ISSF ਵਰਲਡ ਕੱਪ ਫਾਈਨਲਜ਼ 'ਚ ਰਿਕਾਰਡ 14 ਭਾਰਤੀ ਨਿਸ਼ਾਨੇਬਾਜ਼ਾਂ ਨੇ ਬਣਾਈ ਜਗ੍ਹਾ

Thursday, Sep 05, 2019 - 01:11 PM (IST)

ISSF ਵਰਲਡ ਕੱਪ ਫਾਈਨਲਜ਼ 'ਚ ਰਿਕਾਰਡ 14 ਭਾਰਤੀ ਨਿਸ਼ਾਨੇਬਾਜ਼ਾਂ ਨੇ ਬਣਾਈ ਜਗ੍ਹਾ

ਸਪੋਰਸਟ ਡੈਸਕ— ਭਾਰਤ ਦੇ ਰਿਕਾਡਰ 14 ਰਾਈਫਲ ਅਤੇ ਪਿਸਟਲ ਨਿਸ਼ਾਨੇਬਾਜ਼ਾਂ ਨੇ ਸਾਲ ਦੇ ਅੰਤ ਤਕ ਹੋਣ ਵਾਲੇ ਆਈ.ਐੱਸ. ਐੱਸ. ਐੱਫ ਵਰਲਡ ਕੱਪ ਫਾਈਨਲਜ਼ 'ਚ ਜਗ੍ਹਾ ਬਣਾ ਲਈ ਹੈ ਜਿਸ ਦਾ ਆਯੋਜਨ ਚੀਨ ਦੇ ਪੁਤੀਅਨ 'ਚ 17 ਤੋਂ 23 ਨਵੰਬਰ ਤੱਕ ਹੋਵੇਗਾ। ਇਨ੍ਹਾਂ 14 ਭਾਰਤੀ ਨਿਸ਼ਾਨੇਬਾਜ਼ਾਂ 'ਚ ਅੰਜੁਮ ਮੁਦਗਿਲ ਅਤੇ ਨੌਜਵਾਨ ਮਨੂੰ ਭਾਕਰ ਦੋ ਅਜਿਹੇ ਨਿਸ਼ਾਨੇਬਾਜ਼ ਹਨ ਜਿਨ੍ਹਾਂ ਨੇ ਦੋ ਮੁਕਾਬਲਿਆ ਲਈ ਕੁਆਲੀਫਾਈ ਕੀਤਾ ਹੈ। ਅੰਜੁਮ ਔਰਤਾਂ ਦੀ 10 ਮੀਟਰ ਏਅਰ ਰਾਈਫਲ ਅਤੇ ਔਰਤਾਂ ਦੀ 50 ਮੀਟਰ ਰਾਈਫਲ, ਮਨੂੰ ਔਰਤਾਂ ਦੀ 10 ਮੀਟਰ ਏਅਰ ਪਿਸਟਲ ਮੁਕਾਬਲੇ ਤੇ ਔਰਤਾਂ ਦੀ 25 ਮੀਟਰ ਪਿਸਟਲ ਮੁਕਾਬਲਿਆਂ 'ਚ ਉਤਰਣਗੀਆਂ।

ਆਈ. ਐੱਸ. ਐੱਸ. ਐੱਫ. ਵਰਲਡ ਕੱਪ ਫਾਈਨਲਜ਼ 'ਚ ਟਾਪ 14 ਰੈਂਕ ਨਿਸ਼ਾਨੇਬਾਜ਼ ਉਤਰਣਗੇ ਜਿਨ੍ਹਾਂ ਦੀ ਰੈਂਕਿੰਗ ਆਈ. ਐੱਸ. ਐੱਸ. ਐੱਫ ਵਰਲਡ ਕੱਪ ਪੜਾਅ ਦੇ ਪ੍ਰਦਰਸ਼ਨ 'ਤੇ ਅਧਾਰਿਤ ਹੈ। ਇਨ੍ਹਾਂ ਦਾ ਮੁਕਾਬਲਾ ਵਰਲਡ ਚੈਂਪੀਅਨਸ਼ਿਪ ਦੇ ਤਮਗਾ ਜੇਤੂਆਂ ਅਤੇ ਹਰ ਇਕ ਮੁਕਾਬਲੇ ਦੇ ਪਿਛਲੇ ਚੈਂਪੀਅਨ ਨਾਲ ਹੋਵੇਗਾ। ਆਈ. ਐੱਸ. ਐੱਸ. ਐੱਫ. ਮੁਤਾਬਕ 35 ਦੇਸ਼ਾਂ ਦੇ ਨਿਸ਼ਾਨੇਬਾਜ਼ਾਂ ਨੇ ਅੱਠ ਮੁਕਾਬਲਿਆਂ ਲਈ ਕੁਆਲੀਫਾਈ ਕੀਤਾ ਹੈ। ਹਰ ਇਕ ਮੁਕਾਬਲੇ ਲਈ ਐਂਟਰੀਜ਼ ਪਿਛਲੇ ਸਾਲ ਦੇ 12 ਤੋਂ ਵਧਾ ਕੇ 18 ਕਰ ਦਿੱਤੀ ਗਈ ਹੈ।

