ਹਾਲ ਏ ਪਾਕਿਸਤਾਨੀ ਕਪਤਾਨ ; ਮੈਚ ਦੌਰਾਨ ਉਬਾਸੀਆਂ ਮਾਰਦਾ ਨਜ਼ਰ ਆਇਆ ਸਰਫਰਾਜ਼
Sunday, Jun 16, 2019 - 09:56 PM (IST)

ਮੈਨਚੈਸਟਰ— ਓਲਡ ਟ੍ਰੈਫਰਡ ਦੇ ਮੈਦਾਨ 'ਤੇ ਜਦੋਂ ਭਾਰਤੀ ਟੀਮ ਧਮਾਕੇਦਾਰ ਬੱਲੇਬਾਜ਼ੀ ਕਰ ਰਹੀ ਸੀ ਤਾਂ ਦੂਜੇ ਪਾਸੇ ਪਾਕਿਸਤਾਨ ਦੇ ਕਪਤਾਨ ਤੇ ਵਿਕਟਕੀਪਰ ਸਰਫਰਾਜ਼ ਅਹਿਮਦ ਉਬਾਸੀਆਂ ਲੈਣ 'ਚ ਰੁੱਝੇ ਹੋਏ ਸਨ। ਇਹ ਨਜ਼ਾਰਾ 47ਵੇਂ ਓਵਰ 'ਚ ਦੇਖਣ ਨੂੰ ਮਿਲਿਆ ਜਦੋਂ ਵਹਾਬ ਰਿਆਜ਼ ਗੇਂਦਬਾਜ਼ੀ ਕਰ ਰਹੇ ਸਨ। ਇਸ ਓਵਰ ਦੀ ਚੌਥੀ ਗੇਂਦ ਹੋਣ ਤੋਂ ਬਾਅਦ ਵਿਕਟ ਦੇ ਪਿੱਛੇ ਖੜ੍ਹੇ ਸਰਫਰਾਜ਼ ਉਬਾਸੀਆਂ ਲੈਂਦੇ ਹੋਏ ਦਿਖਾਈ ਦਿੱਤੇ। ਸੋਸ਼ਲ ਮੀਡੀਆ 'ਤੇ ਜਿਸ ਤਰ੍ਹਾਂ ਹੀ ਸਰਫਰਾਜ਼ ਉਬਾਸੀ ਲੈਂਦੇ ਦੀ ਵੀਡੀਓ ਸ਼ੇਅਰ ਹੋਈ, ਕ੍ਰਿਕਟ ਫੈਨਸ ਨੇ ਇਸ 'ਤੇ ਖੂਬ ਟਰੋਲ ਕੀਤੇ। ਦੇਖੋਂ ਟਵੀਟ—
ਦੇਖੋਂ ਵੀਡੀਓ—
Right Now Sarfaraz 🧐😂#IndiaVsPakistan pic.twitter.com/MAOBIAOci4
— Chaudhry Nabeel (@DrNabeelChaudry) June 16, 2019