ਖੇਡ ਪ੍ਰਸਾਰਕ ਨੇ ਹਿਟਲਰ ਦੀ ਤਸਵੀਰ ਦੀ ਵਰਤੋਂ ਕਰਨ ’ਤੇ ਮੰਗੀ ਮੁਆਫੀ
Tuesday, Jun 02, 2020 - 12:37 PM (IST)

ਸਪੋਰਸਟ ਡੈਸਕ— ਆਸਟਰੇਲੀਆ ਦੇ ਇਕ ਖੇਡ ਪ੍ਰਸਾਰਕ ( ਸਪੋਰਟਸ ਬਰਾਡਕਾਸਟ)ਨੇ ਐਤਵਾਰ ਨੂੰ ਨੈਸ਼ਨਲ ਰਗਬੀ ਲੀਗ (ਐੱਨ. ਆਰ.ਐੱਲ) ਦੇ ਮੁੱਖ ਅੰਸ਼ਾਂ ਨੂੰ ਵਿਖਾਉਣ ਦੇ ਦੌਰਾਨ ਐਡੋਲਫ ਹਿਟਲਰ ਦੀ ਤਸਵੀਰ ਦੀ ਵਰਤੋਂ ਕਰਨ ਲਈ ਮੁਆਫੀ ਮੰਗੀ ਹੈ। ਫਾਕਸ ਸਪੋਰਟਸ ਆਸਟਰੇਲੀਆ ਨੇ ਮੁਆਫੀ ਮੰਗਦੇ ਹੋਏ ਕਿਹਾ ਹੈ ਕਿ ਉਹ ‘ਸੰਡੇ ਨਾਈਟ ਵਿੱਦ ਮੈਟੀ ਜਾਂਸ ਪਰੋਗਰਾਮ ਦੇ ਦੌਰਾਨ ਡਿਜੀਟਲ ਰੂਪ ਨਾਲ ਤਿਆਰ ਕੀਤੀ ਗਈ ਤਸਵੀਰ ਦਿਖਾਏ ਜਾਣ ਨੂੰ ਲੈ ਕੇ ਚਿੰਤਤ ਹੈ। ਸਟੇਡੀਅਮ ਦੀਆਂ ਕੁਝ ਸੀਟਾਂ ’ਤੇ ਕਾਰਡਬੋਰਡ ਦੇ ਕਟਆਊਟ ਲਗਾਏ ਜਾਣ ’ਤੇ ਕੇਂਦਰਿਤ ਪ੍ਰੋਗਰਾਮ ਦੇ ਇਕ ਹਿੱਸੇ ’ਚ ਹਿਟਲਰ ਦੀ ਸ਼ਿਆਮ-ਚਿੱਟਾ ਤਸਵੀਰ ਵਿਖਾਈ ਗਈ ਸੀ ਅਤੇ ਉਸ ਨੂੰ ਸਟੇਡੀਅਮ ’ਚ ਬੈਠਾ ਵਿਖਾਇਆ ਗਿਆ ਸੀ। ਕੋਰੋਨਾ ਵਾਇਰਸ ਮਹਾਮਾਰੀ ਦੇ ਕਾਰਣ ਕਿਸੇ ਵੀ ਦਰਸ਼ਕ ਨੂੰ ਐਨ. ਆਰ. ਐੱਲ. ਮੈਚਾਂ ਲਈ ਸਟੇਡੀਅਮ ’ਚ ਦਾਖਲ ਦੀ ਇਜ਼ਾਜਤ ਨਹੀਂ ਹੈ। ਸਟੇਡੀਅਮ ’ਚ ਹਾਲਾਂਕਿ ਮੈਚ ਦੇ ਦੌਰਾਨ ਹਿਟਲਰ ਦੀ ਕੋਈ ਤਸਵੀਰ ਨਹੀਂ ਸੀ।