ਪੰਜਾਬ ਦੇ ਡਾਕਟਰਾਂ ਦਾ ਦੇਖ ਲਓ ਹਾਲ, ਐਮਰਜੈਂਸੀ ’ਚ ਇਲਾਜ ਲਈ ਤੜਫਦਾ ਰਿਹਾ ਮਰੀਜ਼
Sunday, Jul 06, 2025 - 01:16 PM (IST)

ਅੰਮ੍ਰਿਤਸਰ(ਦਲਜੀਤ)-ਗੁਰੂ ਨਾਨਕ ਦੇਵ ਹਸਪਤਾਲ ਦੀ ਐਮਰਜੈਂਸੀ ਵਿੱਚ ਅੱਧਾ ਘੰਟਾ ਇਲਾਜ ਨਾ ਮਿਲਣ ਕਾਰਨ ਮਰੀਜ਼ ਤੜਫਦਾ ਰਿਹਾ। ਕੋਬਰਾ ਸੱਪ ਦੇ ਕੱਟੇ ਦਾ ਸ਼ਿਕਾਰ ਹੋਇਆ ਮਰੀਜ਼ ਇਲਾਜ ਲਈ ਦੁਹਾਈਆਂ ਪਾਉਂਦਾ ਰਿਹਾ ਪਰ ਕਿਸੇ ਨੇ ਉਸ ਦੀ ਦਰਦ ਨੂੰ ਨਹੀਂ ਸਮਝਿਆ। ਮਰੀਜ਼ ਦੀ ਮਦਦ ਲਈ ਆਏ ਲੋਕਾਂ ਵੱਲੋਂ ਡਿਪਟੀ ਕਮਿਸ਼ਨਰ ਅਤੇ ਹੋਰ ਉੱਚ ਅਧਿਕਾਰੀਆਂ ਦੇ ਮਾਮਲਾ ਧਿਆਨ ਵਿੱਚ ਲਿਆਉਣ ਤੋਂ ਬਾਅਦ ਮਰੀਜ਼ ਦਾ ਇਲਾਜ ਸ਼ੁਰੂ ਹੋ ਪਾਇਆ। ਵੱਡਾ ਸਵਾਲ ਪੈਦਾ ਹੁੰਦਾ ਹੈ ਕਿ ਆਖਿਰਕਾਰ ਡਿਪਟੀ ਕਮਿਸ਼ਨਰ ਦੇ ਮਾਮਲਾ ਧਿਆਨ ਵਿੱਚ ਲਿਆਉਣ ਤੋਂ ਬਾਅਦ ਹੀ ਕਿਉਂ ਇਲਾਜ ਸ਼ੁਰੂ ਹੋਇਆ ਪਹਿਲਾਂ ਕਿਉਂ ਆਪਣੇ ਨੈਤਿਕ ਜਿੰਮੇਵਾਰੀ ਸਮਝਦਿਆਂ ਹੋਇਆਂ ਐਮਰਜੈਂਸੀ ਦੇ ਡਾਕਟਰ ਅਤੇ ਮੁਲਾਜ਼ਮਾਂ ਨੇ ਇਲਾਜ ਸ਼ੁਰੂ ਕਿਉਂ ਨਹੀਂ ਕੀਤਾ।
ਇਹ ਵੀ ਪੜ੍ਹੋ- ਪੰਜਾਬ 'ਚ ਵੱਡੀ ਵਾਰਦਾਤ, ਨੌਜਵਾਨ ਦਾ ਅੰਨ੍ਹੇਵਾਹ ਗੋਲੀਆਂ ਮਾਰ ਕੇ ਕਤਲ
ਜਾਣਕਾਰੀ ਅਨੁਸਾਰ ਹਜ਼ਾਰਾਂ ਜਿੰਦਗੀਆਂ ਬਚਾਉਣ ਵਾਲੇ ਸੱਪ ਫੜਨ ਵਾਲੇ ਅਸ਼ੋਕ ਜੋਸ਼ੀ ਵੱਲੋਂ ਬੀਤੇ ਦਿਨ ਇੱਕ ਕੋਬਰਾ ਸੱਪ ਇੱਕ ਘਰ ਵਿੱਚੋਂ ਫੜਿਆ ਗਿਆ। ਜਦੋਂ ਜੋਸ਼ੀ ਸੱਪ ਨੂੰ ਖਾਲੀ ਜਗ੍ਹਾ ’ਤੇ ਛੱਡਣ ਜਾ ਰਹੇ ਸਨ ਤਾਂ ਕੋਬਰਾ ਸੱਪ ਵੱਲੋਂ ਉਨ੍ਹਾਂ ਨੂੰ ਗੰਭੀਰ ਡੰਗ ਮਾਰ ਦਿੱਤਾ ਗਿਆ। ਜੋਸ਼ੀ ਨਾਲ ਮੌਜੂਦ ਵਿਅਕਤੀਆਂ ਵੱਲੋਂ ਗੁਰੂ ਨਾਨਕ ਦੇਵ ਹਸਪਤਾਲ ਦੀ ਐਮਰਜੈਂਸੀ ਵਿੱਚ ਉਨ੍ਹਾਂ ਨੂੰ ਦਾਖਲ ਕਰਵਾਇਆ ਗਿਆ ਪਰ ਅੱਧਾ ਘੰਟਾ ਬੀਤਣ ਮਗਰੋਂ ਵੀ ਕਿਸੇ ਡਾਕਟਰ ਨੇ ਉਨ੍ਹਾਂ ਦਾ ਇਲਾਜ ਸ਼ੁਰੂ ਨਹੀਂ ਕੀਤਾ। ਵਿਅਕਤੀਆਂ ਵੱਲੋਂ ਸੋਸ਼ਲ ਮੀਡੀਆ ’ਤੇ ਲਾਈਵ ਹੋ ਕੇ ਜੋਸ਼ੀ ਦੀ ਮਦਦ ਲਈ ਲੋਕਾਂ ਨੂੰ ਅਪੀਲ ਕੀਤੀ, ਜਦੋਂ ਇਹ ਮਾਮਲਾ ਅੱਗ ਦੇ ਵਾਂਗ ਭੱਖ ਗਿਆ ਤਾਂ ਲੋਕਾਂ ਵੱਲੋਂ ਡਿਪਟੀ ਕਮਿਸ਼ਨਰ ਦੇ ਧਿਆਨ ਵਿੱਚ ਮਾਮਲਾ ਲਿਆਂਦਾ ਗਿਆ ਅਤੇ ਫਿਰ ਅਸ਼ੋਕ ਜੋਸ਼ੀ ਦਾ ਇਲਾਜ ਸ਼ੁਰੂ ਹੋ ਪਾਇਆ ਪਰ ਵੱਡਾ ਸਵਾਲ ਪੈਦਾ ਹੁੰਦਾ ਹੈ ਕਿ ਐਮਰਜੈਂਸੀ ਵਿੱਚ ਤੁਰੰਤ ਮਰੀਜ਼ ਨੂੰ ਸਹਾਇਤਾ ਮਿਲਣੀ ਚਾਹੀਦੀ ਸੀ ਪਰ ਕਿਉਂ ਅੱਧਾ ਘੰਟਾ ਦੇਰੀ ਕੀਤੀ ਗਈ। ਜੇਕਰ ਜੋਸ਼ੀ ਦੀ ਜਾਨ ਨੂੰ ਖਤਰਾ ਹੁੰਦਾ ਤਾਂ ਇਸ ਦਾ ਜ਼ਿੰਮੇਵਾਰ ਕੌਣ ਹੁੰਦਾ। ਜੋਸ਼ੀ ਨੇ ਗੱਲਬਾਤ ਕਰਦਿਆਂ ਹੋਇਆ ਕਿਹਾ ਕਿ ਬੜੇ ਅਫਸੋਸ ਦੀ ਗੱਲ ਹੈ ਕਿ ਇਲਾਜ ਨਿਰਧਾਰਿਤ ਸਮੇਂ ’ਤੇ ਸ਼ੁਰੂ ਨਹੀਂ ਹੋ ਪਾਇਆ, ਜਿਸ ਕਾਰਨ ਉਨ੍ਹਾਂ ਦੀ ਤਬੀਅਤ ਕਾਫੀ ਗੰਭੀਰ ਹੋ ਗਈ।
ਇਹ ਵੀ ਪੜ੍ਹੋ- ਪੰਜਾਬ 'ਚ ਖਾਲੀ ਪਲਾਟਾਂ ਦੇ ਮਾਲਕਾ ਨੂੰ ਜਾਰੀ ਹੋਏ ਵੱਡੇ ਹੁਕਮ
