ਬਾਈਕ 'ਚੋਂ ਨਿਕਲ ਆਇਆ ਬਹੁਤ ਲੰਬਾ ਸੱਪ, ਅਚਾਨਕ ਦੇਖ ਦਹਿਲ ਗਿਆ ਕਿਸਾਨ, ਫਿਰ...

Monday, Jun 23, 2025 - 12:45 PM (IST)

ਬਾਈਕ 'ਚੋਂ ਨਿਕਲ ਆਇਆ ਬਹੁਤ ਲੰਬਾ ਸੱਪ, ਅਚਾਨਕ ਦੇਖ ਦਹਿਲ ਗਿਆ ਕਿਸਾਨ, ਫਿਰ...

ਫਾਜ਼ਿਲਕਾ (ਸੁਨੀਲ ਨਾਗਪਾਲ) : ਫਾਜ਼ਿਲਕਾ ਦੇ ਪਿੰਡ ਚਿਮਨੇਵਾਲਾ 'ਚ ਉਸ ਵੇਲੇ ਕਿਸਾਨ ਦੇ ਹੋਸ਼ ਉੱਡ ਗਏ, ਜਦੋਂ ਉਸ ਨੇ ਆਪਣੇ ਮੋਟਰਸਾਈਕਲ 'ਚ ਸੱਪ ਨੂੰ ਦੇਖ ਲਿਆ। ਜਾਣਕਾਰੀ ਦਿੰਦੇ ਹੋਏ ਪਿੰਡ ਚਿਮਨੇਵਾਲਾ ਦੇ ਸਰਪੰਚ ਕ੍ਰਿਸ਼ਨ ਸਿੰਘ ਨੇ ਦੱਸਿਆ ਕਿ ਉਸ ਦੇ ਪਿੰਡ ਦਾ ਰਹਿਣ ਵਾਲਾ ਸੁਖਚੈਨ ਸਿੰਘ ਆਪਣੇ ਬਾਈਕ 'ਤੇ ਸਵਾਰ ਹੋ ਕੇ ਖੇਤੀਬਾੜੀ ਲਈ ਖੇਤ ਗਿਆ ਸੀ।

ਇਹ ਵੀ ਪੜ੍ਹੋ : ਚੰਡੀਗੜ੍ਹ 'ਚ ਉਡਾਣ ਭਰਨ ਤੋਂ ਪਹਿਲਾਂ ਹੀ ਜਹਾਜ਼ 'ਚ ਆਈ ਵੱਡੀ ਖ਼ਰਾਬੀ, ਰੋਕ ਲਈ ਗਈ FLIGHT (ਵੀਡੀਓ)

ਉਹ ਪੂਰਾ ਪਿੰਡ ਘੁੰਮਦੇ ਹੋਏ ਖੇਤ 'ਚ ਪੁੱਜਿਆ ਤਾਂ ਦੇਖਿਆ ਕਿ ਇਕ ਸੱਪ ਬਾਈਕ ਦੀ ਹੈੱਡਲਾਈਟ ਤੋਂ ਬਾਹਰ ਆ ਰਿਹਾ ਹੈ, ਜਿਸ ਨੂੰ ਦੇਖ ਕੇ ਉਹ ਬੁਰੀ ਤਰ੍ਹਾਂ ਘਬਰਾ ਗਿਆ। ਉਸ ਨੇ ਦੇਖਿਆ ਕਿ ਸੱਪ ਬਾਈਕ ਦੇ ਹੇਠਾਂ ਇੰਜਣ ਅਤੇ ਪੈਟਰੋਲ ਦੀ ਟੈਂਕੀ ਵਿਚਾਲੇ ਫਸਿਆ ਹੋਇਆ ਸੀ ਅਤੇ ਬਾਹਰ ਨਿਕਲਣ ਦੀ ਕੋਸ਼ਿਸ਼ ਕਰ ਰਿਹਾ ਸੀ।

ਇਹ ਵੀ ਪੜ੍ਹੋ : ਲੁਧਿਆਣਾ ਜ਼ਿਮਨੀ ਚੋਣ : ਪਲਟ ਗਈ ਬਾਜ਼ੀ, ਕਾਂਗਰਸ-ਭਾਜਪਾ ਵਿਚਾਲੇ ਫਸਵਾਂ ਮੁਕਾਬਲਾ (ਵੀਡੀਓ)

ਉਸ ਨੇ ਮੌਕੇ 'ਤੇ ਖੇਤ 'ਚੋਂ ਆਪਣੇ ਹੋਰ ਸਾਥੀਆਂ ਨੂੰ ਬੁਲਾਇਆ ਅਤੇ ਉਨ੍ਹਾਂ ਦੀ ਮਦਦ ਨਾਲ ਸੱਪ ਨੂੰ ਇੰਜਣ ਅਤੇ ਟੈਂਕੀ ਤੋਂ ਹੁੰਦਿਆਂ ਹੈੱਡਲਾਈਟ ਜ਼ਰੀਏ ਬਾਹਰ ਕੱਢਿਆ ਗਿਆ। ਸਰਪੰਚ ਦਾ ਕਹਿਣਾ ਹੈ ਕਿ ਚੰਗੀ ਗੱਲ ਇਹ ਰਹੀ ਕਿ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- 
https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
 


 


author

Babita

Content Editor

Related News