ਵੱਡੀ ਗੈਂਗਵਾਰ ਦੀ ਆਹਟ, ਇੰਦਰਪ੍ਰੀਤ ਪੈਰੀ ਦੇ ਕਤਲ ਕਾਂਡ ਵਿਚ ਸਨਸਨੀਖੇਜ਼ ਖ਼ੁਲਾਸਾ
Wednesday, Dec 03, 2025 - 10:49 AM (IST)
ਚੰਡੀਗੜ੍ਹ (ਸੁਸ਼ੀਲ) : ਹੋਟਲ ਅਤੇ ਕਲੱਬ ਮਾਲਕਾਂ ਤੋਂ ਫਿਰੌਤੀ ਅਤੇ ਰਿਸ਼ਵਤ ਦੇ ਪੈਸੇ ਇਕੱਠੇ ਕਰਨਾ ਲਾਰੈਂਸ ਬਿਸ਼ਨੋਈ ਦੇ ਕਰੀਬੀ ਇੰਦਰਪ੍ਰੀਤ ਸਿੰਘ ਪੈਰੀ ਦੇ ਕਤਲ ਦਾ ਮੁੱਖ ਕਾਰਨ ਬਣਿਆ ਹੈ। ਪੈਰੀ ਪਹਿਲਾਂ ਲਾਰੈਂਸ ਲਈ ਪੈਸੇ ਇਕੱਠੇ ਕਰਦਾ ਸੀ ਪਰ ਕੁਝ ਸਮੇਂ ਤੋਂ ਗੋਲਡੀ ਬਰਾੜ ਲਈ ਕੰਮ ਕਰਨ ਲੱਗਾ ਸੀ। ਇਹ ਗੱਲ ਲਾਰੈਂਸ ਨੂੰ ਰਾਸ ਨਹੀਂ ਆ ਰਹੀ ਸੀ। ਇਸ ਤੋਂ ਇਲਾਵਾ ਪੈਰੀ ਲਾਰੈਂਸ ਗੈਂਗ ਦੀਆਂ ਗੱਲਾਂ ਵੀ ਗੋਲਡੀ ਬਰਾੜ ਨੂੰ ਦੱਸਦਾ ਸੀ। ਇਹ ਵੀ ਪੈਰੀ ਦੀ ਮੌਤ ਦਾ ਕਾਰਨ ਬਣਿਆ। ਦੁਬਈ ’ਚ ਜ਼ੋਰ ਸਿੱਧੂ ਉਰਫ਼ ਸਿੱਪਾ ਦੇ ਕਤਲ ਦੇ ਬਾਅਦ ਲਾਰੈਂਸ ਬਿਸ਼ਨੋਈ ਅਤੇ ਗੋਲਡੀ ਬਰਾੜ ਗੈਂਗ ਦੇ ਮੈਂਬਰ ਆਹਮੋ-ਸਾਹਮਣੇ ਹੋ ਗਏ ਹਨ। ਦੋਵਾਂ ਗਿਰੋਹਾਂ ਦੇ ਮੈਂਬਰ ਇਕ-ਦੂਜੇ ਦੇ ਦੁਸ਼ਮਣ ਬਣ ਗਏ ਅਤੇ ਇਸੇ ਦੁਸ਼ਮਣੀ ਕਾਰਨ ਪੈਰੀ ਦਾ ਕਤਲ ਹੋਇਆ ਹੈ। ਲਾਰੈਂਸ ਤੋਂ ਵੱਖ ਹੋ ਕੇ ਹੁਣ ਗੋਲਡੀ ਬਰਾੜ ਰੋਹਿਤ ਗੋਦਾਰਾ ਦੇ ਨਾਲ ਮਿਲ ਕੇ ਕੰਮ ਕਰ ਰਿਹਾ ਹੈ। ਇਸ ਨਾਲ ਹੋਂਦ ਦੀ ਲੜਾਈ ਅਤੇ ਵਸੂਲੀ ਦੇ ਧੰਦੇ ਕਾਰਨ ਦੋਵਾਂ ਵਿਚਕਾਰ ਟਕਰਾਅ ਹੈ। ਚੰਡੀਗੜ੍ਹ ਵਿਚ ਦੋਵਾਂ ਗਿਰੋਹਾਂ ਦੇ ਮੈਂਬਰਾਂ ਵਿਚਕਾਰ ਜਲਦੀ ਹੀ ਗੈਂਗਵਾਰ ਹੋ ਸਕਦੀ ਹੈ। ਲਾਰੈਂਸ ਗੈਂਗ ਨੇ ਪੋਸਟ ਪਾ ਕੇ ਪੈਰੀ ਦੇ ਕਤਲ ਦੀ ਜ਼ਿੰਮੇਵਾਰੀ ਲਈ ਤਾਂ ਗੋਲਡੀ ਬਰਾੜ ਨੇ ਵੁਆਇਸ ਮੈਸੇਜ ਭੇਜ ਕੇ ਹਲਚਲ ਮਚਾ ਦਿੱਤੀ ਹੈ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਨੇ ਜਾਰੀ ਕੀਤੇ ਸਖ਼ਤ ਹੁਕਮ, ਇਨ੍ਹਾਂ ਨੂੰ ਕਾਲੀ ਸੂਚੀ ਵਿਚ ਕੀਤਾ ਜਾਵੇਗਾ ਸ਼ਾਮਲ
ਗੋਲਡੀ ਬਰਾੜ ਨੇ ਵੁਆਇਸ ਮੈਸੇਜ ’ਚ ਕਹੀਆਂ ਇਹ ਗੱਲਾਂ
ਲਾਰੈਂਸ ਨੇ ਖੁਦ ਪੈਰੀ ਨੂੰ ਫੋਨ ਕੀਤਾ ਸੀ : ਗੋਲਡੀ ਨੇ ਕਿਹਾ ਕਿ ਹਾਂ ਜੀ ਸਤਿ ਸ੍ਰੀ ਅਕਾਲ ਸਾਰੇ ਭਾਈਆਂ ਨੂੰ, ਮੈਂ ਗੋਲਡੀ ਬਰਾੜ। ਅੱਜ ਮੈਨੂੰ ਆਡੀਓ ਮੈਸੇਜ ਇਸ ਕਰ ਕੇ ਛੱਡਣਾ ਪੈ ਰਿਹਾ ਹੈ ਕਿ ਇੰਦਰਪ੍ਰੀਤ ਉਰਫ਼ ਪੈਰੀ ਸਾਡਾ ਭਰਾ ਸੀ, ਜਿਸ ਦਾ ਚੰਡੀਗੜ੍ਹ ਵਿਚ ਲਾਰੈਂਸ ਗਰੁੱਪ ਨੇ ਕਤਲ ਕਰਵਾਇਆ ਹੈ। ਉਹ ਤਾਂ ਹੁਣ ਬਹੁਤ ਕੁਝ ਕਹਿਣਗੇ ਕਿ ਪੈਰੀ ਆਹ ਕਰਦਾ ਸੀ, ਪੈਰੀ ਉਹ ਕਰਦਾ ਸੀ। ਕਲੱਬ ਵਾਲਿਆਂ ਤੋਂ ਪੈਸੇ ਇਕੱਠੇ ਕਰਦਾ ਸੀ ਪਰ ਕਿਸੇ ਨੂੰ ਇਸ ਗੱਲ ਦਾ ਪਤਾ ਨਹੀਂ ਹੈ ਕਿ ਲਾਰੈਂਸ ਨੇ ਖੁਦ ਪੈਰੀ ਨੂੰ ਫੋਨ ਲਗਾਇਆ ਅਤੇ ਕਿਹਾ ਕਿ ਕੋਈ ਪਰਿਵਾਰਕ ਗੱਲ ਕਰਨੀ ਹੈ, ਜਿਸ ਤੋਂ ਬਾਅਦ ਧੋਖੇ ਨਾਲ ਬੁਲਾ ਕੇ ਉਸ ਨੂੰ ਮਰਵਾ ਦਿੱਤਾ।