ਦੂਸਰੇ ਪਾਸੇ ਸਮਾਜ ਸੇਵਕ ਜੈ ਗੋਪਾਲ ਲਾਲੀ ਅਤੇ ਰਜਿੰਦਰ ਸ਼ਰਮਾ ਰਾਜੂ ਨੇ ਕਿਹਾ ਐਮਰਜੈਂਸੀ ਵਿੱਚ ਸਾਰੇ ਡਾਕਟਰ ਅਤੇ ਮੁਲਾਜ਼ਮ ਮੌਜੂਦ ਹੋਣ ਦੇ ਬਾਵਜੂਦ ਮਰੀਜ਼ਾਂ ਨੂੰ ਅੱਧਾ-ਅੱਧਾ ਘੰਟਾ ਇਲਾਜ ਲਈ ਤੜਫਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਜਾਂਚ ਹੋਣੀ ਚਾਹੀਦੀ ਹੈ ਅਤੇ ਜੋ ਜ਼ਿੰਮੇਵਾਰ ਡਾਕਟਰ ਅਤੇ ਮੁਲਾਜ਼ਮ ਹਨ, ਉਨ੍ਹਾਂ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ। ਲਾਲੀ ਅਤੇ ਰਾਜੂ ਨੇ ਕਿਹਾ ਕਿ ਹਸਪਤਾਲ ਵਿੱਚ ਮਰੀਜ਼ਾਂ ਦਾ ਸ਼ੋਸ਼ਣ ਹੋ ਰਿਹਾ ਹੈ ਅਤੇ ਅਧਿਕਾਰੀ ਕੁੰਭਕਰਨ ਨੀਂਦ ਸੁੱਤੇ ਹੋਏ ਹਨ। ਉਨ੍ਹਾਂ ਕਿਹਾ ਕਿ ਹੁਣ ਬਰਸਾਤੀ ਮੌਸਮ ਹਨ ਅਤੇ ਸੱਪ ਆਮ ਤੌਰ ’ਤੇ ਘਰਾਂ ਵਿੱਚੋਂ ਨਿਕਲ ਰਹੇ ਹਨ। ਇਸ ਦੌਰਾਨ ਜੇਕਰ ਕਿਸੇ ਵਿਅਕਤੀ ਨੂੰ ਸੱਪ ਲੜ ਜਾਵੇ ਤਾਂ ਉਸ ਨੂੰ ਨਿਰਧਾਰਿਤ ਸਮੇਂ ’ਤੇ ਇਲਾਜ ਨਾ ਮਿਲਣ ਕਾਰਨ ਉਸ ਦੀ ਜਾਨ ਜੋਖਮ ਵਿਚ ਪੈ ਸਕਦੀ ਹੈ।। ਦੂਸਰੇ ਪਾਸੇ ਹਸਪਤਾਲ ਦੇ ਮੈਡੀਕਲ ਸੁਪਰੀਡੈਂਟ ਡਾ. ਕਰਮਜੀਤ ਨਾਲ ਜਦੋਂ ਫੋਨ ’ਤੇ ਸੰਪਰਕ ਕਰਨਾ ਚਾਹਿਆ ਤਾਂ ਉਨ੍ਹਾਂ ਨੇ ਫੋਨ ਨਹੀਂ ਚੁੱਕਿਆ।
ਇਹ ਵੀ ਪੜ੍ਹੋ- ਪੰਜਾਬ 'ਚ ਵੱਡੀ ਵਾਰਦਾਤ, ਸਾਬਕਾ DSP ਨੇ ਥਾਣੇ ਬਾਹਰ ਪਤਨੀ ਤੇ ਨੂੰਹ-ਪੁੱਤ ਨੂੰ ਮਾਰ 'ਤੀਆਂ ਗੋਲੀਆਂ (ਵੀਡੀਓ)
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8