ਭਾਰੀ ਮੀਂਹ ਨੇ ਧੋ ਦਿੱਤਾ ਅਸਮਾਨ, ਜਲੰਧਰੋਂ ਨਜ਼ਰ ਆਉਣ ਲੱਗੇ ਬਰਫੀਲੇ ਪਹਾੜ
Thursday, Jul 03, 2025 - 11:20 AM (IST)

ਜਲੰਧਰ (ਵੈੱਬ ਡੈਸਕ)- ਪੰਜਾਬ 'ਚ ਮੌਸਮ ਨੇ ਆਪਣਾ ਮਿਜਾਜ਼ ਪੂਰੀ ਤਰ੍ਹਾਂ ਬਦਲ ਲਿਆ ਹੈ। ਅੱਜ ਸਵੇਰੇ ਸੰਘਣੀ ਬੱਦਲਵਾਈ ਹੋਣ ਕਾਰਨ ਘੁੱਪ ਹਨੇਰਾ ਛਾ ਗਿਆ। ਉਥੇ ਹੀ ਸਵੇਰੇ ਹੋਈ ਤੇਜ਼ ਬਾਰਿਸ਼ ਤੋਂ ਬਾਅਦ ਅਸਮਾਨ ਸਾਫ਼ ਹੋਣ ਮਗਰੋਂ ਜਲੰਧਰ ਵਿਚ ਇਕ ਵਾਰ ਫਿਰ ਤੋਂ ਹਿਮਾਚਲ ਦੇ ਪਹਾੜ ਵੇਖਣ ਨੂੰ ਮਿਲੇ ।
ਤਾਪਮਾਨ 'ਚ ਆਈ ਗਿਰਾਵਟ ਅਤੇ ਮੌਸਮ 'ਚ ਹੋਈ ਤਬਦੀਲੀ ਕਾਰਨ ਮੌਸਮ ਸਾਫ਼ ਹੋ ਗਿਆ ਅਤੇ ਮੀਂਹ ਦੇ ਪਾਣੀ ਕਾਰਨ ਮਿੱਟੀ-ਘੱਟਾ ਝੜ ਜਾਣ ਕਾਰਨ ਜਲੰਧਰ ਸ਼ਹਿਰ ਤੋਂ ਹਿਮਾਚਲ ਪ੍ਰਦੇਸ਼ ਦੇ ਪਹਾੜ ਵੀ ਵਿਖਾਈ ਦਿੱਤੇ। ਲੋਕਾਂ ਨੇ ਘਰਾਂ ਦੀਆਂ ਛੱਤਾਂ ’ਤੇ ਚੜ੍ਹ ਕੇ ਖ਼ੂਬਸੂਰਤ ਪਹਾੜਾਂ ਦਾ ਨਜ਼ਾਰਾ ਵੇਖਿਆ।
ਇਹ ਵੀ ਪੜ੍ਹੋ: ਪੰਜਾਬੀਆਂ ਲਈ Good News, ਆਦਮਪੁਰ ਹਵਾਈ ਅੱਡੇ ਤੋਂ ਮੁੰਬਈ ਲਈ ਸਿੱਧੀ ਉਡਾਣ ਸ਼ੁਰੂ
ਜਲੰਧਰ 'ਚ ਹੋਈ ਤੇਜ਼ ਬਾਰਿਸ਼ ਨਾਲ ਸੜਕਾਂ 'ਤੇ ਪਾਣੀ ਭਰ ਗਿਆ, ਜਿਸ ਨਾਲ ਲੋਕਾਂ ਨੂੰ ਸਵੇਰੇ-ਸਵੇਰੇ ਕੰਮਾਂ-ਕਾਰਾਂ 'ਤੇ ਜਾਣ ਲਈ ਵੀ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਉੱਥੇ ਹੀ ਸਕੂਲੀ ਵਿਦਿਆਰਥੀ ਵੀ ਖ਼ਰਾਬ ਮੌਸਮ ਦੇ ਬਾਵਜੂਦ ਸਕੂਲਾਂ ਨੂੰ ਜਾਂਦੇ ਦਿਸੇ। ਮੌਸਮ ਵਿਭਾਗ ਵੱਲੋਂ 12 ਜ਼ਿਲ੍ਹਿਆਂ ਲਈ ਮੀਂਹ ਦੇ ਨਾਲ-ਨਾਲ ਅਸਮਾਨੀ ਬਿਜਲੀ ਤੇ ਤੇਜ਼ ਹਵਾਵਾਂ ਦਾ Alert ਜਾਰੀ ਕੀਤਾ ਹੈ। ਮੀਂਹ ਪੈਣ ਮਗਰੋਂ ਤਾਪਮਾਨ ’ਚ ਵੀ ਵੱਡੀ ਗਿਰਾਵਟ ਆਈ ਹੈ, ਜਿਸ ਕਾਰਨ ਗਰਮੀ ਤੋਂ ਕਾਫ਼ੀ ਰਾਹਤ ਮਿਲੀ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਕੋਰੋਨਾ ਕਾਲ ਦੌਰਾਨ ਵੀ ਵਾਤਾਵਰਨ ਸਾਫ਼ ਹੋਣ ਕਾਰਨ ਪਹਾੜ ਵਿਖਾਈ ਦਿੱਤੇ ਸਨ।
ਇਹ ਵੀ ਪੜ੍ਹੋ: ਪੰਜਾਬ 'ਚ 6 ਜੁਲਾਈ ਤੱਕ ਭਾਰੀ ਮੀਂਹ ਦਾ Alert! ਡਿੱਗ ਸਕਦੀ ਹੈ ਅਸਮਾਨੀ ਬਿਜਲੀ, ਇਨ੍ਹਾਂ ਜ਼ਿਲ੍ਹਿਆਂ 'ਚ ਖ਼ਤਰਾ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e