ਇਹ ਵੀ ਪੜ੍ਹੋ : ਪੰਜਾਬ 'ਚ ਵੱਡੀ ਹਲਚਲ, DIG ਫਿਰੋਜ਼ਪੁਰ ਰੇਂਜ ਹਰਮਨਬੀਰ ਸਿੰਘ ਗਿੱਲ ਦਾ ਤਬਾਦਲਾ
ਕਾਤਲ ਪੈਰੀ ਦੀ ਗੱਡੀ ਤੋਂ ਉਤਰ ਕੇ ਕਰੇਟਾ ਵਿਚ ਬੈਠਦਾ ਕੈਮਰੇ ’ਚ ਕੈਦ
ਸੈਕਟਰ-26 ਟਿੰਬਰ ਮਾਰਕੀਟ ਤੋਂ ਚੰਡੀਗੜ੍ਹ ਪੁਲਸ ਨੂੰ ਸੀ. ਸੀ. ਟੀ. ਵੀ. ਕੈਮਰੇ ਦੀ ਫੁਟੇਜ ਮਿਲੀ ਹੈ। ਫੁਟੇਜ ਵਿਚ ਸਾਫ਼ ਦਿਖ ਰਿਹਾ ਹੈ ਕਿ ਕਰੇਟਾ ਪੈਰੀ ਦੀ ਕਾਰ ਦੇ ਪਿੱਛੇ-ਪਿੱਛੇ ਚੱਲ ਰਹੀ ਸੀ। ਮੁਲਜ਼ਮ ਦੇ ਅੰਦਰ ਬੈਠਦੇ ਹੀ ਕਰੇਟਾ ਅੱਗੇ ਆਈ ਅਤੇ ਉਸ ਵਿਚ ਬੈਠੇ ਹਮਲਾਵਰਾਂ ਨੇ ਪੈਰੀ ਦੀ ਕਾਰ ’ਤੇ ਗੋਲੀਬਾਰੀ ਕੀਤੀ। ਇਹ ਦੂਜੇ ਰਾਊਂਡ ਦੀ ਗੋਲੀਬਾਰੀ ਇਸ ਲਈ ਕੀਤੀ ਗਈ, ਤਾਂ ਕਿ ਪੈਰੀ ਕਿਸੇ ਵੀ ਹਾਲਤ ਵਿਚ ਬਚ ਨਾ ਸਕੇ। ਫੇਕ ਨੰਬਰ ਪਲੇਟ ਲੱਗੀ ਕਰੇਟਾ ਕਾਰ ਮੌਕੇ ਤੋਂ ਫ਼ਰਾਰ ਹੋ ਗਈ। ਵਾਰਦਾਤ ਤੋਂ ਬਾਅਦ ਕਥਿਤ ਵਾਇਰਲ ਪੋਸਟ ਸਾਹਮਣੇ ਆਈ, ਜਿਸ ਵਿਚ ਆਰਜ਼ੂ ਬਿਸ਼ਨੋਈ, ਹਰੀ ਬਾਕਸਰ, ਸ਼ੁਭਮ ਲੋਂਕਰ ਅਤੇ ਹਰਮਨ ਸੰਧੂ ਨੇ ਕਤਲ ਦੀ ਜ਼ਿੰਮੇਵਾਰੀ ਲਈ ਹੈ।
ਇਹ ਵੀ ਪੜ੍ਹੋ : 5 ਦਸੰਬਰ ਨੂੰ ਲੈ ਕੇ ਪੰਜਾਬ 'ਚ ਹੋ ਗਿਆ ਵੱਡਾ ਐਲਾਨ, 19 ਜ਼ਿਲ੍ਹਿਆਂ ਵਿਚ ਹੋਵੇਗਾ ਵੱਡਾ ਅਸਰ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