PunjabKesari
ਆਈ. ਐੱਸ. ਐੱਸ. ਐੱਫ ਵਰਲਡ ਕੱਪ ਫਾਈਨਲਜ਼ 'ਚ ਟਾਪ 14 ਰੈਂਕ ਨਿਸ਼ਾਨੇਬਾਜ਼ ਉਤਰਣਗੇ ਜਿਨ੍ਹਾਂ ਦੀ ਰੈਂਕਿੰਗ ਆਈ. ਐੱਸ. ਐੱਸ. ਐੱਫ ਵਰਲਡ ਕੱਪ ਪੜਾਅ ਦੇ ਪ੍ਰਦਰਸ਼ਨ 'ਤੇ ਆਧਾਰਿਤ ਹੈ। ਇਨ੍ਹਾਂ ਦਾ ਮੁਕਾਬਲਾ ਵਰਲਡ ਚੈਂਪੀਅਨਸ਼ਿਪ ਦੇ ਤਮਗਾ ਜੇਤੂ ਅਤੇ ਹਰ ਇਕ ਮੁਕਾਬਲੇ ਦੇ ਪਿਛਲੇ ਚੈਂਪੀਅਨ ਨਾਲ ਹੋਵੇਗਾ। ਆਈ. ਐੱਸ. ਐੱਸ. ਐੱਫ ਦੇ ਮੁਤਾਬਕ 35 ਦੇਸ਼ਾਂ ਦੇ ਨਿਸ਼ਾਨੇਬਾਜ਼ਾਂ ਨੇ ਅੱਠ ਮੁਕਾਬਲਿਆਂ ਲਈ ਕੁਆਲੀਫਾਈ ਕੀਤਾ ਹੈ। ਹਰ ਇਕ ਮੁਕਾਬਲੇ ਲਈ ਐਂਟਰੀਜ਼ ਪਿਛਲੇ ਸਾਲ ਦੇ 12 ਤੋਂ ਵਧਾ ਕੇ 18 ਕਰ ਦਿੱਤੀ ਗਈ ਹੈ।

ਵਰਲਡ ਕੱਪ ਫਾਈਨਲਜ਼ 'ਚ ਜਗ੍ਹਾ ਬਣਾਉਣ ਵਾਲੇ ਭਾਰਤੀ ਖਿਡਾਰੀ :—
10 ਮੀਟਰ ਏਅਰ ਰਾਈਫਲ ਪੁਰਸ਼- ਦਿਵਿਆਂਸ਼ ਸਿੰਘ ਪੰਵਾਰ (ਵਲਡਰ ਕੱਪ ਰੈਂਕ-10)
50 ਮੀਟਰ ਰਾਈਫਲ ਤੀਜਾ ਸਥਾਨ ਪੁਰਸ਼-ਸੰਪੂਰਨ ਸ਼ਯੋਰਣ (9), ਸੰਜੀਵ ਰਾਜਪੂਤ (10)
10 ਮੀਟਰ ਏਅਰ ਪਿਸਟਲ ਪੁਰਸ਼- ਸੌਰਭ ਚੌਧਰੀ (1), ਅਭੀਸ਼ੇਕ ਵਰਮਾ (2), ਸ਼ਹਜਾਰ ਰਿਜ਼ਵੀ (9)
25 ਮੀਟਰ ਰੈਪਿਡ ਫਾਇਰ ਪਿਸਟਲ ਪੁਰਸ਼- ਅਨੀਸ਼ ਭਨਵਾਲਾ (6) 10 ਮੀਟਰ ਏਅਰ ਰਾਈਫਲ ਮਹਿਲਾ - ਅੰਜੁਮ ਮੁਦਗਿਲ (ਵਲਡਰ ਚੈਂਪੀਅਨਸ਼ਿਪ ਰਜਤ ਜੇਤੂ), ਅਪੂਰਵੀ ਚੰਦੇਲਾ (1), ਐਲਾਵੇਨਿਲ ਵਲਾਰਿਵਾਨ (8), ਮੇਹੁਲੀ ਘੋਸ਼ (10)
50 ਮੀਟਰ ਰਾਇਫਲ ਤੀਜੇ ਸਥਾਨ ਦੀ ਮਹਿਲਾ - ਅੰਜੁਮ ਮੁਦਗਿਲ (13)
10 ਮੀਟਰ ਏਅਰ ਪਿਸਟਲ ਮਹਿਲਾ- ਯਸ਼ਸਵਿਨੀ ਦੇਸ਼ਵਾਲ (2), ਮਨੂੰ ਭਾਕਰ (8)
25 ਮੀਟਰ ਪਿਸਟਲ ਮਹਿਲਾ - ਰਾਹੀ ਸਰਨੋਬਤ (3), ਮਨੂੰ ਭਾਕਰ ( 10 ) ਰਾਜ


Related News