ਵਿਆਹੁਤਾ ਦਾ ਹਾਲ-ਚਾਲ ਪੁੱਛਣ ਗਏ ਪੇਕੇ ਪਰਿਵਾਰ ਦੀ ਕੀਤੀ ਕੁੱਟਮਾਰ
Thursday, Jun 26, 2025 - 03:49 PM (IST)
 
            
            ਗੁਰੂਹਰਸਹਾਏ (ਸਿਕਰੀ) : ਗੁਰੂਹਰਸਹਾਏ ਦੇ ਅਧੀਨ ਆਉਂਦੇ ਪਿੰਡ ਪੰਜਗਰਾਈਂ ਵਿਖੇ ਇਕ ਵਿਆਹੁਤਾ ਨੂੰ ਤੰਗ-ਪਰੇਸ਼ਾਨ ਕਰਨ ਅਤੇ ਹਾਲ-ਚਾਲ ਪੁੱਛਣ ਗਏ ਪੇਕੇ ਪਰਿਵਾਰ ਦੇ ਮੈਂਬਰਾਂ ਦੀ ਕੁੱਟਮਾਰ ਕਰਨ ਦੇ ਦੋਸ਼ 'ਚ ਥਾਣਾ ਗੁਰੂਹਰਸਹਾਏ ਪੁਲਸ ਨੇ ਵਿਆਹੁਤਾ ਦੇ ਸਹੁਰੇ ਪਰਿਵਾਰ ਦੇ 6 ਮੈਂਬਰਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਸ ਨੂੰ ਦਿੱਤੇ ਬਿਆਨਾਂ ਵਿਚ ਸੁਨੀਤਾ ਰਾਣੀ ਪਤਨੀ ਬਲਵੀਰ ਸਿੰਘ ਵਾਸੀ ਰਾਣਾ ਪੰਜਗਰਾਈਂ ਨੇ ਦੱਸਿਆ ਕਿ ਉਸ ਦਾ ਸਹੁਰਾ ਪਰਿਵਾਰ ਉਸ ਨੂੰ ਤੰਗ-ਪਰੇਸ਼ਾਨ ਕਰਕੇ ਕੁੱਟਮਾਰ ਕਰਦੇ ਸਨ, ਜਿਸ ਬਾਰੇ ਉਸ ਨੇ ਆਪਣੇ ਮਾਤਾ-ਪਿਤਾ ਨੂੰ ਦੱਸਿਆ ਸੀ।
ਸੁਨੀਤਾ ਰਾਣੀ ਨੇ ਦੱਸਿਆ ਕਿ ਉਸ ਦਾ ਪੇਕੇ ਪਰਿਵਾਰ ਦੇ ਮੈਂਬਰ ਮਿਤੀ 17 ਜੂਨ 2025 ਨੂੰ ਉਸ ਦਾ ਹਾਲ ਜਾਨਣ ਲਈ ਉਸ ਦੇ ਸਹੁਰੇ ਘਰ ਆਏ, ਜਿੱਥੇ ਦੋਸ਼ੀਅਨ ਸੰਦੀਪ ਸਿੰਘ ਪੁੱਤਰ ਸੋਨਾ ਸਿੰਘ, ਪ੍ਰਵੀਨ ਸਿੰਘ ਉਰਫ਼ ਜਗਨ ਪੁੱਤਰ ਸੋਨਾ ਸਿੰਘ, ਹਰਬੰਸ ਕੌਰ ਉਰਫ਼ ਮਮਤਾ ਪਤਨੀ ਪ੍ਰਵੀਨ ਸਿੰਘ, ਸ਼ੀਲੋ ਬਾਈ ਉਰਫ਼ ਛੱਲੋ ਬਾਈ ਪਤਨੀ ਸੋਨਾ ਸਿੰਘ ਅਤੇ ਹਰਜਿੰਦਰ ਸਿੰਘ ਪੁੱਤਰ ਗੁਰਨਾਮ ਸਿੰਘ ਵਾਸੀਅਲ ਮੇਘਾ ਪੰਜਗਰਾਈਂ ਹਿਠਾੜ ਨੇ ਮੁਸੱਲਾ ਹਥਿਆਰ ਹੋ ਕੇ ਉਨ੍ਹਾਂ ਦੀ ਕੁੱਟਮਾਰ ਕੀਤੀ।
ਸੁਨੀਤਾ ਰਾਣੀ ਨੇ ਦੱਸਿਆ ਕਿ ਉਸ ਦੇ ਪੇਕੇ ਪਰਿਵਾਰ ਦੇ ਮੈਂਬਰਾਂ ਦਾ ਇਲਾਜ ਸਿਵਲ ਹਸਪਤਾਲ ਫਿਰੋਜ਼ਪੁਰ ਵਿਖੇ ਚੱਲ ਰਿਹਾ ਹੈ। ਇਸ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਰਾਕੇਸ਼ ਕੁਮਾਰ ਨੇ ਦੱਸਿਆ ਕਿ ਪੁਲਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ’ਤੇ ਉਕਤ ਦੋਸ਼ੀਅਨ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            