅਤੇ ਸੱਟ ਦਾ ਸ਼ਿਕਾਰ ਹੋ ਗਏ।'' ਨਿਊ ਸਾਊਥ ਵੇਲ ਦੇ ਤੇਜ਼ ਗੇਂਦਬਾਜ਼ ਸੀਨ ਐਬੋਟ ਉਨ੍ਹਾਂ ਦੀ ਜਗ੍ਹਾ ਲੈਣਗੇ।


author

Tarsem Singh

Content Editor

Related News